ਗਾਇਕਾ ਜੈਸਮੀਨ ਸੈਂਡਲਾਸ ਬਣੀ ਹੱਡੀਆਂ ਦੀ ਮੁੱਠ, ਤਸਵੀਰਾਂ ਵੇਖ ਨਹੀਂ ਹੋਵੇਗਾ ਯਕੀਨ

02/04/2023 5:48:17 PM

ਜਲੰਧਰ (ਬਿਊਰੋ) : 'ਗੁਲਾਬੀ ਕੁਈਨ' ਦੇ ਨਾਂ ਨਾਲ ਮਸ਼ਹੂਰ ਜੈਸਮੀਨ ਸੈਂਡਲਾਸ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਦਰਅਸਲ, ਹਾਲ ਹੀ 'ਚ ਜੈਸਮੀਨ ਸੈਂਡਲਾਸ ਨੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ 'ਚ ਉਹ ਸੁੰਮਦਰ ਦੇ ਕਿਨਾਰੇ ਡਾਂਸ ਕਰਦੀ ਨਜ਼ਰ ਆ ਰਹੀ ਹੈ।

ਇਸ ਵੀਡੀਓ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਸ ਵੀਡੀਓ 'ਚ ਜੈਸਮੀਨ ਕਾਫ਼ੀ ਪਤਲੀ ਨਜ਼ਰ ਆ ਰਹੀ ਹੈ। ਵੀਡੀਓ ਨੂੰ ਵੇਖ ਕੇ ਲੱਗ ਰਿਹਾ ਹੈ ਕਿ ਉਸ ਨੇ ਕਾਫ਼ੀ ਹੱਦ ਤੱਕ ਆਪਣੇ ਭਾਰ ਨੂੰ ਕੰਟਰੋਲ 'ਚ ਕਰ ਲਿਆ ਹੈ।

PunjabKesari

ਭਾਰ ਘਟਾਉਣ ਤੋਂ ਬਾਅਦ ਜੈਸਮੀਨ ਦਾ ਲੁੱਕ ਕਾਫ਼ੀ ਵੱਖਰਾ ਨਜ਼ਰ ਆ ਰਿਹਾ ਹੈ। ਵੀਡੀਓ 'ਚ ਜੈਸਮੀਨ ਨੇ ਪਰਪਰਲ ਰੰਗ ਦੀ ਡਰੈੱਸ ਪਹਿਨੀ ਹੋਈ ਹੈ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। 

PunjabKesari

ਦੱਸ ਦਈਏ ਕਿ ਜੈਸਮੀਨ ਸੈਂਡਲਾਸ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾਵਾਂ 'ਚੋਂ ਇੱਕ ਹੈ ਪਰ ਉਹ ਗਾਇਕੀ ਤੋਂ ਜ਼ਿਆਦਾ ਆਪਣੇ ਬੋਲਡ ਲੁੱਕ ਕਾਰਨ ਸੁਰਖੀਆਂ 'ਚ ਰਹਿੰਦੀ ਹੈ।

PunjabKesari

ਹਾਲ ਹੀ 'ਚ ਜੈਸਮੀਨ ਦਾ ਗੀਤ 'ਜੀ ਜਿਹਾ ਕਰਦਾ' ਰਿਲੀਜ਼ ਹੋਇਆ ਸੀ, ਜਿਸ 'ਚ ਉਸ ਨੂੰ ਆਪਣੇ ਬੋਲਡ ਲੁੱਕ ਕਾਰਨ ਕਾਫ਼ੀ ਟਰੋਲ ਹੋਣਾ ਪਿਆ ਸੀ।

