ਗਾਇਕ ਰੌਸ਼ਨ ਪ੍ਰਿੰਸ ਨੇ ਖਰੀਦੀ ਨਵੀਂ ਗੱਡੀ, ਸੋਸ਼ਲ ਮੀਡੀਆ ''ਤੇ ਲੱਗਾ ਵਧਾਈਆਂ ਦਾ ਤਾਂਤਾ

2021-06-30T13:25:49.143

ਚੰਡੀਗੜ੍ਹ (ਬਿਊਰੋ) — ਆਪਣੇ ਗਾਣਿਆਂ ਤੇ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਰੌਸ਼ਨ ਪ੍ਰਿੰਸ ਆਪਣੇ ਪ੍ਰਸ਼ੰਸਕਾਂ ਨਾਲ ਹਰ ਖੁਸ਼ੀ ਸ਼ੇਅਰ ਕਰਦੇ ਹਨ। ਰੌਸ਼ਨ ਪ੍ਰਿੰਸ ਨੇ ਹਾਲ ਹੀ 'ਚ ਨਵੀਂ G-Wagon ਗੱਡੀ ਖਰੀਦੀ ਹੈ। ਇਹ ਖੁਸ਼ਖਬਰੀ ਰੌਸ਼ਨ ਪ੍ਰਿੰਸ ਨੇ ਖ਼ੁਦ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸ਼ੇਅਰ ਕਰਕੇ ਦਿੱਤੀ ਹੈ।

PunjabKesari
ਦੱਸ ਦਈਏ ਕਿ ਇਸ ਤਸਵੀਰ 'ਚ ਰੌਸ਼ਨ ਪ੍ਰਿੰਸ ਆਪਣੀ ਜੀ-ਵੈਗਨ ਦੇ ਬੌਨਟ 'ਤੇ ਬੈਠੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਰੌਸ਼ਨ ਪ੍ਰਿੰਸ ਨੇ ਕੈਪਸ਼ਨ 'ਚ ਲਿਖਿਆ ਹੈ, ''I am in love with this new lady called My New Car।” My #GWagon ❤️।'' ਇਸ ਤਸਵੀਰ 'ਤੇ ਰੌਸ਼ਨ ਪ੍ਰਿੰਸ ਦੇ ਪ੍ਰਸ਼ੰਸਕ ਲਗਾਤਾਰ ਕੁਮੈਂਟ ਕਰਕੇ ਉਨ੍ਹਾਂ ਨੂੰ ਨਵੀਂ ਗੱਡੀ ਦੀਆਂ ਵਧਾਈਆਂ ਦੇ ਰਹੇ ਹਨ।

PunjabKesari

ਦੱਸਣਯੋਗ ਹੈ ਕਿ ਰੌਸ਼ਨ ਪ੍ਰਿੰਸ 'ਲਾਵਾਂ ਫੇਰੇ', 'ਅਰਜਨ', 'ਮੈਂ ਤੇਰੀ ਤੂੰ ਮੇਰਾ', 'ਲੱਗਦਾ ਇਸ਼ਕ ਹੋ ਗਿਆ', 'ਰਾਂਝਾ ਰਿਵਿਊਜੀ' ਵਰਗੀਆਂ ਫ਼ਿਲਮਾਂ ਨਾਲ ਸ਼ੌਹਰਤ ਖੱਟ ਚੁੱਕੇ ਹਨ। ਰੌਸ਼ਨ ਪ੍ਰਿੰਸ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਆਏ ਦਿਨ ਉਹ ਆਪਣੇ ਪ੍ਰਸ਼ੰਸਕਾਂ ਨਾਲ ਆਪਣੀਆਂ ਤੇ ਆਪਣੇ ਪੁੱਤਰ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਜਾਂਦੀਆਂ ਹਨ।

PunjabKesari

ਨੋਟ - ਰੌਸ਼ਨ ਪ੍ਰਿੰਸ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor sunita