ਗਾਇਕ ਮਿਲਿੰਦ ਗਾਬਾ ਕਰਵਾਉਣ ਜਾ ਰਹੇ ਨੇ ਪ੍ਰੇਮਿਕਾ ਨਾਲ ਵਿਆਹ, ਇਸ ਦਿਨ ਤੋਂ ਸ਼ੁਰੂ ਹੋਣਗੀਆਂ ਰਸਮਾਂ

Tuesday, Mar 08, 2022 - 02:09 PM (IST)

ਗਾਇਕ ਮਿਲਿੰਦ ਗਾਬਾ ਕਰਵਾਉਣ ਜਾ ਰਹੇ ਨੇ ਪ੍ਰੇਮਿਕਾ ਨਾਲ ਵਿਆਹ, ਇਸ ਦਿਨ ਤੋਂ ਸ਼ੁਰੂ ਹੋਣਗੀਆਂ ਰਸਮਾਂ

ਚੰਡੀਗੜ੍ਹ (ਬਿਊਰੋ) : ਆਏ ਦਿਨ ਪੰਜਾਬੀ ਫ਼ਿਲਮ ਤੇ ਸੰਗੀਤ ਜਗਤ ਦੇ ਕਲਾਕਾਰ ਵਿਆਹ ਦੇ ਬੰਧਨ 'ਚ ਬੱਝ ਰਹੇ ਹਨ। ਖਬਰਾਂ ਦੀ ਮੰਨੀਏ ਤਾਂ ਹੁਣ ‘ਯਾਰ ਮੋਡ ਦੋ’ ਵਰਗੇ ਕਈ ਸੁਪਰਹਿੱਟ ਗੀਤ ਦੇਣ ਵਾਲੇ ਮਸ਼ਹੂਰ ਗਾਇਕ ਅਤੇ ‘ਬਿੱਗ ਬੌਸ’ ਫੇਮ ਮਿਲਿੰਦ ਗਾਬਾ ਜਲਦ ਹੀ ਆਪਣੀ ਪ੍ਰੇਮਿਕਾ ਪ੍ਰਿਆ ਬੇਨੀਵਾਲ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਦੋਵੇਂ ਅਪ੍ਰੈਲ ‘ਚ ਵਿਆਹ ਕਰਵਾਉਣਗੇ।

PunjabKesari

ਖਬਰਾਂ ਦੀ ਮੰਨੀਏ ਤਾਂ ਮਿਲਿੰਦ ਗਾਬਾ ਤੇ ਪ੍ਰਿਆ ਦੇ ਵਿਆਹ ਦਾ ਫੰਕਸ਼ਨ ਕਰੀਬ ਇਕ ਹਫ਼ਤਾ ਚੱਲੇਗਾ। ਇਸ ਦੇ ਨਾਲ ਹੀ ਦੋਹਾਂ ਦਾ ਵਿਆਹ ਪੰਜਾਬੀ ਅਤੇ ਜਾਟ ਰੀਤੀ-ਰਿਵਾਜਾਂ ਨਾਲ ਹੋਵੇਗਾ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਦਿੱਲੀ ਐੱਨ. ਸੀ. ਆਰ. 'ਚ ਵਿਆਹ ਕਰਨ ਜਾ ਰਹੇ ਹਨ। ਪ੍ਰੀ-ਵੈਡਿੰਗ ਫੰਕਸ਼ਨ ਲਈ ਵੱਖ-ਵੱਖ ਥਾਵਾਂ 'ਤੇ ਵੈਨਿਊ ਬੁੱਕ ਕੀਤੇ ਗਏ ਹਨ। ਦੋਵਾਂ ਦੇ ਵਿਆਹ ਦੀਆਂ ਰਸਮਾਂ 11 ਅਪ੍ਰੈਲ ਨੂੰ ਸ਼ੁਰੂ ਹੋਣਗੀਆਂ। ਇਸ ਤੋਂ ਬਾਅਦ 13 ਅਪ੍ਰੈਲ ਨੂੰ ਦੋਵੇਂ ਧਮਾਕੇਦਾਰ ਕਾਕਟੇਲ ਪਾਰਟੀ ਕਰਨਗੇ। 15 ਅਪ੍ਰੈਲ ਨੂੰ ਪ੍ਰਿਆ ਬੈਨੀਵਾਲ ਦੀ ਮਹਿੰਦੀ ਦੀ ਰਸਮ ਹੋਵੇਗੀ ਅਤੇ ਅਗਲੇ ਦਿਨ ਦੋਵੇਂ ਪੰਜਾਬੀ ਅਤੇ ਜਾਟ ਰੀਤੀ-ਰਿਵਾਜਾਂ ਮੁਤਾਬਕ ਵਿਆਹ ਦੇ ਬੰਧਨ 'ਚ ਬੱਝਣਗੇ। ਮਿਲਿੰਦ ਗਾਬਾ ਦੇ ਵਿਆਹ 'ਚ ਕਈ ਪੰਜਾਬੀ ਗਾਇਕ ਨਜ਼ਰ ਆਉਣ ਵਾਲੇ ਹਨ।

ਦੱਸਣਯੋਗ ਹੈ ਕਿ ਪ੍ਰਿਆ ਬੇਨੀਵਾਲ ਅਤੇ ਮਿਲਿੰਦ ਗਾਬਾ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਉਹ ਅਕਸਰ ਸੋਸ਼ਲ ਮੀਡੀਆ 'ਤੇ ਇਕ-ਦੂਜੇ ਨਾਲ ਕਈ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਪ੍ਰਿਆ ਬੇਨੀਵਾਲ ਮਸ਼ਹੂਰ ਯੂਟਿਊਬਰ ਹਰਸ਼ ਬੇਨੀਵਾਲ ਦੀ ਭੈਣ ਹੈ। ਹਰਸ਼ ਬੇਨੀਵਾਲ ਇੱਕ YouTuber ਹੋਣ ਦੇ ਨਾਲ-ਨਾਲ ਇੱਕ ਅਦਾਕਾਰ ਅਤੇ ਕਾਮੇਡੀਅਨ ਵੀ ਹੈ। ਉਹ ਕਰਨ ਜੌਹਰ ਦੀ ਫ਼ਿਲਮ ‘ਸਟੂਡੈਂਟ ਆਫ ਦਿ ਈਅਰ 2’ 'ਚ ਵੀ ਨਜ਼ਰ ਆ ਚੁੱਕੇ ਹਨ। ਪ੍ਰਿਆ ਬੈਨੀਵਾਲ ਵੀ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਇਕ ਵੀਡੀਓ ਨਿਰਮਾਤਾ ਹੈ, ਜਿਸ ਦੀ ਸੋਸ਼ਲ ਮੀਡੀਆ ‘ਤੇ ਇੱਕ ਵੱਡੀ ਪ੍ਰਸ਼ੰਸਕ ਸੂਚੀ ਹੈ। 

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News