ਜਸਬੀਰ ਜੱਸੀ ਦਾ ਧਾਰਮਿਕ ਗੀਤ ''ਗੁਰੂ ਮਾਨਿਓ ਗ੍ਰੰਥ'' ਭਲਕੇ ਹੋਵੇਗਾ ਰਿਲੀਜ਼

Saturday, Nov 23, 2024 - 04:53 PM (IST)

ਜਸਬੀਰ ਜੱਸੀ ਦਾ ਧਾਰਮਿਕ ਗੀਤ ''ਗੁਰੂ ਮਾਨਿਓ ਗ੍ਰੰਥ'' ਭਲਕੇ ਹੋਵੇਗਾ ਰਿਲੀਜ਼

ਐਂਟਰਟੇਨਮੈਂਟ ਡੈਸਕ - ਪੰਜਾਬੀ ਸੰਗੀਤ ਦੇ ਪ੍ਰਸਿੱਧ ਗਾਇਕ ਜਸਬੀਰ ਜੱਸੀ ਅਤੇ ਭਾਈ ਹਰਜਿੰਦਰ ਸਿੰਘ ਤੋਂ ਇਲਾਵਾ ਹਰਭਜਨ ਮਾਨ, ਕੁਲਵਿੰਦਰ ਬਿੱਲਾ, ਬੀਰ ਸਿੰਘ ਅਤੇ ਸ਼ਿਵਜੋਤ ਜਿਹੇ ਵੱਡੇ ਗਾਇਕ ਇੱਕ ਵਿਸ਼ੇਸ਼ ਧਾਰਮਿਕ ਗੀਤ ‘ਗੁਰੂ ਮਾਨਿਓ ਗ੍ਰੰਥ’ ‘ਚ ਪਹਿਲੀ ਵਾਰ ਇਕੱਠੇ ਨਜ਼ਰ ਆ ਰਹੇ ਹਨ। ਇਨ੍ਹਾਂ ਵੱਲੋਂ ਗਿਆ ਇਹ ਗਾਣਾ ਭਲਕੇ ਵੱਖੋ-ਵੱਖ ਪਲੇਟਫ਼ਾਰਮ ‘ਤੇ ਰੀਲੀਜ਼ ਹੋਣ ਜਾ ਰਿਹਾ ਹੈ।

ਇਹ ਵੀ ਪੜ੍ਹੋੋ- 'ਮੈਂ ਨਸ਼ੇ ਦੀ ਆਦੀ ਰਹੀ ਹਾਂ, ਮੈਂ ਨਸ਼ਾ ਲਿਆ ਹੈ'

‘ਮਿਊਜ਼ਿਕ ਅੰਪਾਇਰ’ ਵੱਲੋਂ ਮਨ ਨੂੰ ਮੋਹ ਲੈਣ ਵਾਲੇ ਸੰਗੀਤ ਨਾਲ ਇਸ ਧਾਰਮਿਕ ਗੀਤ ਦੇ ਬੋਲਾਂ ਦੀ ਰਚਨਾ ਕਵਿੰਦਰ ਚਾਂਦ ਦੇ ਵੱਲੋਂ ਕੀਤੀ ਗਈ ਹੈ, ਜਦਕਿ ਕੰਪੋਜੀਸ਼ਨ ਦੀ ਸਿਰਜਨਾ ਜਸਬੀਰ ਜੱਸੀ ਦੇ ਵੱਲੋਂ ਕੀਤੀ ਗਈ ਹੈ, ਜਿਨ੍ਹਾਂ ਦੀ ਸੰਗੀਤਕ ਟੀਮ ਅਨੁਸਾਰ ਰੂਹਾਨੀਅਤ ਰੰਗਾਂ ਵਿਚ ਰੰਗਿਆ ਇਹ ਧਾਰਮਿਕ ਗੀਤ ਪੰਜਾਬੀ ਅਤੇ ਧਾਰਮਿਕ ਸੰਗੀਤ ਜਗਤ ਵਿਚ ਹਵਾ ਦੇ ਇੱਕ ਤਾਜ਼ਾ ਬੁੱਲੇ ਦਾ ਇਜ਼ਹਾਰ ਅਤੇ ਅਹਿਸਾਸ ਸੁਣਨ ਅਤੇ ਵੇਖਣ ਵਾਲਿਆਂ ਨੂੰ ਕਰਵਾਏਗਾ, ਜਿਸ ਨੂੰ ਇਸ ਦਾ ਹਿੱਸਾ ਬਣੇ ਸਾਰੇ ਗਾਇਕਾਂ ਵੱਲੋਂ ਸ਼ਿੱਦਤ ਨਾਲ ਗਾਇਆ ਗਿਆ ਹੈ।

