'ਗੁਰੂ ਨਾਨਕ ਮੋਦੀ ਖਾਨਾ' ਪਹੁੰਚ ਗਾਇਕ ਖਾਨ ਸਾਬ ਨੇ ਇੰਝ ਕੀਤੀ ਲੋਕਾਂ ਦੀ ਸੇਵਾ (ਵੀਡੀਓ)

7/11/2020 10:06:41 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਖ਼ਾਨ ਸਾਬ ਦਾ ਨਵਾਂ ਵੀਡੀਓ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਖ਼ਾਨ ਸਾਬ 'ਗੁਰੂ ਨਾਨਕ ਮੋਦੀ ਖਾਨਾ' ਪਹੁੰਚੇ। ਇਸ ਵੀਡਓ 'ਚ ਗਾਇਕ ਖਾਨ ਸਾਬ ਲੋਕਾਂ ਨੂੰ ਦਵਾਈਆਂ ਦੇਣ ਦੀ ਸੇਵਾ ਨਿਭਾਉਂਦੇ ਹੋਏ ਨਜ਼ਰ ਆਏ। ਵੀਡੀਓ 'ਚ ਖਾਨ ਸਾਬ ਗੁਰੂ ਨਾਨਕ ਮੋਦੀ ਖਾਨਾ ਵੱਲੋਂ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕਰਦੇ ਹੋਏ ਨਜ਼ਰ ਆਏ ਹਨ ਅਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਸੀਂ ਗੁਰੂ ਨਾਨਕ ਮੋਦੀ ਖਾਨਾ ਦੀ ਸਪੋਟ ਕਰਦੇ ਹਾਂ।

ਇਸ ਵੀਡੀਓ ਨੂੰ ਉਨ੍ਹਾਂ ਨੇ ਫੇਸਬੁੱਕ 'ਤੇ ਵੀ ਸਾਂਝਾ ਕੀਤਾ ਹੈ ਅਤੇ ਨਾਲ ਹੀ ਗੁਰੂ ਨਾਨਕ ਮੋਦੀ ਖਾਨਾ ਵੱਲੋਂ ਕਰੀ ਜਾਂਦੀ ਲੋਕ ਭਲਾਈ ਦੇ ਕੰਮ ਦੀ ਸ਼ਲਾਘਾ ਕੀਤੀ। ਗੁਰੂ ਨਾਨਕ ਮੋਦੀਖਾਨਾ ਇਸ ਕਰਕੇ ਚਰਚਾ 'ਚ ਬਣਿਆ ਹੋਇਆ ਹੈ, ਇੱਕ ਤਾਂ ਉਹ ਗਰੀਬ ਲੋਕਾਂ ਨੂੰ ਹੋਲਸੇਲ ਰੇਟਾਂ 'ਤੇ ਦਵਾਈਆਂ ਮੁਹੱਈਆ ਕਰਵਾ ਰਹੇ ਹਨ। ਇਸ ਤੋਂ ਇਲਾਵਾ ਮੈਡੀਸਿਨ ਮਾਫ਼ੀਆ ਵਾਲਿਆਂ ਦੀ ਪੋਲ ਖੋਲ੍ਹ ਕੇ ਲੋਕਾਂ ਅੱਗੇ ਰੱਖ ਦਿੱਤੀ ਹੈ, ਕਿਵੇਂ ਸਸਤੀਆਂ ਦਵਾਈਆਂ ਨੂੰ ਮਹਿੰਗੇ ਰੇਟ ਨਾਲ ਵੇਚਿਆ ਜਾ ਰਿਹਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

Content Editor sunita