PunjabKesari

ਹੁਣ ਜੈਸਮੀਨ ਦਾ ਹਾਲ ਹੀ 'ਚ ਗਿੱਪੀ ਗਰੇਵਾਲ ਨਾਲ ਗੀਤ 'ਜ਼ਹਿਰੀ ਵੇ' ਰਿਲੀਜ਼ ਹੋਇਆ ਹੈ। ਇਹ ਗੀਤ ਪੰਜਾਬੀ ਫ਼ਿਲਮ 'ਮਿਤਰਾਂ ਦਾ ਨਾਂ ਚੱਲਦਾ' ਦਾ ਹੈ, ਜੋ  8 ਮਾਰਚ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।

PunjabKesari

ਦੱਸਣਯੋਗ ਹੈ ਕਿ ਜੈਸਮੀਨ ਸੈਂਡਲਾਸ ਅਤੇ ਗੈਰੀ ਸੰਧੂ ਨੇ ਇੱਕ-ਦੂਜੇ ਨੂੰ ਲਗਭਗ 2 ਸਾਲ ਡੇਟ ਕੀਤਾ ਪਰ ਹੁਣ ਉਹ ਇੱਕ-ਦੂਜੇ ਨੂੰ ਵੇਖਣਾ ਵੀ ਨਹੀਂ ਪਸੰਦ ਕਰਦੇ। ਦੋਵਾਂ ਨੇ ਕਈ ਸਟੇਜ ਸ਼ੋਅ ਅਤੇ ਇੰਸਟਾਗ੍ਰਾਮ ਲਾਈਵ ਸੈਸ਼ਨਾਂ 'ਚ ਇੱਕ-ਦੂਜੇ ਦਾ ਵਿਰੋਧ ਕੀਤਾ ਸੀ।

PunjabKesari

ਕੁਝ ਮਹੀਨੇ ਪਹਿਲਾ ਇੱਕ ਨਵਾਂ ਵੀਡੀਓ ਇੰਟਰਨੈੱਟ 'ਤੇ ਕਾਫ਼ੀ ਵਾਇਰਲ ਹੋਇਆ ਸੀ, ਜਿਸ 'ਚ ਗੈਰੀ ਸੰਧੂ ਆਪਣੇ ਦੋਸਤ ਜੀ ਖ਼ਾਨ ਨਾਲ ਲਾਈਵ ਸ਼ੋਅ 'ਚ ਨਜ਼ਰ ਆ ਰਹੇ ਸਨ। ਵਾਇਰਲ ਵੀਡੀਓ 'ਚ ਗੈਰੀ ਸੰਧੂ ਨੇ ਕੁਝ ਅਜਿਹਾ ਕਹਿ ਦਿੱਤਾ ਸੀ, ਜੋ ਦਿਲ ਨੂੰ ਖਿੱਚ ਪਾਉਂਦੀ ਸੀ।

PunjabKesari

ਗੈਰੀ ਸੰਧੂ ਨੇ ਖੁਲਾਸਾ ਕੀਤਾ ਕਿ ਜੀ ਖ਼ਾਨ ਦਾ ਪ੍ਰਸਿੱਧ ਪੰਜਾਬੀ ਗੀਤ 'ਪੈਗ ਮੋਟੇ ਮੋਟੇ' ਅਸਲ 'ਚ ਜੈਸਮੀਨ ਸੈਂਡਲਾਸ ਲਈ ਲਿਖਿਆ ਗਿਆ ਸੀ। ਇੰਨਾ ਹੀ ਨਹੀਂ ਗੈਰੀ ਸੰਧੂ ਵੀ ਜੈਸਮੀਨ ਦੀ ਤਾਰੀਫ਼ ਕਰਦਾ ਹੈ। ਉਸ ਨੇ ਕਿਹਾ ਜੈਸਮੀਨ ਨਾ ਸਿਰਫ਼ ਇੱਕ ਪ੍ਰਤਿਭਾਸ਼ਾਲੀ ਕਲਾਕਾਰ ਹੈ, ਸਗੋਂ ਇੱਕ ਵਧੀਆ ਇਨਸਾਨ ਵੀ ਹੈ।

PunjabKesari
 


sunita

Content Editor

Related News