ਕੈਨੇਡਾ ''ਚ ਕਾਲੀ ਐਕਟੀਵਾ ਵਾਲੀ ਰੁਪਿੰਦਰ ਹਾਂਡਾ ਦਾ ਪਿਆ ਪੰਗਾ, ਚੱਲਦੇ ਸ਼ੋਅ ''ਚ ਵਗ੍ਹਾ ਮਾਰਿਆ ਮਾਈਕ
Monday, Apr 21, 2025 - 04:36 PM (IST)

ਐਂਟਰਟੇਨਮੈਂਟ ਡੈਸਕ- ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਰੁਪਿੰਦਰ ਦਾ ਕੈਨੇਡਾ ਦੇ ਐਡਮਿੰਟਨ ਵਿਚ ਇਕ ਸ਼ੋਅ ਸੀ। ਮੀਡੀਆ ਰਿਪੋਰਟਾਂ ਮੁਤਾਬਕ ਸ਼ੋਅ ਵਿਚ ਲੇਟ ਪਹੁੰਚਣ ਕਾਰਨ ਉਨ੍ਹਾਂ ਦੀ, ਉਥੇ ਮੌਜੂਦ ਕੁੱਝ ਸਰੋਤਿਆਂ ਨਾਲ ਬਹਿਸਬਾਜ਼ੀ ਹੋ ਗਈ। ਇਸ ਬਹਿਸਬਾਜ਼ੀ ਸਬੰਧੀ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ।
ਇਹ ਵੀ ਪੜ੍ਹੋ: ਰਣਦੀਪ ਹੁੱਡਾ ਨੇ ਆਪਣੇ ਪਰਿਵਾਰ ਸਣੇ PM ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ
ਇਕ ਵੀਡੀਓ ਵਿਚ ਇਕ ਔਰਤ ਸਟੇਜ 'ਤੇ ਰੁਪਿੰਦਰ ਨਾਲ ਗੱਲ ਕਰਦੀ ਵੀ ਨਜ਼ਰ ਆ ਰਹੀ ਹੈ, ਜੋ ਕਿ ਉਨ੍ਹਾਂ ਨੂੰ ਪੁੱਛ ਰਹੀ ਹੈ ਕਿ ਕੀ ਤੁਹਾਨੂੰ ਜੱਸੀ ਨਾਇਰ ਨੇ ਪ੍ਰਮੋਟ ਕੀਤਾ ਹੈ, ਜਿਸ 'ਤੇ ਗਾਇਕਾ ਕਹਿੰਦੀ ਹੈ ਹਾਂ। ਫਿਰ ਅੱਗਿਓਂ ਔਰਤ ਕਹਿੰਦੀ ਹੈ ਕਿ ਮੇਰੇ ਕੋਲ ਕੁੱਝ ਸਬੂਤ ਹਨ, ਇਸ 'ਤੇ ਰੁਪਿੰਦਰ ਨੂੰ ਗੁੱਸਾ ਆ ਜਾਂਦਾ ਹੈ ਅਤੇ ਉਹ ਸਟੇਜ 'ਤੇ ਹੀ ਮਾਈਕ ਸੁੱਟ ਕੇ ਚਲੀ ਜਾਂਦੀ ਹੈ। ਇਕ ਹੋਰ ਵੀਡੀਓ ਵਿਚ ਰੁਪਿੰਦਰ ਹਾਂਡਾ ਕਹਿੰਦੀ ਹੈ ਕਿ ਮੈਂ ਜਵਾਬਦੇਹ ਨਹੀਂ ਹਾਂ। ਮੈਂ 1.30 ਵਜੇ ਐਡਮਿੰਟਰ ਵਿਚ ਪਹੁੰਚ ਚੁੱਕੀ ਸੀ ਅਤੇ ਮੇਰੇ ਕੋਲ ਪੋਣੇ 3 ਵਜੇ ਹੋਟਲ ਦੀ ਲੋਕੇਸ਼ਨ ਪਹੁੰਚੀ। ਹਾਲਾਂਕਿ ਇਸ ਬਹਿਸਬਾਜ਼ੀ ਦੇ ਪਿੱਛੇ ਅਸਲ ਕਾਰਨ ਕੀ ਹੈ ਇਸ ਸਬੰਧੀ ਅਜੇ ਕੁੱਝ ਸਪਸ਼ਟ ਨਹੀਂ ਹੋ ਸਕਿਆ ਹੈ। ਜਿਵੇਂ ਹੀ ਇਸ ਖਬਰ ਸਬੰਧੀ ਕੋਈ ਅਪਡੇਟ ਆਉਂਦੀ ਹੈ ਅਸੀਂ ਉਸ ਨੂੰ ਤੁਹਾਡੇ ਨਾਲ ਸਾਂਝਾ ਕਰਾਂਗੇ।
ਇਹ ਵੀ ਪੜ੍ਹੋ: ਵਿਆਹ ਦੇ ਬੰਧਨ 'ਚ ਬੱਝੀ ਅਦਾਕਾਰਾ ਪੂਨਮ ਦੁਬੇ, ਖੂਬਸੂਰਤ ਤਸਵੀਆਂ ਆਈਆਂ ਸਾਹਮਣੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8