ਹਿੰਮਤ ਸੰਧੂ ਨੇ ਬਣਾਇਆ ਨਵਾਂ ਘਰ, ਭਾਵੁਕ ਹੁੰਦਿਆਂ ਲਿਖਿਆ- ਮਕਾਨ ਮਾਲਕ ਨੇ ਰਾਤ 1 ਵਜੇ ਕੱਢਿਆ ਸੀ ਘਰੋਂ ਬਾਹਰ...

Sunday, Nov 06, 2022 - 05:35 PM (IST)

ਹਿੰਮਤ ਸੰਧੂ ਨੇ ਬਣਾਇਆ ਨਵਾਂ ਘਰ, ਭਾਵੁਕ ਹੁੰਦਿਆਂ ਲਿਖਿਆ- ਮਕਾਨ ਮਾਲਕ ਨੇ ਰਾਤ 1 ਵਜੇ ਕੱਢਿਆ ਸੀ ਘਰੋਂ ਬਾਹਰ...

ਜਲੰਧਰ (ਬਿਊਰੋ) : ਪੰਜਾਬੀ ਸੰਗੀਤ ਜਗਤ 'ਚ ਆਪਣੀ ਦਮਦਾਰ ਆਵਾਜ਼ ਦੇ ਸਦਕਾ ਘਰ-ਘਰ 'ਚ ਪਛਾਣ ਕਾਇਮ ਕਰਨ ਵਾਲਾ ਗਾਇਕ ਹਿੰਮਤ ਸੰਧੂ ਨੇ ਵੱਡੀ ਬੁਲੰਦੀ ਹਾਸਲ ਕੀਤੀ ਹੈ। ਜੀ ਹਾਂ, ਹਿੰਮਤ ਸੰਧੂ ਨੇ ਆਪਣੀ ਮਿਹਨਤ ਨਾਲ ਆਪਣਾ ਨਵਾਂ ਘਰ ਬਣਾਇਆ ਹੈ, ਜਿਸ ਦੀ ਖੁਸ਼ੀ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਹਾਲ ਹੀ 'ਚ ਹਿੰਮਤ ਸੰਧੂ ਨੇ ਆਪਣੇ ਨਵੇਂ ਘਰ ਦੀਆਂ ਕੁਝ ਝਲਕੀਆਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ।

PunjabKesari

ਦੱਸ ਦਈਏ ਕਿ ਗਾਇਕ ਹਿੰਮਤ ਸੰਧੂ ਨੇ ਆਪਣੇ ਨਵੇਂ ਘਰ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਆਪਣੇ ਨਵੇਂ ਘਰ 'ਚ ਪਰਮਾਤਮਾ ਦਾ ਸ਼ੁਕਰ ਅਦਾ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ।

PunjabKesari

ਹਿੰਮਤ ਸੰਧੂ ਨੇ ਨਵੇਂ ਘਰ 'ਚ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹੋਏ ਪਾਠ ਵੀ ਕਰਵਾਇਆ। ਇਸ ਤੋਂ ਇਲਾਵਾ ਇੱਕ ਤਸਵੀਰ 'ਚ ਉਹ ਆਪਣੇ ਪਰਿਵਾਰ ਨਾਲ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਨਾਲ ਉਨ੍ਹਾਂ ਨੇ ਇੱਕ ਭਾਵੁਕ ਨੋਟ ਵੀ ਲਿਖਿਆ ਹੈ।

PunjabKesari

ਦੱਸਣਯੋਗ ਹੈ ਕਿ ਹਿੰਮਤ ਸੰਧੂ ਨੇ ਕੈਪਸ਼ਨ 'ਚ ਲਿਖਿਆ ਹੈ, ''ਸ਼ੁਕਰ ਵਾਹਿਗੁਰੂ ਜੀ ਦਾ, ਆਸ਼ੀਰਵਾਦ ਮਾਪਿਆਂ ਦਾ, ਪਿਆਰ ਤੁਹਾਡਾ ਸਭ ਦਾ ਤੇ ਸਰਦੀ ਬੰਨਦੀ ਮਿਹਨਤ ਮੇਰੀ...।''

PunjabKesari

ਉਨ੍ਹਾਂ ਨੇ ਅੱਗੇ ਲਿਖਿਆ ਹੈ, ''ਜਿਹੜੇ ਸ਼ਹਿਰ 'ਚ ਕਿਸੇ ਟਾਈਮ Rent Late ਹੋਣ ਕਰਕੇ ਰਾਤ ਦੇ ਇੱਕ ਵਜੇ ਮਕਾਨ ਮਾਲਕ ਨੇ ਘਰੋਂ ਕੱਢਿਆ ਸੀ...ਉਸ ਸ਼ਹਿਰ 'ਚ ਅੱਜ ਤੁਹਾਡੇ ਭਰਾ ਨੇ ਆਪਣੀ ਮਿਹਨਤ ਸਦਕਾ ਆਪਣਾ ਘਰ ਬਣਾ ਲਿਆ।

PunjabKesari

5 ਸਾਲ ਪਿੱਛੇ ਝਾਤੀ ਮਾਰਦਾ ਤਾਂ ਕੁਝ ਕੇ 100 ਰੁਪਏ ਲੈ ਕੇ ਆਇਆ ਸੀ ਇਸ ਸ਼ਹਿਰ 'ਚ ਅਤੇ ਅੱਜ ਲਹਿਰਾਂ ਬਹਿਰਾਂ ਕੀਤੀਆਂ ਪਈਆਂ ਰੱਬ ਨੇ...ਰੱਬ ਸਭ ਦੇ ਸੁਫ਼ਨੇ ਪੂਰੇ ਕਰੇ।'' ਹਿੰਮਤ ਸੰਧੂ ਦੀ ਇਸ ਪੋਸਟ 'ਤੇ ਕਲਾਕਾਰ ਅਤੇ ਪ੍ਰਸ਼ੰਸਕ ਵੀ ਕੁਮੈਂਟ ਕਰਕੇ ਉਨ੍ਹਾਂ ਨੂੰ ਨਵੇਂ ਘਰ ਦੀਆਂ ਵਧਾਈਆਂ ਦੇ ਰਹੇ ਹਨ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


author

sunita

Content Editor

Related News