ਸੁਖਸ਼ਿੰਦਰ ਸ਼ਿੰਦਾ ਤੇ ਬਲਵੀਰ ਬੋਪਾਰਾਏ ਦੀ ਜੋੜੀ ਮੁੜ ਪਾਵੇਗੀ ਧਮਾਲਾਂ, ਨਵੀਂ ਐਲਬਮ ਦਾ ਕੀਤਾ ਐਲਾਨ

Saturday, Feb 11, 2023 - 03:03 PM (IST)

ਸੁਖਸ਼ਿੰਦਰ ਸ਼ਿੰਦਾ ਤੇ ਬਲਵੀਰ ਬੋਪਾਰਾਏ ਦੀ ਜੋੜੀ ਮੁੜ ਪਾਵੇਗੀ ਧਮਾਲਾਂ, ਨਵੀਂ ਐਲਬਮ ਦਾ ਕੀਤਾ ਐਲਾਨ

ਜਲੰਧਰ (ਬਿਊਰੋ) : ਗਾਇਕ ਸੁਖਸ਼ਿੰਦਰ ਸ਼ਿੰਦਾ ਕਰੀਬ 3 ਦਹਾਕਿਆਂ ਤੋਂ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਆਪਣੇ ਗਾਇਕੀ ਦੇ ਕਰੀਅਰ 'ਚ ਸ਼ਿੰਦਾ ਨੇ ਇੰਡਸਟਰੀ ਨੂੰ ਅਨੇਕਾਂ ਹਿੱਟ ਗੀਤ ਦਿੱਤੇ ਹਨ। ਹੁਣ ਸੁਖਸ਼ਿੰਦਰ ਸ਼ਿੰਦਾ ਨੇ ਆਪਣੀ 'ਈ. ਪੀ' 'ਮੁੰਡਾ ਟਰਬਨ ਵਾਲਾ' ਦਾ ਐਲਾਨ ਕਰ ਦਿੱਤਾ ਹੈ। ਇਸ 'ਚ ਸੁਖਸ਼ਿੰਦਰ ਸ਼ਿੰਦਾ ਤੇ ਬਲਵੀਰ ਬੋਪਾਰਾਏ ਦੀ ਜੋੜੀ ਫਿਰ ਤੋਂ ਧਮਾਲਾਂ ਪਾਉਂਦੀ ਨਜ਼ਰ ਆਵੇਗੀ। ਇਹ ਤਾਂ ਸਭ ਜਾਣਦੇ ਹਨ ਕਿ ਬਲਵੀਰ ਬੋਪਾਰਾਏ ਨੇ ਇੰਡਸਟਰੀ ਨੂੰ ਹਿੱਟ ਗੀਤ ਦਿੱਤੇ ਹਨ। ਬੋਪਾਰਾਏ ਦੇ ਲਿਖੇ ਗੀਤ ਗਾ ਕੇ ਕਈ ਗਾਇਕ ਸਟਾਰ ਬਣੇ।

PunjabKesari

ਦੱਸ ਦਈਏ ਕਿ ਹੁਣ ਸੁਖਸ਼ਿੰਦਰ ਸ਼ਿੰਦਾ ਤੇ ਬੋਪਾਰਾਏ ਦੀ ਜੋੜੀ ਮੁੜ ਤੋਂ ਇਕੱਠੀ ਨਜ਼ਰ ਆਉਣ ਵਾਲੀ ਹੈ। ਫੈਨਜ਼ ਦੋਵਾਂ ਦੀ ਜੋੜੀ ਨੂੰ ਫਿਰ ਤੋਂ ਇਕੱਠੇ ਦੇਖ ਕਾਫ਼ੀ ਖੁਸ਼ ਨਜ਼ਰ ਆ ਰਹੀ ਹੈ। ਸ਼ਿੰਦਾ ਨੇ ਇਸ ਐਲਬਮ ਦਾ ਪੋਸਟਰ ਸ਼ੇਅਰ ਕੀਤਾ ਹੈ, ਜਿਸ ਦੀ ਕੈਪਸ਼ਨ 'ਚ ਉਨ੍ਹਾਂ ਲਿਖਿਆ ਹੈ, 'ਜਲਦ ਹੀ ਈਪੀ 'ਮੁੰਡਾ ਟਰਬਨ ਵਾਲਾ' ਲੈ ਕੇ ਆ ਰਹੇ ਹਾਂ। ਈਪੀ 'ਚ 5 ਗੀਤ ਹੋਣਗੇ। ਪੁਰਾਣੀ ਸੰਗੀਤਕ ਸ਼ੈਲੀ ਨੂੰ ਨਵੇਂ ਅੰਦਾਜ਼ 'ਚ ਪੇਸ਼ ਕਰਾਂਗੇ। ਈਪੀ ਦਾ ਟਾਈਟਲ ਟਰੈਕ 'ਮੁੰਡਾ ਟਰਬਨ ਵਾਲਾ' ਬਹੁਤ ਕਲਾਸਿਕ ਹੈ, ਜਿਸ ਨੂੰ ਪ੍ਰਸਿੱਧ ਗਾਇਕ ਤੇ ਗੀਤਕਾਰ ਬਲਵੀਰ ਬੋਪਾਰਾਏ ਨੇ ਲਿਖਿਆ ਹੈ।' 

ਦੱਸਣਯੋਗ ਹੈ ਕਿ ਸੁਖਸ਼ਿੰਦਰ ਸ਼ਿੰਦਾ ਪਿਛਲੇ ਕਰੀਬ 33 ਸਾਲਾਂ ਤੋਂ ਪੰਜਾਬੀਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਆਪਣੀ ਗਾਇਕੀ ਦੇ ਕਰੀਅਰ 'ਚ ਸ਼ਿੰਦਾ ਨੇ ਇੰਡਸਟਰੀ ਨੂੰ ਅਨੇਕਾਂ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੇ ਗਾਏ ਗੀਤ ਅੱਜ ਤੱਕ ਲੋਕਾਂ ਦੀ ਜ਼ੁਬਾਨ 'ਤੇ ਹਨ। ਖ਼ਾਸ ਕਰਕੇ ਉਨ੍ਹਾਂ ਦੀ ਬੋਪਾਰਾਏ ਨਾਲ ਜੋੜੀ ਨੂੰ ਕਾਫ਼ੀ ਪਿਆਰ ਮਿਲਦਾ ਰਿਹਾ ਹੈ। ਹੁਣ ਫਿਰ ਤੋਂ ਇਹ ਜੋੜੀ ਤੁਹਾਡਾ ਮਨੋਰੰਜਨ ਕਰਨ ਜਾ ਰਹੀ ਹੈ। ਫੈਨਜ਼ ਬੇਸਵਰੀ ਨਾਲ ਸ਼ਿੰਦਾ ਦੀ ਈਪੀ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ।


ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


author

sunita

Content Editor

Related News