ਗਾਇਕ ਰੇਸ਼ਮ ਸਿੰਘ ਅਨਮੋਲ ਨੇ ਖੇਤਾਂ ''ਚ ਮਜ਼ਦੂਰਾਂ ਨਾਲ ਬੈਠ ਖਾਧੀ ਰੋਟੀ (ਵੇਖੋ ਵੀਡੀਓ)
Tuesday, Aug 06, 2024 - 05:26 PM (IST)
ਜਲੰਧਰ (ਬਿਊਰੋ) - ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਮਿੱਟੀ ਨਾਲ ਜੁੜਿਆ ਕਲਾਕਾਰ ਹੈ ਅਤੇ ਗਾਇਕੀ ਦੇ ਨਾਲ-ਨਾਲ ਉਹ ਖੇਤਾਂ 'ਚ ਖੁਦ ਕੰਮ ਕਰਦਾ ਦਿਖਾਈ ਦਿੰਦਾ ਹੈ। ਹੁਣ ਗਾਇਕ ਨੇ ਆਪਣੇ ਖੇਤਾਂ ਤੋਂ ਇੱਕ ਹੋਰ ਵੀਡੀਓ ਸਾਂਝਾ ਕੀਤਾ ਹੈ, ਜਿਸ ‘ਚ ਉਹ ਆਪਣੇ ਖੇਤਾਂ ‘ਚ ਟ੍ਰੈਕਟਰ ਚਲਾਉਂਦੇ ਹੋਏ ਦਿਖਾਈ ਦੇ ਰਿਹਾ ਹੈ। ਇਸ ਤੋਂ ਇਲਾਵਾ ਇਸ ਵੀਡੀਓ ‘ਚ ਰੇਸ਼ਮ ਸਿੰਘ ਅਨਮੋਲ ਇੱਕ ਥਾਂ ‘ਤੇ ਖੇਤਾਂ ‘ਚ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਰੋਟੀ ਖਾਂਦੇ ਹੋਏ ਦਿਖਾਈ ਦੇ ਰਹੇ ਹਨ।
ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ, 'ਮੇਰੀ ਔਕਾਤ ਮਿੱਟੀ, ਮੇਰੀ ਜਾਤ ਮਿੱਟੀ 'ਇਸ 'ਚ ਰਲ ਜਾਣਾ, ਅਖੀਰ ਗੱਲਬਾਤ ਮਿੱਟੀ।' ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ 'ਤੇ ਰਿਐਕਸ਼ਨ ਦੇ ਰਹੇ ਹਨ। ਹਰ ਕੋਈ ਰੇਸ਼ਮ ਸਿੰਘ ਅਨਮੋਲ ਦੇ ਇਸ ਜਜ਼ਬੇ ਦੀ ਤਾਰੀਫ ਕਰ ਰਿਹਾ ਹੈ। ਇੱਕ ਪ੍ਰਸ਼ੰਸਕ ਨੇ ਲਿਖਿਆ, ''ਬਹੁਤ ਮਾਣ ਏ ਸਾਨੂੰ ਸਾਡੇ ਪੰਜਾਬੀ ਵੀਰ ਤੇ ਇਹ ਵੀਰ ਹਮੇਸ਼ਾ ਹਿੱਕ ਤਾਣ ਕੇ ਪੰਜਾਬ ਲਈ ਖੜ੍ਹਾ ਹੋਇਆ ਏ ਚਾਹੇ ਉਹ ਕਰੋਨਾ ਦਾ ਟਾਈਮ ਹੋਵੇ ਜਾਂ ਹੜ੍ਹਾਂ ਦਾ ਜਾਂ ਕਿਸਾਨੀ ਧਰਨਾ ਹੋਵੇ ਮੋਹਰੇ ਹੋ ਕੇ ਖੜ੍ਹ ਗਿਆ ਸਾਡੇ ਪੰਜਾਬ ਲਈ।'' ਇੱਕ ਹੋਰ ਨੇ ਲਿਖਿਆ, ''ਇਸ ਤਰੀਕੇ ਨਾਲ ਰਲ ਮਿਲ ਕੇ ਸਭ ਨਾਲ ਖਾਣ ਪੀਣ ਨਾਲ ਹੀ ਜਿੰਦਗੀ ਜਿਊਣ 'ਚ ਹਰ ਇਕ ਵਰਗ ਨੂੰ ਆਪਣੇ ਵਾਂਗ ਸਮਝਣਾ ਵੀ ਕਿਸੇ ਦੇ ਹਿਸੇ ਆਇਆ।''
ਦੱਸਣਯੋਗ ਹੈ ਕਿ ਰੇਸ਼ਮ ਸਿੰਘ ਅਨਮੋਲ ਹਰ ਸਮਾਜਿਕ ਮੁੱਦੇ 'ਤੇ ਆਪਣੀ ਆਵਾਜ਼ ਬੁਲੰਦ ਕਰਦੇ ਨਜ਼ਰ ਆਉਂਦੇ ਹਨ। ਉਹ ਅਜਿਹੇ ਪੰਜਾਬੀ ਗਾਇਕ ਹਨ, ਜਿਨ੍ਹਾਂ ਨੇ ਕਿਸਾਨਾਂ ਦੇ ਅੰਦੋਲਨ 'ਚ ਨਾਲ ਸਿਰਫ਼ ਆਪਣੀ ਆਵਾਜ਼ ਬੁਲੰਦ ਕੀਤੀ ਸਗੋਂ ਖੁਦ ਜਾ ਕੇ ਉਸ ਦਾ ਹਿੱਸਾ ਵੀ ਬਣੇ। ਫਿਲਹਾਲ ਸਿਮਰ ਸੰਧੂ ਦੇ ਹੱਕ 'ਚ ਬੋਲਣ 'ਤੇ ਕਈ ਆਮ ਲੋਕਾਂ ਵੱਲੋਂ ਗਾਇਕ ਦੀ ਖੂਬ ਸ਼ਲਾਘਾ ਵੀ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।