ਗਾਇਕ ਮਨਕੀਰਤ ਔਲਖ ਨੇ ਪੁੱਤਰ ਇਮਤਿਆਜ਼ ਦਾ ਬਣਾਇਆ ਇੰਸਟਾਗ੍ਰਾਮ ਅਕਾਊਂਟ, ਸਾਂਝੀ ਕੀਤੀ ਪਹਿਲੀ ਪੋਸਟ
Monday, Dec 19, 2022 - 04:44 PM (IST)
ਜਲੰਧਰ (ਬਿਊਰੋ) : ਪੰਜਾਬੀ ਗਾਇਕ ਮਨਕੀਰਤ ਔਲਖ ਇਨ੍ਹੀਂ ਦਿਨੀਂ ਆਪਣੇ ਪੁੱਤਰ ਇਮਤਿਆਜ਼ ਸਿੰਘ ਔਲਖ ਨਾਲ ਖ਼ਾਸ ਸਮਾਂ ਬਤੀਤ ਕਰ ਰਹੇ ਹਨ। ਹਾਲ ਹੀ 'ਚ ਮਨਕੀਰਤ ਔਲਖ ਨੇ ਪੁੱਤਰ ਇਮਤਿਆਜ਼ ਦਾ ਪੰਜਾਬ 'ਚ ਸਵਾਗਤ ਕੀਤਾ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਸਨ। ਫਿਲਹਾਲ ਮਨਕੀਰਤ ਔਲਖ ਨੇ ਪੁੱਤਰ ਦਾ ਸੋਸ਼ਲ ਅਕਾਊਂਟ ਵੀ ਪ੍ਰਸ਼ੰਸ਼ਕਾਂ ਨਾਲ ਸ਼ੇਅਰ ਕੀਤਾ ਹੈ, ਜਿਸ 'ਤੇ ਹੁਣ ਇਮਤਿਆਜ਼ ਨਾਲ ਜੁੜੀਆਂ ਕਿਊਟ ਤਸਵੀਰਾਂ ਅਤੇ ਵੀਡੀਓਜ਼ ਦੇਖਣ ਨੂੰ ਮਿਲਣਗੀਆਂ।
ਦੱਸ ਦਈਏ ਕਿ ਮਨਕੀਰਤ ਔਲਖ ਨੇ ਇੰਸਟਾਗ੍ਰਾਮ ਦੀ ਸਟੋਰੀ 'ਚ ਪੁੱਤ ਦਾ ਸੋਸ਼ਲ ਅਕਾਊਂਟ ਲਿੰਕ ਸ਼ੇਅਰ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਪੁੱਤ ਦੇ ਸਵਾਗਤ ਦੀ ਕਿਊਟ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਕੈਪਸ਼ਨ 'ਚ ਪਹਿਲੀ ਤਸਵੀਰ ਆਨ ਇੰਸਟਾਗ੍ਰਾਮ।
ਇਮਤਿਆਜ਼ ਔਲਖ ਦੀ ਤਸਵੀਰ ਉੱਪਰ ਪ੍ਰਸ਼ੰਸ਼ਕ ਵੀ ਖੂਬ ਕੁਮੈਂਟ ਕਰ ਰਹੇ ਹਨ। ਇੱਕ ਨੇ ਕੁਮੈਂਟ ਕਰਕੇ ਲਿਖਿਆ, ''ਓਹੋ ਇਮਤਿਆਜ਼ ਦਾ ਇੰਸਟਾਗ੍ਰਾਮ ਅਕਾਊਂਟ Love You So Much...ਵਾਹਿਗੂਰ ਜੀ ਮੇਹਰ ਕਰੀਓ...।'' ਇਮਤਿਆਜ਼ ਔਲਖ ਦਾ ਅਕਾਊਂਟ ਬਣਦੇ ਹੀ ਉਸ ਦੇ ਹਜ਼ਾਰਾਂ ਫਾਲੋਅਰਜ਼ ਹੋ ਗਏ ਹਨ। ਉਸ ਦੇ ਇੰਸਟਾਗ੍ਰਾਮ ਨੂੰ ਉਸ ਦੇ ਪਾਪਾ ਮਨਕੀਰਤ ਔਲਖ ਵੱਲੋਂ ਮੈਨੇਜ ਕੀਤਾ ਜਾਵੇਗਾ।
ਵਰਕਫਰੰਟ ਦੀ ਗੱਲ ਕਰਿਏ ਤਾਂ ਮਨਕੀਰਤ ਔਲਖ ਇਨ੍ਹੀਂ ਦਿਨੀਂ ਪਰਿਵਾਰ ਨਾਲ ਖ਼ਾਸ ਸਮਾਂ ਬਤੀਤ ਕਰ ਰਹੇ ਹਨ, ਜਿਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਉਹ ਲਗਾਤਾਰ ਪ੍ਰਸ਼ੰਸ਼ਕਾਂ ਨਾਲ ਵੀ ਸਾਂਝੀਆਂ ਕਰ ਰਹੇ ਹਨ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।