‘ਜੇਜੇ ਮਿਊਜ਼ਿਕ’ ਅਤੇ ‘ਮਨਪ੍ਰੀਤ ਸਿੰਘ’ ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਧਾਰਮਿਕ ਗੀਤ ਨੂੰ ਇਹ ਪਰਥ ਆਫ ਹਿਮਿਊਨਟੀ ਦੀ ਟੈਗ-ਲਾਈਨ ਅਧੀਨ ਸੰਗਤਾਂ ਸਨਮੁੱਖ ਕੀਤਾ ਜਾ ਰਿਹਾ ਹੈ। ਮਾਨਵਤਾ ਦੀ ਭਲਾਈ, ਗੁਰੂਆਂ ਪੀਰਾਂ ਦੀ ਕੁਰਬਾਨੀਆਂ ਅਤੇ ਸਿੱਖ ਇਤਿਹਾਸ ਦੀ ਤਰਜ਼ਮਾਨੀ ਕਰਦੇ ਇਸ ਧਾਰਮਿਕ ਗਾਣੇ ਨੂੰ ਆਵਾਜ਼ਾਂ ਭਾਈ ਹਰਜਿੰਦਰ ਸਿੰਘ ਤੋਂ ਇਲਾਵਾ ਹਰਭਜਨ ਮਾਨ, ਜਸਬੀਰ ਜੱਸੀ, ਕੁਲਵਿੰਦਰ ਬਿੱਲਾ, ਬੀਰ ਸਿੰਘ ਅਤੇ ਸ਼ਿਵਜੋਤ ਦੁਆਰਾ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋੋ- Neha Bhasin ਦੀ ਬੀਮਾਰੀ ਨੇ ਕੀਤੀ ਬੁਰੀ ਹਾਲਤ

ਪੰਜਾਬੀ ਅਤੇ ਧਾਰਮਿਕ ਸੰਗੀਤ ਦੇ ਗਲਿਆਰਿਆਂ ਵਿਚ ਚਰਚਾ ਦਾ ਵਿਸ਼ਾ ਬਣਿਆ ਇਹ ਗੀਤ ‘ਗੁਰੂ ਮਾਨਿਓ ਗ੍ਰੰਥ’ ਪਹਿਲਾਂ ਅਜਿਹਾ ਧਾਰਮਿਕ ਗੀਤ ਹੈ, ਜਿਸ ਨੂੰ ਗਾਉਣ ਲਈ ਪਹਿਲੀ ਵਾਰ ਪੰਜਾਬੀ ਗਾਇਕੀ ਨਾਲ ਜੁੜੇ ਬਹੁ-ਗਿਣਤੀ ਗਾਇਕ ਇੱਕ ਮੰਚ 'ਤੇ ਇਕੱਠਾ ਹੋਏ ਹਨ, ਜਿੰਨ੍ਹਾਂ ਦੀ ਪ੍ਰਭਾਵਪੂਰਨ ਸੁਮੇਲਤਾ ਨਾਲ ਸੱਜਿਆ ਇਹ ਗੀਤ ਸੰਗੀਤਕ ਖੇਤਰ ਨੂੰ ਨਵੇਂ ਅਯਾਮ ਦੇਣ ਵਿਚ ਵੀ ਅਹਿਮ ਭੂਮਿਕਾ ਨਿਭਾਉਂਦਾ ਨਜ਼ਰ ਆਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

sunita

Content Editor

Related News