ਗਾਇਕਾ ਕੌਰ ਬੀ ਨੇ ਪਿਤਾ ਦੇ ਜਨਮਦਿਨ ''ਤੇ ਸਾਂਝੀ ਕੀਤੀ ਖ਼ਾਸ ਤਸਵੀਰ

Thursday, Jan 13, 2022 - 05:04 PM (IST)

ਗਾਇਕਾ ਕੌਰ ਬੀ ਨੇ ਪਿਤਾ ਦੇ ਜਨਮਦਿਨ ''ਤੇ ਸਾਂਝੀ ਕੀਤੀ ਖ਼ਾਸ ਤਸਵੀਰ

ਜਲੰਧਰ (ਬਿਊਰੋ) - ਪੰਜਾਬੀ ਗਾਇਕਾ ਕੌਰ ਬੀ ਨੇ ਆਪਣੀ ਦਮਦਾਰ ਆਵਾਜ਼ ਦੇ ਸਦਕਾ ਸੰਗੀਤ ਜਗਤ 'ਚ ਵੱਖਰੀ ਪਛਾਣ ਕਾਇਮ ਕੀਤੀ ਹੈ। ਕੌਰ ਬੀ ਅਜਿਹੀ ਗਾਇਕਾ ਹੈ, ਜਿਸ ਨੇ ਬਹੁਤ ਹੀ ਘੱਟ ਸਮੇਂ 'ਚ ਆਪਣੇ ਗੀਤਾਂ ਨਾਲ ਇਕ ਵਿਲੱਖਣ ਪਛਾਣ ਕਾਇਮ ਕੀਤੀ ਹੈ। ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿਣ ਵਾਲੀ ਗਾਇਕਾ ਦੇ ਪਿਤਾ ਦਾ ਅੱਜ ਜਨਮਦਿਨ ਹੈ। ਇਸ ਖ਼ਾਸ ਮੌਕੇ 'ਤੇ ਕੌਰ ਬੀ ਨੇ ਆਪਣੇ ਪਿਤਾ ਲਈ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਆਪਣੇ ਪਿਤਾ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਕੌਰ ਬੀ ਨੇ ਆਪਣੇ ਪਿਤਾ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਦੀ ਕੈਪਸ਼ਨ 'ਚ ਉਸ ਨੇ ਲਿਖਿਆ, ''ਹੈਪੀ ਬਰਥਡੇ ਪਿਤਾ ਜੀ, ਤੁਸੀਂ ਦੁਨੀਆ ਦੇ ਸਭ ਤੋਂ ਬਿਹਤਰੀਨ ਪਿਤਾ ਹੋ। ਵਾਹਿਗੁਰੂ ਜੀ ਲੰਮੀਆਂ ਉਮਰਾਂ ਕਰਿਓ ਮੇਰੇ ਬਾਪੂ ਦੀਆਂ।'' ਇੰਨਾ ਹੀ ਨਹੀਂ ਕੌਰ ਬੀ ਨੇ ਅੱਗੇ ਲਿਖਿਆ ਕਿ ''ਥੈਂਕ ਯੂ ਡੈਡੀ ਏਨੀ ਸੋਹਣੀ ਲਾਈਫ ਦਿੱਤੀ ਮੈਨੂੰ, ਹਰ ਸਮੇਂ ਮੇਰੇ ਨਾਲ ਖੜ੍ਹੇ ਰਹੇ।''

ਦੱਸ ਦਈਏ ਕਿ ਕੌਰ ਬੀ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ 'ਤੇ ਪ੍ਰਸ਼ੰਸਕਾਂ ਦੇ ਨਾਲ -ਨਾਲ ਕਲਾਕਾਰ ਵੀ ਉਸ ਦੇ ਪਿਤਾ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਸਚਿਨ ਆਹੁਜਾ ਅਤੇ ਨਿਸ਼ਾ ਬਾਨੋ ਨੇ ਵੀ ਇਸ 'ਤੇ ਕੁਮੈਂਟ ਕਰਕੇ ਕੌਰ ਬੀ ਨੂੰ ਉਸ ਦੇ ਪਿਤਾ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਹਨ।

PunjabKesari

ਕੌਰ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਹਨ। ਉਸ ਦੇ ਹਿੱਟ ਗੀਤਾਂ ਦੀ ਲਿਸਟ ਕਾਫ਼ੀ ਲੰਮੀ ਹੈ। ਬੀਤੇ ਕੁਝ ਦਿਨ ਪਹਿਲਾਂ ਉਸ ਦੇ ਭਰਾ ਦਾ ਵਿਆਹ ਸੀ, ਜਿਸ 'ਚ ਉਸ ਖੂਬ ਰੌਣਕਾਂ ਲਾਈਆਂ ਸਨ। ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸਨ।


author

sunita

Content Editor

Related News