ਗਾਇਕਾ ਸੁਨੰਦਾ ਸ਼ਰਮਾ ਨੂੰ ਮਾਂ ''ਤੇ ਆਇਆ ਪਿਆਰ, ਪੋਸਟ ''ਚ ਲਿਖੀ ਇਹ ਖ਼ਾਸ ਗੱਲ

Wednesday, Sep 28, 2022 - 06:31 PM (IST)

ਗਾਇਕਾ ਸੁਨੰਦਾ ਸ਼ਰਮਾ ਨੂੰ ਮਾਂ ''ਤੇ ਆਇਆ ਪਿਆਰ, ਪੋਸਟ ''ਚ ਲਿਖੀ ਇਹ ਖ਼ਾਸ ਗੱਲ

ਜਲੰਧਰ (ਬਿਊਰੋ) : ਗਾਇਕਾ ਸੁਨੰਦਾ ਸ਼ਰਮਾ ਪੰਜਾਬੀ ਸੰਗੀਤ ਜਗਤ ਦੀਆਂ ਟੌਪ ਗਾਇਕਾਵਾਂ 'ਚੋਂ ਇੱਕ ਹੈ। ਦੇਸ਼ਾਂ-ਵਿਦੇਸ਼ਾਂ 'ਚ ਉਸ ਦੀ ਲੰਬੀ ਚੌੜੀ ਫ਼ੈਨ ਫ਼ਾਲੋਇੰਗ ਹੈ। ਇਕੱਲੇ ਇੰਸਟਾਗ੍ਰਾਮ ਤੇ ਸੁਨੰਦਾ ਦੇ 6.9 ਮਿਲੀਅਨ ਯਾਨਿ 69 ਲੱਖ ਫ਼ਾਲੋਅਰਜ਼ ਹਨ। ਉਸ ਨੇ ਆਪਣੇ ਕਰੀਅਰ ਦੌਰਾਨ ਪੰਜਾਬੀ ਸੰਗੀਤ ਜਗਤ ਦੀ ਝੋਲੀ 'ਚ ਕਈ ਖ਼ੂਬਸੂਰਤ ਗੀਤ ਪਾਏ ਹਨ। ਇਸ ਦੇ ਨਾਲ-ਨਾਲ ਉਹ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਰਾਹੀ ਫ਼ੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ।

PunjabKesari

ਹਾਲ ਹੀ 'ਚ ਗਾਇਕਾ ਸੁਨੰਦਾ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਅਜਿਹੀ ਪੋਸਟ ਸਾਂਝੀ ਕੀਤੀ ਹੈ, ਜਿਸ ਨੂੰ ਵੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ। ਸੁਨੰਦਾ ਸ਼ਰਮਾ ਨੇ ਆਪਣੀ ਮਾਂ ਲਈ ਖ਼ਾਸ ਪੋਸਟ ਸ਼ੇਅਰ ਕੀਤੀ ਹੈ, ਜਿਸ ਨੂੰ ਉਸ ਦੇ ਫ਼ੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ 'ਤੇ ਸਟੋਰੀ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੇ ਲਿਖਿਆ, "ਉਹ ਖੁਸ਼ੀ ਦੁਨੀਆ 'ਚ ਕਿਤੇ ਨਹੀਂ ਮਿਲਦੀ, ਜੋ ਆਪਣੀ ਮਾਂ ਨੂੰ ਦੇਖ ਕੇ ਮਿਲਦੀ ਹੈ।"

PunjabKesari

ਇਹ ਤਾਂ ਸਭ ਨੂੰ ਪਤਾ ਹੈ ਕਿ ਸੁਨੰਦਾ ਸ਼ਰਮਾ ਆਪਣੇ ਪਰਿਵਾਰ ਨਾਲ ਬੇਹੱਦ ਪਿਆਰ ਕਰਦੀ ਹੈ, ਜਿਸ ਦਾ ਪਤਾ ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਦੇਖ ਕੇ ਲੱਗ ਜਾਂਦਾ ਹੈ। ਪਿਛਲੇ ਦਿਨੀਂ ਸੁਨੰਦਾ ਨੇ ਆਪਣੇ ਪਿਤਾ ਨਾਲ ਤਸਵੀਰ ਸ਼ੇਅਰ ਕੀਤੀ ਸੀ, ਜਿਸ ਨੂੰ ਉਸ ਦੇ ਫ਼ੈਨਜ਼ ਨੇ ਖੂਬ ਪਿਆਰ ਦਿੱਤਾ ਸੀ।

PunjabKesari


author

sunita

Content Editor

Related News