ਜਿੰਮ ''ਚ ਪਸੀਨਾ ਵਹਾਅ ਹਾਰਡੀ ਸੰਧੂ ਨੇ ਬਦਲਿਆ Look,ਪ੍ਰਸ਼ੰਸਕਾਂ ਨੂੰ ਪੁੱਛਿਆ ਇਹ ਸਵਾਲ!

07/10/2020 11:41:07 AM

ਜਲੰਧਰ (ਵੈੱਬ ਡੈਸਕ) — ਪੰਜਾਬੀ ਗਾਇਕ ਤੇ ਅਦਾਕਾਰ ਹਾਰਡੀ ਸੰਧੂ ਜੋ ਕਿ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਹਾਲ ਹੀ 'ਚ ਹਾਰਡੀ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਕੁਝ ਨਵੀਆਂ ਤਸਵੀਰਾਂ ਸ਼ਾਂਝੀਆਂ ਕੀਤੀਆਂ ਹਨ।

ਇਨ੍ਹਾਂ ਤਸਵੀਰਾਂ 'ਚ ਹਾਰਡੀ ਸੰਧੂ ਆਪਣੀ ਬਾਡੀ/ਸਰੀਰ 'ਤੇ ਖ਼ੂਬ ਮਿਹਨਤ ਕਰਦੇ ਨਜ਼ਰ ਆ ਰਹੇ ਹਨ। ਉਹ ਅੱਜਕਲ ਜਿੰਮ 'ਚ ਖ਼ੂਬ ਮਿਹਨਤ ਕਰ ਰਹੇ ਹਨ। ਉਨ੍ਹਾਂ ਦੀਆਂ ਜਿੰਮ ਦੌਰਾਨ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

ਦੱਸ ਦਈਏ ਕਿ ਹਾਰਡੀ ਸੰਧੂ ਇਨ੍ਹਾਂ ਤਸਵੀਰਾਂ 'ਚ ਜਿੰਮ 'ਚ ਵਰਕ ਆਊਟ ਕਰਦੇ ਹੋਏ ਨਜ਼ਰ ਆ ਰਹੇ ਹਨ। ਹਾਲਾਂਕਿ ਇਨ੍ਹਾਂ ਤਸਵੀਰਾਂ 'ਚ ਹਾਰਡੀ ਸੰਧੂ ਦੀ ਲੁੱਕ 'ਚ ਥੋੜ੍ਹਾ ਜਿਹਾ ਬਦਲਾਅ ਵੀ ਦੇਖਣ ਨੂੰ ਮਿਲ ਰਿਹਾ ਹੈ।

ਜੇ ਗੱਲ ਕਰੀਏ ਹਾਰਡੀ ਸੰਧੂ ਦੇ ਵਰਕ ਫਰੰਟ ਦੀ ਤਾਂ ਉਹ ਬਾਲੀਵੁੱਡ ਡਾਇਰੈਕਟਰ ਕਬੀਰ ਖ਼ਾਨ ਦੀ ਫ਼ਿਲਮ '83 'ਚ ਅਦਾਕਾਰੀ ਕਰਦੇ ਹੋਏ ਵਿਖਾਈ ਦੇਣਗੇ।

ਇਹ ਫ਼ਿਲਮ ਹੁਣ ਤੱਕ ਦਰਸ਼ਕਾਂ ਦੇ ਵਿਚਕਾਰ ਹੋਣੀ ਸੀ ਪਰ ਕੋਰੋਨਾ ਕਰਕੇ ਸਿਨੇਮਾ ਘਰ ਬੰਦ ਹਨ ਅਤੇ ਫ਼ਿਲਮਾਂ ਦੀ ਰਿਲੀਜ਼ਿੰਗ 'ਤੇ ਰੋਕ ਲੱਗੀ ਹੋਈ ਹੈ।

ਇਸੇ ਕਰਕੇ ਮਨੋਰੰਜਨ ਜਗਤ ਨੂੰ ਵੀ ਕੋਰੋਨਾ ਦੀ ਮਾਰ ਝਲਣੀ ਪੈ ਰਹੀ ਹੈ। ਹਾਰਡੀ ਸੰਧੂ ਪੰਜਾਬੀ ਸੰਗੀਤ ਜਗਤ 'ਚ ਕਾਫ਼ੀ ਸਰਗਰਮ ਹਨ। ਉਹ ਕਈ ਸੁਪਰ ਹਿੱਟ ਪੰਜਾਬੀ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ।


sunita

Content Editor

Related News