ਗੁਰਪ੍ਰੀਤ ਸੇਖੋਂ ਵਲੋਂ ਲਿਖਿਆ ਰੋਮਾਂਟਿਕ ਪੰਜਾਬੀ ਗੀਤ ‘ਨਾਈਸ’ ਰਿਲੀਜ਼ (ਵੀਡੀਓ)

Sunday, Nov 22, 2020 - 02:02 PM (IST)

ਗੁਰਪ੍ਰੀਤ ਸੇਖੋਂ ਵਲੋਂ ਲਿਖਿਆ ਰੋਮਾਂਟਿਕ ਪੰਜਾਬੀ ਗੀਤ ‘ਨਾਈਸ’ ਰਿਲੀਜ਼ (ਵੀਡੀਓ)

ਜਲੰਧਰ (ਬਿਊਰੋ)– ਹਾਲ ਹੀ ’ਚ ਪੰਜਾਬੀ ਗੀਤ ‘ਨਾਈਸ’ ਰਿਲੀਜ਼ ਹੋਇਆ ਹੈ, ਜਿਸ ਨੂੰ ਗੁਰਪ੍ਰੀਤ ਸੇਖੋਂ ਵਲੋਂ ਲਿਖਿਆ ਗਿਆ ਹੈ। ਇਸ ਗੀਤ ਨੂੰ ਸਨੇਹਾ ਸਿੱਧੂ ਨੇ ਆਵਾਜ਼ ਦਿੱਤੀ ਹੈ, ਜੋ ਕਿ ਇਕ ਰੋਮਾਂਟਿਕ ਗੀਤ ਹੈ। ਗੀਤ ਯੂਟਿਊਬ ’ਤੇ ‘ਯੂ ਟਿਊਬ ਟੀ. ਵੀ.’ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ।

ਗੀਤ ’ਚ ਸ਼ੁਭਮ ਵਿੱਕੀ ਨੇ ਫੀਚਰ ਕੀਤਾ ਹੈ। ਵੀਡੀਓ ਸੁਖਦਰਸ਼ਨ ਸਿੰਘ ਵਲੋਂ ਬਣਾਈ ਗਈ ਹੈ, ਜਦਕਿ ਸੰਗੀਤ ਸਾਊਂਡ ਕਲੀਨਿਕ ਨੇ ਦਿੱਤਾ ਹੈ।

ਦੱਸਣਯੋਗ ਹੈ ਕਿ ਗੁਰਪ੍ਰੀਤ ਸੇਖੋਂ ਲਗਾਤਾਰ ਆਪਣੀ ਕਲਮ ਦੇ ਅੱਖਰਾਂ ਨੂੰ ਪਿਰੋ ਕੇ ਦਰਸ਼ਕਾਂ ਦੇ ਰੂ-ਬ-ਰੂ ਕਰ ਰਹੇ ਹਨ। ਗੁਰਪ੍ਰੀਤ ਸੇਖੋਂ ਵਲੋਂ ਲਿਖਿਆ ‘ਨਾਈਸ’ ਤੋਂ ਇਲਾਵਾ ਇਕ ਹੋਰ ਗੀਤ ਰਿਲੀਜ਼ ਹੋਇਆ ਹੈ, ਜਿਸ ਦਾ ਨਾਂ ਹੈ ‘ਕਾਗਜ਼ ਦੇ ਪੁਤਲੇ’।

ਇਸ ਦੌਰਾਨ ਉਨ੍ਹਾਂ ਦਲਜਿੰਦਰ ਕੌਰ ਸਮਰਾ, ਕੁਲਦੀਪ ਕੌਰ ਸਮਰਾ ਤੇ ਸਰਦਾਰ ਨਿਰਮਲ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜੋ ਉਨ੍ਹਾਂ ਕਲਾਕਾਰਾਂ ਦੀ ਬਾਂਹ ਫੜ ਰਹੇ ਹਨ, ਜੋ ਗਰੀਬੀ ਕਾਰਨ ਅੱਗੇ ਨਹੀਂ ਵੱਧ ਸਕਦੇ।


author

Rahul Singh

Content Editor

Related News