ਰਣਜੀਤ ਬਾਵਾ ਤੋਂ ਤਰਸੇਮ ਜੱਸੜ ਤੱਕ, ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ''ਤੇ ਕਲਾਕਾਰਾਂ ਨੇ ਇੰਝ ਕੀਤਾ ਯਾਦ
Monday, Sep 28, 2020 - 01:08 PM (IST)

ਜਲੰਧਰ (ਬਿਊਰੋ) - ਸ਼ਹੀਦ ਭਗਤ ਸਿੰਘ ਦਾ ਅੱਜ ਜਨਮ ਦਿਹਾੜਾ ਹੈ। 28 ਸਤੰਬਰ 1907 ਨੂੰ ਪਾਕਿਸਤਾਨ ਦੇ ਲਾਇਲਪੁਰ ‘ਚ ਸ਼ਹੀਦ ਭਗਤ ਸਿੰਘ ਦਾ ਜਨਮ ਹੋਇਆ ਸੀ। ਅਪ੍ਰੈਲ 1919 ਨੂੰ ਜਦੋਂ ਉਹ ਆਪਣੇ ਪਰਿਵਾਰ ਨਾਲ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ‘ਚ ਗਏ ਤਾਂ ਉੱਥੇ ਦੇ ਹੱਤਿਆਕਾਂਡ ਨੇ ਉਨ੍ਹਾਂ ‘ਚ ਕ੍ਰਾਂਤੀ ਦਾ ਬੀਜ ਪਾ ਦਿੱਤਾ ਸੀ।
ਉਨ੍ਹਾਂ ਦਾ ਬਚਪਨ ਲਾਹੌਰ ‘ਚ ਬੀਤਿਆ ਅਤੇ ਪੜ੍ਹਨ ਲਿਖਣ ਦੇ ਸ਼ੌਕ ਕਾਰਨ ਯੂਰਪ ਦੇ ਵੱਖ-ਵੱਖ ਦੇਸ਼ਾਂ ‘ਚ ਹੋਈ ਕ੍ਰਾਂਤੀ ਨਾਲ ਜਾਣ ਪਛਾਣ ਹੋਈ। ਜਦੋਂ ਥੋੜੇ ਵੱਡੇ ਹੋਏ ਤਾਂ ਉਦੋਂ ਹੀ ਉਨ੍ਹਾਂ ਦੇ ਦਿਲ ‘ਚ ਵਿਦਰੋਹ ਦੀ ਭਾਵਨਾ ਜਾਗਰੂਕ ਹੋ ਗਈ ।
ਅੱਜ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ ‘ਤੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਉਨ੍ਹਾਂ ਨੂੰ ਯਾਦ ਕਰ ਰਹੇ ਹਨ। ਗਾਇਕ ਹਰਜੀਤ ਹਰਮਨ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ‘ਤੇ ਉਨ੍ਹਾਂ ਦੀ ਤਸਵੀਰ ਸਾਂਝੀ ਕਰਦੇ ਹੋਏ ਆਪਣੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ।
ਇਸ ਦੇ ਨਾਲ ਹੀ ਗੁਰਦਾਸ ਮਾਨ ਅਤੇ ਹਰਭਜਨ ਮਾਨ, ਰਣਜੀਤ ਬਾਵਾ, ਤਰਸੇਮ ਜੱਸੜ, ਐਮੀ ਵਿਰਕ ਨੇ ਵੀ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਤਸਵੀਰ ਸਾਂਝੀ ਕੀਤੀ ਹੈ।
🙏🏻 #Shaheed-e-AzamBhagatSingh #Hero #Birthanniversary #Punjab #revolution
A post shared by NINJA (@its_ninja) on Sep 27, 2020 at 11:25pm PDT
Forever Legend 🙏🏻 #legendsneverdie #happybirthday #realhero 💕
A post shared by AKHIL (@a.k.h.i.l_01) on Sep 27, 2020 at 10:42pm PDT
Sarya nu sardar shaheed bhagat singh de janamdin diya mubarkan .
A post shared by Rupinder Handa (@rupinderhandaofficial) on Sep 27, 2020 at 8:31pm PDT