ਗਾਇਕ ਕਰਨ ਔਜਲਾ ਨੇ ਪਤਨੀ ਪਲਕ ਨੂੰ ਦਿੱਤਾ ਖ਼ਾਸ ਤੋਹਫ਼ਾ, ਸਾਹਮਣੇ ਆਈ ਇਹ ਤਸਵੀਰ

Wednesday, Mar 08, 2023 - 05:29 PM (IST)

ਗਾਇਕ ਕਰਨ ਔਜਲਾ ਨੇ ਪਤਨੀ ਪਲਕ ਨੂੰ ਦਿੱਤਾ ਖ਼ਾਸ ਤੋਹਫ਼ਾ, ਸਾਹਮਣੇ ਆਈ ਇਹ ਤਸਵੀਰ

ਚੰਡੀਗੜ੍ਹ (ਬਿਊਰੋ) – ਪੰਜਾਬੀ ਗਾਇਕ ਤੇ ਗੀਤਕਾਰ ਕਰਨ ਔਜਲਾ ਮੰਗੇਤਰ ਪਲਕ ਹਮੇਸ਼ਾ ਲਈ ਇਕ-ਦੂਜੇ ਦੇ ਹੋ ਗਏ ਹਨ। ਕੁਝ ਦਿਨ ਪਹਿਲਾ ਹੀ ਕਰਨ ਔਜਲਾ ਤੇ ਪਲਕ ਵਿਆਹ ਦੇ ਬੰਧਨ ’ਚ ਬੱਝੇ। ਇਸ ਗੱਲ ਦੀ ਜਾਣਕਾਰੀ ਖ਼ੁਦ ਕਰਨ ਔਜਲਾ ਨੇ ਤਸਵੀਰਾਂ ਸਾਂਝੀਆਂ ਕਰਕੇ ਦਿੱਤੀ ਸੀ। ਕਰਨ ਔਜਲਾ ਨੇ ਤਸਵੀਰਾਂ ਨਾਲ ਵਿਆਹ ਦੀ ਤਾਰੀਖ਼ ਵੀ ਲਿਖੀ ਹੈ। ਦੋਵਾਂ ਦਾ ਵਿਆਹ 2 ਫਰਵਰੀ ਨੂੰ ਹੋਇਆ ਹੈ। ਤਸਵੀਰਾਂ ’ਚ ਕਰਨ ਔਜਲਾ ਨੂੰ ਸ਼ੇਰਵਾਨੀ ਤੇ ਪੱਗ ’ਚ ਦੇਖਿਆ ਜਾ ਸਕਦਾ ਹੈ, ਉਥੇ ਪਲਕ ਲਹਿੰਗੇ ’ਚ ਖ਼ੂਬਸੂਰਤ ਲੱਗ ਰਹੀ ਹੈ। ਹਾਲ ਹੀ 'ਚ ਕਰਨ ਔਜਲਾ ਤੇ ਪਲਕ ਦੀ ਇਕ ਹੋਰ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਦੋਵੇਂ ਬਹੁਤ ਖ਼ੂਬਸੂਰਤ ਲੁੱਕ 'ਚ ਨਜ਼ਰ ਆ ਰਹੇ ਹਨ।

ਦੱਸ ਦਈਏ ਕਿ ਪਲਕ ਔਜਲਾ ਨੂੰ ਵਿਆਹ ਤੋਂ ਬਾਅਦ ਇੱਕ ਪਿਆਰਾ ਜਿਹਾ ਤੋਹਫ਼ਾ ਕਰਨ ਔਜਲਾ ਵਲੋਂ ਮਿਲਿਆ ਹੈ, ਜਿਸ ਨੂੰ ਉਹ ਤਸਵੀਰ 'ਚ ਫਲਾਂਟ ਕਰਦੇ ਹੋਏ ਨਜ਼ਰ ਆ ਰਹੀ ਹੈ। ਇਹ ਇੱਕ ਕਲੱਚ ਪਰਸ ਮਿਲਿਆ ਹੈ, ਜਿਸ 'ਤੇ ਮਿਸੇਜ਼ ਔਜਲਾ ਲਿਖਿਆ ਹੋਇਆ ਹੈ। ਇਹ ਤਸਵੀਰ ਕਰਨ ਔਜਲਾ ਦੇ ਫੈਨ ਪੇਜ 'ਤੇ ਸ਼ੇਅਰ ਕੀਤੀ ਗਈ ਹੈ। ਇਸ ਤਸਵੀਰ 'ਚ ਪਲਕ ਬੇਹੱਦ ਖੂਬਸੂਰਤ ਲੱਗ ਰਹੀ ਹੈ। ਤਸਵੀਰ 'ਚ ਪਲਕ ਨੇ ਨੀਲੇ ਰੰਗ ਦਾ ਸੂਟ ਪਹਿਨਿਆ ਹੋਇਆ ਹੈ। ਕਰਨ ਔਜਲਾ ਨੇ ਨੀਲੇ ਰੰਗ ਦੀ ਪੱਗ ਬੰਨ੍ਹੀ ਹੋਈ ਹੈ। 

PunjabKesari

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਕਰਨ ਔਜਲਾ ਤੇ ਪਲਕ ਦੇ ਪ੍ਰੀ ਵੈਡਿੰਗ ਸ਼ੂਟ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਖ਼ੂਬ ਪਸੰਦ ਕੀਤਾ ਗਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News