'ਬਿੱਗ ਬੌਸ 16' ਦੇ ਜੇਤੂ MC ਸਟੈਨ ਦੀ ਕਰਨ ਔਜਲਾ ਨੇ ਕੀਤੀ ਰੱਜ ਕੇ ਤਾਰੀਫ਼, ਸ਼ੋਅ ਜਿੱਤਣ 'ਤੇ ਦਿੱਤੀ ਵਧਾਈ

Monday, Feb 13, 2023 - 11:35 AM (IST)

'ਬਿੱਗ ਬੌਸ 16' ਦੇ ਜੇਤੂ MC ਸਟੈਨ ਦੀ ਕਰਨ ਔਜਲਾ ਨੇ ਕੀਤੀ ਰੱਜ ਕੇ ਤਾਰੀਫ਼, ਸ਼ੋਅ ਜਿੱਤਣ 'ਤੇ ਦਿੱਤੀ ਵਧਾਈ

ਜਲੰਧਰ (ਬਿਊਰੋ) : ਸਲਮਾਨ ਖ਼ਾਨ ਦੇ ਰਿਐਲਟੀ ਸ਼ੋਅ 'ਬਿੱਗ ਬੌਸ 16' ਦਾ ਫਿਨਾਲੇ ਹੋ ਚੁੱਕਾ ਹੈ, ਜਿਸ ਦੇ ਜੇਤੂ ਇਸ ਵਾਰ ਐੱਮ. ਸੀ. ਸਟੈਨ ਬਣੇ ਹਨ। ਜੀ ਹਾਂ, ਇਸ ਵਾਰ ਸ਼ੋਅ ਦੀ ਟਰਾਫੀ ਜਿੱਤ ਕੇ ਐੱਮ. ਸੀ. ਸਟੈਨ 'ਬਿੱਗ ਬੌਸ 16' ਦੇ ਜੇਤੂ ਬਣ ਚੁੱਕੇ ਹਨ। ਸਟੈਨ ਦੇ ਸ਼ੋਅ ਜਿੱਤਣ 'ਤੇ ਮਸ਼ਹੂਰ ਗਾਇਕ ਕਰਨ ਔਜਲਾ ਨੇ ਉਸ ਨੂੰ ਵਧਾਈ ਦਿੱਤੀ ਹੈ। ਹਾਲ ਹੀ 'ਚ ਕਰਨ ਔਜਲਾ ਨੇ 'ਬਿੱਗ ਬੌਸ' ਸ਼ੋਅ ਤੋਂ ਆਪਣੇ ਚਹੇਤੇ ਮੁਕਾਬਲੇਬਾਜ਼ ਐੱਮ. ਸੀ. ਸਟੈਨ ਨੂੰ 'ਬਿੱਗ ਬੌਸ 16' ਜਿੱਤਣ 'ਤੇ ਵਧਾਈ ਦਿੱਤੀ ਤੇ ਉਨ੍ਹਾਂ ਦੀ ਰੱਜ ਕੇ ਤਾਰੀਫ਼ ਕੀਤੀ। ਇਸ ਤੋਂ ਪਹਿਲਾਂ ਵੀ ਕਰਨ ਔਜਲਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਪਾ ਕੇ ਸਟੈਨ ਦੀ ਤਾਰੀਫ਼ ਕੀਤੀ ਸੀ ਤੇ ਉਸ ਨੂੰ ਆਪਣਾ ਪਸੰਦੀਦਾ ਪ੍ਰਤਿਭਾਗੀ ਦੱਸਿਆ ਸੀ। ਕਰਨ ਔਜਲਾ ‘ਬਿੱਗ ਬੌਸ' ਦੇ ਸ਼ੋਅ ਦੌਰਾਨ ਸਟੈਨ ਦਾ ਸਮਰਥਨ ਕਰਦੇ ਨਜ਼ਰ ਆਏ ਸਨ।

PunjabKesari

ਦੱਸ ਦਈਏ ਕਿ ਜਿੱਥੇ 'ਬਿੱਗ ਬੌਸ 16' 'ਚ ਪ੍ਰਿਯੰਕਾ ਚਾਹਰ ਚੌਧਰੀ, ਸ਼ਿਵ ਠਾਕਰੇ, ਸ਼ਾਲੀਨ ਭਨੋਟ, ਐੱਮ. ਸੀ. ਸਟੈਨ ਅਤੇ ਅਰਚਨਾ ਗੌਤਮ ਪੰਜ ਫਾਈਨਲਿਸਟ ਸਨ। ਇਨ੍ਹਾਂ ਸਾਰਿਆਂ ਵਿਚਾਲੇ ਅਕਸਰ ਲੜਾਈ ਦੇਖਣ ਨੂੰ ਮਿਲਦੀ ਰਹੀ ਪਰ ਇਸ ਲੜਾਈ ਵਿਚਕਾਰ ਆਖ਼ਿਰ ਸਟੈਨ ਨੇ 'ਬਿੱਗ ਬੌਸ 16' ਦੀ ਟਰਾਫੀ ਆਪਣੇ ਨਾਂ ਕਰ ਲਈ। 

PunjabKesari
ਵਰਕਫਰੰਟ ਦੀ ਗੱਲ ਕਰੀਏ ਤਾਂ ਕਰਨ ਔਜਲਾ ਆਪਣੇ ਗੀਤਾਂ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਸੁਰਖੀਆਂ 'ਚ ਰਹਿੰਦੇ ਹਨ। ਕੁਝ ਦਿਨ ਪਹਿਲਾਂ ਕਰਨ ਔਜਲਾ ਦੇ ਵਿਆਹ ਦੀਆਂ ਖ਼ਬਰਾਂ ਚਰਚਾ 'ਚ ਰਹੀਆਂ, ਜਿਸ ਲਈ ਵੀਡੀਓ ਸਾਂਝੀ ਕਰਕੇ ਉਨ੍ਹਾਂ ਨੇ ਇਸ ਨੂੰ ਮਹਿਜ਼ ਅਫਵਾਹ ਦੱਸਿਆ। ਫਿਲਹਾਲ ਕਰਨ ਔਜਲਾ ਦੀ ਨਵੀਂ ਮਿਊਜ਼ਿਕ ਐਲਬਮ ਦੀ ਈਪੀ 'Four You' ਰਿਲੀਜ਼ ਹੋਈ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

PunjabKesari

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


author

sunita

Content Editor

Related News