ਪੰਜਾਬੀ ਗਾਇਕ ਦੇ ਘਰ ਛਾਇਆ ਮਾਤਮ, ਮਾਤਾ-ਪਿਤਾ ਦਾ ਹੋਇਆ ਦਿਹਾਂਤ

Friday, Dec 29, 2023 - 01:05 PM (IST)

ਪੰਜਾਬੀ ਗਾਇਕ ਦੇ ਘਰ ਛਾਇਆ ਮਾਤਮ, ਮਾਤਾ-ਪਿਤਾ ਦਾ ਹੋਇਆ ਦਿਹਾਂਤ

ਭੋਗਪੁਰ - ਪੰਜਾਬੀ ਗਾਇਕ ਸਮਸ਼ੇਰ ਚਮਕ ਅਤੇ ਅਜਮੇਰ ਸਿੰਘ ਇਟਲੀ ਦੇ ਮਾਤਾ-ਪਿਤਾ ਹਰਸੂਰਤ ਸਿੰਘ (84) ਤੇ ਕੁਲਵੰਤ ਕੌਰ (74) ਦਾ ਅੱਜ ਦਿਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਸਮਸ਼ੇਰ ਚਮਕ ਦੇ ਮਾਤਾ-ਪਿਤਾ ਬੀਮਾਰ ਚੱਲ ਰਹੇ ਸਨ। ਕੁਝ ਹੀ ਘੰਟਿਆਂ ਦੇ ਫਰਕ ਨਾਲ ਦੋਵਾਂ ਦਾ ਦਿਹਾਂਤ ਹੋ ਗਿਆ। 

ਇਹ ਖ਼ਬਰ ਵੀ ਪੜ੍ਹੋ : ਰਣਬੀਰ ਕਪੂਰ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ, ਕ੍ਰਿਸਮਸ ਮੌਕੇ ਕੀਤੀ ਸੀ ਇਹ ਹਰਕਤ

ਦੱਸ ਦਈਏ ਕਿ ਗਾਇਕ ਸਮਸ਼ੇਰ ਚਮਕ ਦੇ ਮਾਤਾ-ਪਿਤਾ ਦਾ ਅੰਤਿਮ ਸੰਸਕਾਰ ਜੱਦੀ ਪਿੰਡ ਪਤਿਆਲਾ ਨੇੜੇ ਭੋਗਪੁਰ ਵਿਖੇ ਕੀਤਾ ਜਾਵੇਗਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਪੁੱਤਰ ਅਜਮੇਰ ਸਿੰਘ ਇਟਲੀ ਤੇ 3 ਧੀਆਂ ਵਿਦੇਸ਼ 'ਚ ਹਨ, ਜਿਨ੍ਹਾਂ ਦੇ ਵਿਦੇਸ਼ ਤੋਂ ਆਉਣ ਮਗਰੋਂ ਉਨ੍ਹਾਂ ਸਸਕਾਰ ਕੀਤਾ ਜਾਵੇਗਾ। ਸਮਸ਼ੇਰ ਚਮਕ 'ਅੱਲ੍ਹਾ ਨਾਲ ਯਾਰੀ', '18 ਟਾਈਰ ਟਰਾਲਾ' ਵਰਗੇ ਗੀਤ ਗਾ ਚੁੱਕੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News