ਐਲੀ ਮਾਂਗਟ ਦੀ 4 ਕਰੋੜ ਦੀ ਘੜੀ ਤੋਂ ਲੈ ਕੇ ਕਰਨ ਔਜਲਾ ਦੀ 3 ਲੱਖ ਦੀ ਐਨਕ ਤਕ, ਇੰਨੇ ਮਹਿੰਗੇ ਨੇ ਗਾਇਕਾਂ ਦੇ ਸ਼ੌਕ

Thursday, Jul 01, 2021 - 02:42 PM (IST)

ਐਲੀ ਮਾਂਗਟ ਦੀ 4 ਕਰੋੜ ਦੀ ਘੜੀ ਤੋਂ ਲੈ ਕੇ ਕਰਨ ਔਜਲਾ ਦੀ 3 ਲੱਖ ਦੀ ਐਨਕ ਤਕ, ਇੰਨੇ ਮਹਿੰਗੇ ਨੇ ਗਾਇਕਾਂ ਦੇ ਸ਼ੌਕ

ਚੰਡੀਗੜ੍ਹ (ਬਿਊਰੋ)– ‘ਖੁੱਲ੍ਹੇ ਖਾਤੇ ਰੱਖੇ ਯਾਰੀਆਂ ਪਗਾਉਣ ਨੂੰ, ਮਰੂ-ਮਰੂ ਕਰਕੇ ਨੀਂ ਟਾਈਮ ਕੱਢੀਦੇ’ ਇਹ ਗੱਲ ਪੰਜਾਬੀ ਕਲਾਕਾਰਾਂ ’ਤੇ ਬਿਲਕੁਲ ਢੁੱਕਦੀ ਹੈ, ਜੋ ਆਪਣੇ ਮਹਿੰਗੇ ਸ਼ੌਕਾਂ ਕਾਰਨ ਜਾਣੇ ਜਾਂਦੇ ਹਨ। ਅਸੀਂ ਗਾਇਕਾਂ ਨੂੰ ਅਕਸਰ ਮਹਿੰਗੀਆਂ ਚੀਜ਼ਾਂ ਪਹਿਨੇ ਦੇਖਦੇ ਹਾਂ।

ਅੱਜ ਤੁਹਾਨੂੰ ਅਜਿਹੇ ਹੀ ਗਾਇਕਾਂ ਵਲੋਂ ਪਹਿਨੀਆਂ ਕੁਝ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਬੇਹੱਦ ਮਹਿੰਗੀਆਂ ਹਨ ਤੇ ਕੋਈ ਆਮ ਵਿਅਕਤੀ ਇਨ੍ਹਾਂ ਨੂੰ ਖਰੀਦਣ ਤੋਂ ਪਹਿਲਾਂ 100 ਵਾਰ ਸੋਚੇਗਾ।

ਸਭ ਤੋਂ ਪਹਿਲਾਂ ਗੱਲ ਆਉਂਦੀ ਹੈ ਐਲੀ ਮਾਂਗਟ ਦੀ। ਐਲੀ ਮਾਂਗਟ ਨੇ ਇਸ ਤਸਵੀਰ ’ਚ ਜੋ ਘੜੀ ਪਹਿਨੀ ਹੈ, ਉਹ ਸਾਢੇ 5 ਲੱਖ ਡਾਲਰ ਦੀ ਹੈ। ਹੁਬਲਟ ਬ੍ਰਾਂਡ ਦੀ ਇਸ ਘੜੀ ਦੀ ਭਾਰਤ ’ਚ ਕੀਮਤ 4 ਕਰੋੜ ਤੋਂ ਵੱਧ ਹੈ। ਇਹ ਘੜੀ ਐਲੀ ਮਾਂਗਟ ਨੇ ਕਿਸ਼ਤਾਂ ’ਤੇ ਲਈ ਹੈ ਤੇ ਇਸ ਗੱਲ ਦਾ ਖ਼ੁਲਾਸਾ ਉਨ੍ਹਾਂ ਨੇ ਸਾਡੇ ਨਾਲ ਇੰਟਰਵਿਊ ਦੌਰਾਨ ਕੀਤਾ ਸੀ।

PunjabKesari

ਉਥੇ ਕਰਨ ਔਜਲਾ ਦੇ ਇਸ ਸਟਾਈਲ ਨੂੰ ਕੈਰੀ ਕਰਨ ਦੀ ਕੀਮਤ 34 ਲੱਖ ਰੁਪਏ ਹੈ। ਕਰਨ ਨੇ ਇਸ ਤਸਵੀਰ ’ਚ ਕਾਰਟੀਅਰ ਦੀ 30 ਲੱਖ ਰੁਪਏ ਦੀ ਘੜੀ ਪਹਿਨੀ ਹੈ। ਨਾਲ ਹੀ ਕਾਰਟੀਅਰ ਦੀਆਂ 3 ਲੱਖ ਤੋਂ ਵੱਧ ਕੀਮਤ ਦੀਆਂ ਐਨਕਾਂ ਵੀ ਪਹਿਨ ਰੱਖੀਆਂ ਹਨ।

PunjabKesari

ਪਾਕਿਸਤਾਨੀ ਮੂਲ ਦੇ ਪੰਜਾਬੀ ਗਾਇਕ ਇਮਰਾਨ ਖ਼ਾਨ ਨੇ ਇਸ ਤਸਵੀਰ ’ਚ 23 ਲੱਖ ਰੁਪਏ ਦੀ ਰੋਲੈਕਸ ਦੀ ਘੜੀ ਪਹਿਨ ਰੱਖੀ ਹੈ ਨਾਲ ਹੀ ਉਨ੍ਹਾਂ ਦੀ ਜੈਕੇਟ ਦੀ ਕੀਮਤ ਡੇਢ ਲੱਖ ਤੋਂ ਵੱਧ ਹੈ।

PunjabKesari

ਇਨ੍ਹਾਂ ਤੋਂ ਇਲਾਵਾ ਵੀ ਹੋਰ ਬਹੁਤ ਸਾਰੇ ਗਾਇਕ ਹਨ, ਜਿਨ੍ਹਾਂ ਵਲੋਂ ਪਹਿਨੀਆਂ ਚੀਜ਼ਾਂ ਦੀ ਲਿਸਟ ਹੇਠ ਲਿਖੇ ਅਨੁਸਾਰ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਸਾਰਾ ਡਾਟਾ PBFITS ਦੇ ਇੰਸਟਾਗ੍ਰਾਮ ਪੇਜ ਤੋਂ ਲਿਆ ਗਿਆ ਹੈ, ਜਿਨ੍ਹਾਂ ਨੇ ਹੋਰ ਵੀ ਕਲਾਕਾਰਾਂ ਦੇ ਸਟਾਈਲ ਨੂੰ ਬ੍ਰੇਕਡਾਊਨ ਕੀਤਾ ਹੈ।

ਬਾਦਸ਼ਾਹ

PunjabKesari

ਪਰਮੀਸ਼ ਵਰਮਾ

PunjabKesari

ਦਿਲਜੀਤ ਦੋਸਾਂਝ

PunjabKesari

ਮਨਕੀਰਤ ਔਲਖ

PunjabKesari

ਸਿੱਧੂ ਮੂਸੇ ਵਾਲਾ

PunjabKesari

ਗੁਰੂ ਰੰਧਾਵਾ

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News