ਕਰਨ ਔਜਲਾ ਦੇ ਗੁੱਟ 'ਤੇ ਚਮਕੀ ਸਭ ਤੋਂ ਮਹਿੰਗੀ ਘੜੀ; ਕੀਮਤ ਕਰ ਦੇਵੇਗੀ ਹੈਰਾਨ
Thursday, Jan 08, 2026 - 06:34 PM (IST)
ਐਂਟਰਟੇਨਮੈਂਟ ਡੈਸਕ- ਪੰਜਾਬੀ ਮਿਊਜ਼ਿਕ ਇੰਡਸਟਰੀ ਦੇ 'ਗੀਤਾਂ ਦੀ ਮਸ਼ੀਨ' ਕਹੇ ਜਾਣ ਵਾਲੇ ਸੁਪਰਸਟਾਰ ਕਰਨ ਔਜਲਾ ਅਕਸਰ ਆਪਣੇ ਸੁਪਰਹਿੱਟ ਗੀਤਾਂ ਅਤੇ ਲਗਜ਼ਰੀ ਜੀਵਨ ਸ਼ੈਲੀ ਕਾਰਨ ਸੁਰਖੀਆਂ ਵਿੱਚ ਰਹਿੰਦੇ ਹਨ। ਹੁਣ ਕਰਨ ਔਜਲਾ ਇੱਕ ਵਾਰ ਫਿਰ ਤੋਂ ਆਪਣੇ ਮਹਿੰਗੇ ਸ਼ੌਕ ਕਾਰਨ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਉਨ੍ਹਾਂ ਦੇ ਹੱਥ ਵਿੱਚ ਬੇਹੱਦ ਕੀਮਤੀ ਘੜੀ ਨਜ਼ਰ ਆ ਰਹੀ ਹੈ। ਜਿਸਦੀ ਕੀਮਤ ਲਗਭਗ 35.88 ਲੱਖ ਰੁਪਏ ਦੱਸੀ ਜਾ ਰਹੀ ਹੈ। ਇਸ ਖਾਸ ਘੜੀ 'ਤੇ 'ਏਕ ਓੰਕਾਰ', 'ਖੰਡਾ' ਅਤੇ 'ਸਤਿ ਸ੍ਰੀ ਅਕਾਲ' ਉੱਕਰਿਆ ਹੋਇਆ ਹੈ।

ਲੱਖਾਂ-ਕਰੋੜਾਂ ਦੀ ਘੜੀ ਨਾਲ ਦਿਖਾਇਆ 'ਟੌਰਾ'
ਤਾਜ਼ਾ ਜਾਣਕਾਰੀ ਅਨੁਸਾਰ, ਕਰਨ ਔਜਲਾ ਨੇ ਦੁਨੀਆ ਦੇ ਸਭ ਤੋਂ ਮਸ਼ਹੂਰ ਅਤੇ ਮਹਿੰਗੇ ਲਗਜ਼ਰੀ ਬ੍ਰਾਂਡਾਂ ਵਿੱਚੋਂ ਇੱਕ Jacob & Co ਦੀ ਘੜੀ ਪਾਈ ਹੋਈ ਹੈ। ਇਹ ਬ੍ਰਾਂਡ ਆਪਣੀਆਂ ਵਿਲੱਖਣ ਅਤੇ ਬੇਹੱਦ ਮਹਿੰਗੀਆਂ ਘੜੀਆਂ ਲਈ ਜਾਣਿਆ ਜਾਂਦਾ ਹੈ, ਜਿਨ੍ਹਾਂ ਨੂੰ ਦੁਨੀਆ ਭਰ ਦੇ ਵੱਡੇ-ਵੱਡੇ ਸੈਲੀਬ੍ਰਿਟੀ ਪਾਉਣਾ ਪਸੰਦ ਕਰਦੇ ਹਨ। ਕਰਨ ਔਜਲਾ ਦੇ ਇਸ ਸ਼ਾਹੀ ਅੰਦਾਜ਼ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਹਰ ਕੋਈ ਇਸ ਘੜੀ ਦੀ ਕੀਮਤ ਅਤੇ ਡਿਜ਼ਾਈਨ ਦੀ ਚਰਚਾ ਕਰ ਰਿਹਾ ਹੈ।

ਸਟਾਈਲ ਆਈਕਨ ਬਣੇ 'ਔਜਲਾ ਨੀ ਔਜਲਾ'
ਕਰਨ ਔਜਲਾ ਨਾ ਸਿਰਫ਼ ਆਪਣੀ ਗਾਇਕੀ ਬਲਕਿ ਆਪਣੇ ਫੈਸ਼ਨ ਸੈਂਸ ਲਈ ਵੀ ਯੂਥ ਵਿੱਚ ਕਾਫ਼ੀ ਮਕਬੂਲ ਹਨ। Jacob & Co ਦੀ ਇਸ ਘੜੀ ਨੇ ਉਨ੍ਹਾਂ ਦੀ ਲੁੱਕ ਵਿੱਚ ਚਾਰ ਚੰਦ ਲਗਾ ਦਿੱਤੇ ਹਨ। ਉਨ੍ਹਾਂ ਦੀ ਇਸ ਲਗਜ਼ਰੀ ਪਸੰਦ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਉਹ 'ਕਿੰਗ ਸਾਈਜ਼' ਜ਼ਿੰਦਗੀ ਜਿਊਣ ਦੇ ਸ਼ੌਕੀਨ ਹਨ।

