ਗਾਇਕ ਪ੍ਰਭ ਗਿੱਲ ਨੂੰ 1 ਮਿਲੀਆਨ ਸਬਸਕ੍ਰਾਈਬਰ ਹੋਣ ''ਤੇ ਮਿਲਿਆ ਯੂਟਿਊਬ ਗੋਲਡਨ ਪਲੇ ਬਟਨ

Friday, Nov 18, 2022 - 01:40 PM (IST)

ਗਾਇਕ ਪ੍ਰਭ ਗਿੱਲ ਨੂੰ 1 ਮਿਲੀਆਨ ਸਬਸਕ੍ਰਾਈਬਰ ਹੋਣ ''ਤੇ ਮਿਲਿਆ ਯੂਟਿਊਬ ਗੋਲਡਨ ਪਲੇ ਬਟਨ

ਜਲੰਧਰ (ਬਿਊਰੋ) : ਇੰਨ੍ਹੀਂ ਦਿਨੀਂ ਪੰਜਾਬੀ ਕਲਾਕਾਰਾਂ ਦਾ ਕਾਫ਼ੀ ਬੋਲਬਾਲਾ ਹੈ। ਆਏ ਦਿਨ ਕੋਈ ਨਾ ਕੋਈ ਕਲਾਕਾਰ ਖ਼ਾਸ ਉਪਲਬਧੀ ਹਾਸਲ ਕਰ ਰਿਹਾ ਹੈ। ਪੰਜਬੀ ਗਾਇਕ ਪ੍ਰੱਭ ਗਿੱਲ ਸਭ ਦੇ ਚਹੇਤੇ ਕਲਾਕਾਰ ਹਨ। ਉਨ੍ਹਾਂ ਦੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ। ਪ੍ਰਭ ਗਿੱਲ ਦੇ ਯੂਟਿਊਬ 'ਤੇ ਇੱਕ ਮਿਲੀਅਨ ਸਬਸਕ੍ਰਾਈਬਰਜ਼ ਪੂਰੇ ਹੋ ਗਏ ਹਨ। ਇਸ ਲਈ ਗਾਇਕ ਨੂੰ ਯੂਟਿਊਬ ਵੱਲੋਂ ਗੋਲਡ ਪਲੇ ਬਟਨ ਸਨਮਾਨ ਵਜੋਂ ਦਿੱਤਾ ਗਿਆ ਹੈ। 

PunjabKesari

ਪ੍ਰਭ ਗਿੱਲ ਨੇ ਗੋਲਡ ਪਲੇ ਬਟਨ ਮਿਲਣ ਦੀ ਖੁਸ਼ੀ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਨਾਲ ਸ਼ੇਅਰ ਕੀਤੀ। ਪ੍ਰਭ ਗਿੱਲ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ, ਜਿਸ 'ਚ ਉਹ ਆਪਣੇ ਗੋਲਡ ਪਲੇ ਬਟਨ ਨੂੰ ਅਨਬਾਕਸ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਸ ਦੌਰਾਨ ਕਿਹਾ ਕਿ ਇਹ ਖੁਸ਼ੀ ਉਨ੍ਹਾਂ ਨੂੰ ਫੈਨਜ਼ ਕਰਕੇ ਮਿਲੀ ਹੈ। ਇਸ ਲਈ ਉਹ ਆਪਣੇ ਇਸ ਸਨਮਾਨ ਨੂੰ ਫੈਨਜ਼ ਨਾਲ ਹੀ ਸਾਂਝਾ ਕਰਨਗੇ। ਇਸ ਦੌਰਾਨ ਪ੍ਰੱਭ ਗਿੱਲ ਕਾਫ਼ੀ ਖੁਸ਼ ਨਜ਼ਰ ਆ ਰਹੇ ਸਨ ਅਤੇ ਉਨ੍ਹਾਂ ਨੇ ਇੱਕ ਮਿਲੀਅਨ ਸਬਸਕ੍ਰਿਪਸ਼ਨਾਂ ਲਈ ਫੈਨਜ਼ ਦਾ ਦਿਲੋਂ ਧੰਨਵਾਦ ਕੀਤਾ। ਪ੍ਰਭ ਗਿੱਲ ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, ''ਤੁਹਾਡੇ ਪਿਆਰ ਲਈ ਧੰਨਵਾਦ। ਹਾਲੇ ਤਾਂ ਹੋਰ ਲੰਬਾ ਰਸਤਾ ਤੈਅ ਕਰਨਾ ਹੈ। ਮੈਨੂੰ ਪਤਾ ਹੈ ਗੋਲਡ ਪਲੇ ਬਟਨ ਮਿਲਣਾ ਕੋਈ ਵੱਡੀ ਗੱਲ ਨਹੀਂ ਪਰ ਮੇਰੇ ਤਾਂ ਬਹੁਤ ਵੱਡੀ ਗੱਲ ਹੈ। ਮੇਰੇ ਗੀਤਾਂ ਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ।''

ਜੇ ਗੱਲ ਕਰੀਏ ਪ੍ਰਭ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹਨ, ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖ਼ੇਤਰ 'ਚ ਵੀ ਕੰਮ ਕਰ ਰਹੇ ਹਨ। ਪਿਛਲੇ ਸਾਲ ਉਨ੍ਹਾਂ ਨੇ ਯਾਰ ਅਣਮੁੱਲੇ ਰਿਟਰਨਜ਼ ਦੇ ਨਾਲ ਅਦਾਕਾਰੀ ਦੇ ਖੇਤਰ 'ਚ ਕਦਮ ਰੱਖਿਆ ਹੈ। ਇਸ ਤੋਂ ਇਲਾਵਾ ਕਈ ਪੰਜਾਬੀ ਫ਼ਿਲਮਾਂ ਲਈ ਗੀਤ ਵੀ ਗਾ ਚੁੱਕੇ ਹਨ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ਵਿਚ ਜ਼ਰੂਰ ਸ਼ੇਅਰ ਕਰੋ।


author

sunita

Content Editor

Related News