ਗਾਇਕ ਕਰਨ ਔਜਲਾ ਦੀ ਐਲਬਮ ''ਫੋਰ ਯੂ'' ਬਲਾਕਬਸਟਰ, 10 ਦੇਸ਼ਾਂ ''ਚ ਕਰ ਰਹੀ ਟਰੈਂਡ

Wednesday, Feb 22, 2023 - 10:30 AM (IST)

ਗਾਇਕ ਕਰਨ ਔਜਲਾ ਦੀ ਐਲਬਮ ''ਫੋਰ ਯੂ'' ਬਲਾਕਬਸਟਰ, 10 ਦੇਸ਼ਾਂ ''ਚ ਕਰ ਰਹੀ ਟਰੈਂਡ

ਜਲੰਧਰ (ਬਿਊਰੋ) : ਗਾਇਕ ਕਰਨ ਔਜਲਾ ਇੰਨੀਂ ਦਿਨੀਂ 'ਈਪੀ' ਯਾਨੀਕਿ 'ਮਿੰਨੀ' ਐਲਬਮ 'ਫੋਰ ਯੂ' ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ। ਕਰਨ ਔਜਲਾ ਦੀ ਇਸ ਐਲਬਮ ਨੂੰ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਇਸ ਐਲਬਮ ਦੇ ਗੀਤ ਲੋਕਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਇੰਨਾਂ ਹੀ ਨਹੀਂ ਕਿ ਕਰਨ ਔਜਲਾ ਦੀ ਐਲਬਮ ਲਈ ਦੀਵਾਨਗੀ ਭਾਰਤ ਸਮੇਤ ਪੂਰੇ 10 ਮੁਲਕਾਂ 'ਚ ਹੈ। ਕਰਨ ਔਜਲਾ ਦੀ ਐਲਬਮ ਦੁਨੀਆਭਰ 'ਚ ਧਮਾਲ ਮਚਾ ਰਹੀ ਹੈ। ਹਾਲ ਹੀ 'ਚ ਕਰਨ ਔਜਲਾ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ, ਜਿਸ 'ਚ ਉਨ੍ਹਾਂ ਨੇ ਦੱਸਿਆ ਕਿ ਐੱਪਲ ਮਿਊਜ਼ਿਕ 'ਤੇ ਕਰਨ ਦੀ ਐਲਬਮ 'ਫੋਰ ਯੂ' 10 ਦੇਸ਼ਾਂ 'ਚ ਟਰੈਂਡਿੰਗ 'ਚ ਚੱਲ ਰਹੀ ਹੈ। 

ਦੱਸ ਦਈਏ ਕਿ ਭਾਰਤ 'ਚ ਕਰਨ ਔਜਲਾ ਦੀ ਐਲਬਮ ਨੰਬਰ 1 'ਤੇ ਟਰੈਂਡ ਕਰ ਰਹੀ ਹੈ ਜਦੋਂਕਿ ਕੈਨੇਡਾ 'ਚ ਦੂਜੇ ਸਥਾਨ 'ਤੇ, ਨਿਊਜ਼ੀਲੈਂਡ 'ਚ ਤੀਜੇ ਸਥਾਨ 'ਤੇ, ਆਸਟਰੇਲੀਆ 'ਚ 15ਵੇਂ ਸਥਾਨ 'ਤੇ, ਬਹਿਰੀਨ 'ਚ 35ਵੇਂ, ਯੂਏਈ ਯਾਨੀਕਿ ਦੁਬਈ 'ਚ 36ਵੇਂ, ਸਾਈਪ੍ਰਸ 'ਚ 60ਵੇਂ, ਇੰਗਲੈਂਡ 'ਚ 72ਵੇਂ, ਪੁਰਤਗਾਲ 'ਚ 92ਵੇਂ ਅਤੇ ਆਸਟਰੀਆ 'ਚ 141ਵੇਂ ਸਥਾਨ 'ਤੇ ਟਰੈਂਡ ਕਰ ਰਹੀ ਹੈ। 

PunjabKesari

ਦੱਸਣਯੋਗ ਹੈ ਕਿ ਕਰਨ ਔਜਲਾ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ 'ਚੋਂ ਇੱਕ ਹਨ। ਉਨ੍ਹਾਂ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਸੁਪਰਹਿੱਟ ਗਾਣੇ ਦਿੱਤੇ ਹਨ। ਉਨ੍ਹਾਂ ਦੇ ਹਿੱਟ ਗਾਣਿਆਂ ਦੀ ਲਿਸਟ ਕਾਫੀ ਲੰਬੀ ਹੈ। ਬੀਤੇ ਮਹੀਨੇ ਕਰਨ ਔਜਲਾ ਆਪਣੇ ਵਿਆਹ ਨੂੰ ਲੈ ਕੇ ਕਾਫ਼ੀ ਚਰਚਾ ਰਹੇ। ਖ਼ਬਰਾਂ ਸਨ ਕਿ ਔਜਲਾ 3 ਫਰਵਰੀ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਿਹਾ ਹੈ ਪਰ ਕਰਨ ਔਜਲਾ ਨੇ ਲਾਈਵ ਹੋ ਕੇ ਵਿਆਹ ਦੀਆਂ ਸਾਰੀਆਂ ਖ਼ਬਰਾਂ ਦਾ ਖੰਡਨ ਕੀਤਾ ਸੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ। 


author

sunita

Content Editor

Related News