ਨੈਗੇਟਿਵਿਟੀ ਤੋਂ ਬਚਣ ਲਈ ਜੈਜ਼ੀ ਬੀ ਨੇ ਦੱਸਿਆ ਖ਼ਾਸ ਤਰੀਕਾ, ਜੋ ਜ਼ਿੰਦਗੀ ਨੂੰ ਬਣਾਵੇਗਾ ਬਿਹਤਰ
Friday, Aug 28, 2020 - 10:14 AM (IST)

ਜਲੰਧਰ (ਬਿਊਰੋ) — ਪ੍ਰਸਿੱਧ ਗਾਇਕ ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਉਹ ਜੌਗਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ। ਕਸਰਤ ਕਰਨ ਦੌਰਾਨ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅੱਜ ਕੱਲ੍ਹ ਨੈਗੇਟਿਵਿਟੀ ਹਰ ਕਿਸੇ 'ਤੇ ਹਾਵੀ ਹੋ ਰਹੀ ਹੈ, ਜਿਸ ਕਰਕੇ ਸਭ ਨੂੰ ਇਸ ਤੋਂ ਬਚਣ ਦੀ ਲੋੜ ਹੈ ਅਤੇ ਜੌਗਿੰਗ ਅਤੇ ਯੋਗਾ ਕਰਕੇ ਇਸ ਤਰ੍ਹਾਂ ਦੀ ਨਕਾਰਤਮਕਤਾ ਤੋਂ ਬਚਿਆ ਜਾ ਸਕਦਾ ਹੈ। ਇਸ ਲਈ ਹਰ ਕਿਸੇ ਨੂੰ ਘੰਟਾ, ਅੱਧਾ ਘੰਟਾ, ਦਸ ਜਾਂ ਪੰਦਰਾਂ ਮਿੰਟ ਆਪਣੇ ਲਈ ਕੱਢਣੇ ਚਾਹੀਦੇ ਹਨ।
ਜੈਜ਼ੀ ਬੀ ਦਾ ਕਹਿਣਾ ਹੈ ਕਿ ਮੈਂ ਖ਼ੁਦ ਵੀ ਆਪਣੇ ਬੇਟੇ ਨਾਲ ਪ੍ਰੈਕਟਿਸ 'ਤੇ ਆਉਂਦਾ ਹਾਂ ਤਾਂ ਉਸ ਨੂੰ ਵੀ ਕਸਰਤ ਕਰਵਾਉਂਦਾ ਹਾਂ। ਇਸ ਨਾਲ ਹੀ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਆਪਣੀ ਕਸਰਤ ਦੇ ਵੀਡੀਓ ਬਣਾ ਕੇ ਭੇਜਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵੀਡੀਓਜ਼ ਨੂੰ ਉਹ ਸਾਂਝੀਆਂ ਕਰਨਗੇ।
ਜੈਜ਼ੀ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਲੰਮੇ ਸਮੇਂ ਤੋਂ ਪੰਜਾਬੀ ਸੰਗੀਤ ਜਗਤ 'ਚ ਸਰਗਰਮ ਹਨ। ਉਨ੍ਹਾਂ ਨੇ ਕਈ ਹਿੱਟ ਗੀਤ ਸੰਗੀਤ ਜਗਤ ਦੀ ਝੋਲੀ ਪਾਏ ਹਨ। ਉਨ੍ਹਾਂ ਦੇ ਗੀਤਾਂ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਜੈਜ਼ੀ ਬੀ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਸੋਸ਼ਲ ਮੀਡੀਆ ਰਾਹੀਂ ਉਹ ਆਪਣੇ ਆਉਣ ਵਾਲੇ ਪ੍ਰੋਜੈਕਟਾਂ ਦੀ ਜਾਣਕਾਰੀ ਦਿੰਦੇ ਰਹਿੰਦੇ ਹਨ।