ਗਾਇਕ ਪਰਮੀਸ਼ ਵਰਮਾ ਦੀ ਧੀ ਦੀ ਇਸ ਵੀਡੀਓ ਨੇ ਜਿੱਤਿਆ ਲੋਕਾਂ ਦਾ ਦਿਲ, ਬਣੀ ਚਰਚਾ ਦਾ ਵਿਸ਼ਾ

Thursday, Dec 01, 2022 - 05:05 PM (IST)

ਗਾਇਕ ਪਰਮੀਸ਼ ਵਰਮਾ ਦੀ ਧੀ ਦੀ ਇਸ ਵੀਡੀਓ ਨੇ ਜਿੱਤਿਆ ਲੋਕਾਂ ਦਾ ਦਿਲ, ਬਣੀ ਚਰਚਾ ਦਾ ਵਿਸ਼ਾ

ਜਲੰਧਰ (ਬਿਊਰੋ) : ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਨੰਨ੍ਹੀ ਧੀ ਨਾਲ ਵੀਡੀਓ ਸਾਂਝੀ ਕੀਤੀ ਹੈ, ਜਿਸ ਉਹ ਉਸ ਨਾਲ ਲਾਡ ਲਡਾਉਂਦੇ ਨਜ਼ਰ ਆ ਰਹੇ ਹਨ।

ਇਸ ਵੀਡੀਓ 'ਚ ਪਰਮੀਸ਼ ਨੇ ਆਪਣੀ ਧੀ ਨੂੰ ਗੋਦੀ ਚੁੱਕਿਆ ਹੈ ਤੇ ਉਸ ਨੂੰ ਪਿਆਰ ਨਾਲ ਲੋਰੀ ਦਿੰਦੇ ਹੋਏ ਨਜ਼ਰ ਆ ਰਹੇ ਹਨ। ਆਪਣੀ ਧੀ ਨੂੰ ਦੇਖ ਕੇ ਉਹ ਕੁਝ ਮੁਸਕਰਾਉਂਦੇ ਹਨ ਤੇ ਉਸ ਨੂੰ ਪਿਆਰ ਨਾਲ ਹੁਲਾਰੇ ਦਿੰਦੇ ਹਨ। ਇਸ ਵੀਡੀਓ ਨੂੰ ਲੋਕਾਂ ਵਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ, ਉਹ ਕੁਮੈਂਟ ਕਰਕੇ ਪਿਓ-ਧੀ ਦੀ ਤਾਰੀਫ਼ ਕਰ ਰਹੇ ਹਨ।

PunjabKesari

ਦੱਸ ਦਈਏ ਕਿ ਇਹ ਸਾਲ ਪਰਮੀਸ਼ ਵਰਮਾ ਲਈ ਕਾਫੀ ਖ਼ਾਸ ਰਿਹਾ ਹੈ। 30 ਸਤੰਬਰ ਨੂੰ ਉਨ੍ਹਾਂ ਦੇ ਘਰ ਧੀ ਨੇ ਜਨਮ ਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ, ਉਹ ਬੈਕ ਟੂ ਬੈਕ ਆਪਣੀ ਧੀ ਨਾਲ ਕਿਊਟ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰ ਰਹੇ ਹਨ। 

PunjabKesari

ਦੱਸਣਯੋਗ ਹੈ ਕਿ ਪਰਮੀਸ਼ ਵਰਮਾ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਗਾਇਕਾਂ 'ਚੋਂ ਇੱਕ ਹੈ। ਉਸ ਨੇ ਆਪਣੀ ਮਿਹਨਤ ਤੇ ਟੈਲੇਂਟ ਦੇ ਦਮ ‘ਤੇ ਆਪਣੀ ਵੱਖਰੀ ਸੰਗੀਤ ਜਗਤ 'ਚ ਪਛਾਣ ਬਣਾਈ ਹੈ।

PunjabKesari

ਉਨ੍ਹਾਂ ਨੇ ਆਪਣੀ ਗਾਇਕੀ ਤੇ ਐਕਟਿੰਗ ਨਾਲ ਲੱਖਾਂ ਫੈਨਜ਼ ਦੇ ਦਿਲਾਂ ‘ਤੇ ਰਾਜ ਕਰ ਰਹੇ ਹਨ। ਬਹੁਤ ਜਲਦ ਉਹ ਆਪਣੀ ਨਵੀਆਂ ਫ਼ਿਲਮਾਂ ਨਾਲ ਦਰਸ਼ਕਾਂ ਦੇ ਰੂਬਰੂ ਹੋਣਗੇ।

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News