ਸਤਵਿੰਦਰ ਬੁੱਗਾ ਦਾ ਭਰਾ ਨਾਲ ਵਧਿਆ ਕਲੇਸ਼, ਸ਼ਰੇਆਮ ਦੋਵਾਂ ਨੇ ਇਕ-ਦੂਜੇ 'ਤੇ ਲਾਏ ਗੰਭੀਰ ਦੋਸ਼

Wednesday, Dec 13, 2023 - 01:50 PM (IST)

ਸਤਵਿੰਦਰ ਬੁੱਗਾ ਦਾ ਭਰਾ ਨਾਲ ਵਧਿਆ ਕਲੇਸ਼, ਸ਼ਰੇਆਮ ਦੋਵਾਂ ਨੇ ਇਕ-ਦੂਜੇ 'ਤੇ ਲਾਏ ਗੰਭੀਰ ਦੋਸ਼

ਐਂਟਰਟੇਨਮੈਂਟ ਡੈਸਕ : ਗਾਇਕ ਸਤਵਿੰਦਰ ਬੁੱਗਾ ਦਾ ਲੰਮੇ ਸਮੇਂ ਤੋਂ ਆਪਣੇ ਭਰਾ ਨਾਲ ਜਾਇਦਾਦ ਸਬੰਧੀ ਨੂੰ ਲੈ ਕੇ ਕਲੈਸ਼ ਚੱਲ ਰਿਹਾ ਹੈ, ਜੋ ਕਿ ਹੁਣ ਵੱਧਦਾ ਜਾ ਰਿਹਾ ਹੈ। ਦੋਵੇਂ ਹੀ ਸੋਸ਼ਲ ਮੀਡੀਆ ਰਾਹੀਂ ਆਪਣੇ-ਆਪਣੇ ਪੱਖ ਦੀ ਗੱਲ ਰੱਖ ਰਹੇ ਹਨ। ਇਸ ਵਿਚਾਲੇ ਦੋਵਾਂ ਭਰਾਵਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਦੋਵੇਂ ਜ਼ਬਰਦਸਤ ਲੜਾਈ ਕਰਦੇ ਦਿਖਾਈ ਦੇ ਰਹੇ ਹਨ। 

ਸਤਵਿੰਦਰ ਬੁੱਗਾ ਵੱਲੋਂ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਸੀ, ਜਿਸ 'ਚ ਉਹ ਆਪਣੇ ਭਰਾ ਦਵਿੰਦਰ ਨਾਲ ਖੇਤ 'ਚ ਬਹਿਸ ਕਰਦਾ ਵਿਖਾਈ ਦੇ ਰਿਹਾ ਹੈ। ਇਸ ਮਗਰੋਂ ਉਨ੍ਹਾਂ ਦੇ ਭਰਾ ਵੱਲੋਂ ਵੀ ਇੱਕ ਵੀਡੀਓ ਸਾਂਝਾ ਕੀਤਾ ਗਿਆ, ਜਿਸ ‘ਚ ਸਤਵਿੰਦਰ ਬੁੱਗਾ ਦਾ ਭਰਾ ਆਖ ਰਿਹਾ ਹੈ ਕਿ ਉਸ ਨੂੰ ਘਰੋਂ ਉਜਾੜਨ ਨੂੰ ਫਿਰਦਾ ਹੈ। ਇਸ ਤੋਂ ਇਲਾਵਾ ਦਵਿੰਦਰ ਨੇ ਗਾਇਕ ਦੇ ਪੁੱਤਰ ‘ਤੇ ਵੀ ਕਈ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਮੈਂ ਕੰਬਾਈਨਾਂ ਚਲਾ-ਚਲਾ ਕੇ ਮਿਹਨਤ ਕਰਕੇ ਸਤਵਿੰਦਰ ਬੁੱਗੇ ਦੇ ਨਾਂ ‘ਤੇ ਜ਼ਮੀਨ ਕਰਵਾਈ ਸੀ। ਉਸ ਨੇ ਕਦੇ ਘਰ ‘ਚ ਕੱਖਾਂ ਦੀ ਪੰਡ ਵੀ ਨਹੀਂ ਲਿਆਂਦੀ। ਮੈਂ ਮਿਹਨਤ ਕਰਕੇ ਕਰੋੜਾਂ ਦੀ ਜ਼ਮੀਨ-ਜਾਇਦਾਦ ਬਣਾਈ ਪਰ ਸਤਵਿੰਦਰ ਨੂੰ ਬਿਨ੍ਹਾਂ ਕਿਸੇ ਮਿਹਨਤ ਤੋਂ ਜ਼ਮੀਨ ਮਿਲ ਗਈ, ਹੁਣ ਉਹ ਮੈਨੂੰ ਹੀ ਅੱਖਾਂ ਦਿਖਾ ਰਿਹਾ ਹੈ। 

ਵਰਕਫਰੰਟ ਦੀ ਗੱਲ ਕਰਿਏ ਤਾਂ ਸਤਵਿੰਦਰ ਬੁੱਗਾ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਸਤਵਿੰਦਰ ਬੁੱਗਾ ਕਿਸੇ ਪਛਾਣ ਦੇ ਮੋਹਤਾਜ ਨਹੀਂ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News