ਸੋਸ਼ਲ ਮੀਡੀਆ 'ਤੇ ਭੜਕੇ ਤਰਸੇਮ ਜੱਸੜ, ਕਿਹਾ 'ਗੱਦਾਰ ਨੂੰ ਖਰੀਦੋ ਜਾ ਕੇ, ਜੱਸੜ ਵਿਕਾਊ ਨਹੀਂ'

Wednesday, Mar 31, 2021 - 01:38 PM (IST)

ਸੋਸ਼ਲ ਮੀਡੀਆ 'ਤੇ ਭੜਕੇ ਤਰਸੇਮ ਜੱਸੜ, ਕਿਹਾ 'ਗੱਦਾਰ ਨੂੰ ਖਰੀਦੋ ਜਾ ਕੇ, ਜੱਸੜ ਵਿਕਾਊ ਨਹੀਂ'

ਚੰਡੀਗੜ੍ਹ (ਬਿਊਰੋ) : ਪੰਜਾਬੀ ਸੰਗੀਤ ਜਗਤ ਦੇ ਉੱਘੇ ਗਾਇਕ ਤੇ ਅਦਾਕਾਰ ਤਰਸੇਮ ਜੱਸੜ ਨੇ ਹਾਲ ਹੀ 'ਚ ਇੱਕ ਅਜਿਹੀ ਪੋਸਟ ਸਾਂਝੀ ਕੀਤੀ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਗਾਇਕ ਤਰਸੇਮ ਜੱਸੜ ਅਕਸਰ ਹੀ ਸ਼ਾਂਤ ਰਹਿੰਦੇ ਹਨ ਅਤੇ ਸੋਸ਼ਲ ਮੀਡੀਆ 'ਤੇ ਵੀ ਅਜਿਹਾ ਹੀ ਮਾਹੌਲ ਬਣਾ ਕੇ ਰੱਖਦੇ ਹਨ। ਉਨ੍ਹਾਂ ਨੇ ਇੱਕ ਅਜਿਹੀ ਪੋਸਟ ਪਾਈ ਹੈ, ਜਿਸ ਨੇ ਸਾਰਿਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਦੱਸ ਦਈਏ ਕਿ ਤਰਸੇਮ ਜੱਸੜ ਨੇ ਆਪਣੀ ਪੋਸਟ 'ਚ ਲਿਖਿਆ ''ਗੱਦਾਰ ਨੂੰ ਖਰੀਦੋ ਜਾ ਕੇ ਜੱਸੜ ਵਿਕਾਊ ਨਹੀਂ।"

PunjabKesari
ਤਰਸੇਮ ਜੱਸੜ ਦੀ ਇਸ ਪੋਸਟ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਸੋਸ਼ਲ ਮੀਡੀਆ 'ਤੇ ਇਹੀ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਸ਼ਾਇਦ ਤਰਸੇਮ ਜੱਸੜ ਨੂੰ ਕਿਸੇ ਅਜਿਹੀ ਕੰਪਨੀ ਤੋਂ ਕੋਈ ਪ੍ਰਾਜੈਕਟ ਆਫ਼ਰ ਹੋਇਆ ਹੈ, ਜੋ ਕਿਸਾਨਾਂ ਦੇ ਅੰਦੋਲਨ ਖ਼ਿਲਾਫ਼ ਚੱਲ ਰਹੀ ਹੈ। ਇਸੇ ਨੂੰ ਲੈ ਕੇ ਤਰਸੇਮ ਜੱਸੜ ਨੇ ਆਪਣੀ ਪੋਸਟ ਰਾਹੀਂ ਇਨਕਾਰ ਕਰ ਦਿੱਤਾ ਪਰ ਇਸ ਪੋਸਟ 'ਚ ਜੋ ਇਸ਼ਾਰਾ ਉਨ੍ਹਾਂ ਨੇ ਕੀਤਾ ਹੈ, ਉਹ ਆਖਰ ਕਿਸ ਵੱਲ ਹੈ, ਇਸ ਦਾ ਹਾਲੇ ਤੱਕ ਕੁਝ ਪਤਾ ਨਹੀਂ ਲੱਗਿਆ।

 
 
 
 
 
 
 
 
 
 
 
 
 
 
 
 

A post shared by Tarsem Jassar (@tarsemjassar)

ਦੱਸਣਯੋਗ ਹੈ ਕਿ ਪਿਛਲੇ ਦਿਨਾਂ ਤੋਂ ਕਈ ਪੰਜਾਬੀ ਕਲਾਕਾਰਾਂ ਨੂੰ ਕੁਝ ਅਜਿਹੀਆਂ ਕੰਪਨੀਆਂ ਨਾਲ ਕੰਮ ਕਰਨ ਲਈ ਕਾਫੀ ਟਰੋਲ ਕੀਤਾ ਗਿਆ, ਜੋ ਕਿਸਾਨਾਂ ਖ਼ਿਲਾਫ਼ ਹਨ। ਹੁਣ ਤਰਸੇਮ ਜੱਸੜ ਦਾ 'ਗੱਦਾਰ' ਸ਼ਬਦ ਦਾ ਇਸਤੇਮਾਲ ਕਰਨਾ ਕਿ ਉਨ੍ਹਾਂ ਹੀ ਕਲਾਕਾਰਾਂ ਵੱਲ ਇਸ਼ਾਰਾ ਹੈ, ਇਹ ਤਾਂ ਉਹ ਆਪ ਹੀ ਜਾਣਦੇ ਹਨ।

ਜੇਕਰ ਤਰਸੇਮ ਜਸੜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫ਼ਿਲਮ 'ਗਲਵਕੜੀ' 'ਚ ਨਜ਼ਰ ਆਉਣ ਵਾਲੇ ਹਨ। ਇਸ ਦੇ ਨਾਲ ਹੀ ਉਹ ਰਣਜੀਤ ਬਾਵਾ ਨਾਲ 'ਖਾਓ ਪੀਓ ਐਸ਼ ਕਰੋ' ਵੀ ਸ਼ੂਟ ਕਰ ਚੁੱਕੇ ਹਨ।


author

sunita

Content Editor

Related News