ਗਾਇਕ ਹਾਰਡੀ ਸੰਧੂ ਨੇ ਲਾਈ ਆਲੂ ਅਰਜਨ ਦੀ ਇੰਝ ਨਕਲ, ਸਾਂਝੀ ਕੀਤੀ ਪਿਆਰੀ ਵੀਡੀਓ

01/27/2022 6:36:39 PM

ਜਲੰਧਰ (ਬਿਊਰੋ) - ਫ਼ਿਲਮ 'ਪੁਸ਼ਪਾ' ਦਾ ਕ੍ਰੇਜ਼ ਇਨ੍ਹੀਂ ਦਿਨੀਂ ਹਰ ਪਾਸੇ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਆਮ ਲੋਕੀਂ ਇਸ ਫ਼ਿਲਮ ਦੇ ਗੀਤਾਂ 'ਤੇ ਆਪਣੀਆਂ ਵੀਡੀਓਜ਼ ਬਣਾ ਰਹੇ ਹਨ, ਉਥੇ ਹੀ ਪੰਜਾਬੀ ਕਲਾਕਾਰ ਵੀ ਇਸ ਕੰਮ 'ਚ ਮੋਰਚਾ ਮਾਰ ਰਹੇ ਹਨ। ਹਾਲ ਹੀ 'ਚ ਪੰਜਾਬੀ ਗਾਇਕ ਤੇ ਅਦਾਕਾਰ ਹਾਰਡੀ ਸੰਧੂ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜੋ ਕਿ ਫ਼ਿਲਮ 'ਪੁਸ਼ਪਾ' ਦੇ ਗੀਤ 'ਤੇ ਬਣਾਈ ਗਈ ਹੈ। ਇਸ ਵੀਡੀਓ ਨੂੰ ਹਾਰਡੀ ਸੰਧੂ ਦੇ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 

ਦੱਸ ਦਈਏ ਕਿ ਇਸ ਵੀਡੀਓ 'ਚ ਹਾਰਡੀ ਸੰਧੂ ਅਦਾਕਾਰ ਆਲੂ ਅਰਜਨ ਵਾਂਗ ਐਕਸ਼ਨ ਕਰਦੇ ਹੋਏ ਨਜ਼ਰ ਆ ਰਿਹਾ ਹੈ। ਹਾਰਡੀ ਸੰਧੂ ਦੇ ਇਸ ਅੰਦਾਜ਼ ਨੂੰ ਸੋਸ਼ਲ ਮੀਡੀਆ ਯੂਜ਼ਰਸ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਿਹਾ ਹੈ। ਇਸ ਤੋਂ ਪਹਿਲਾਂ ਵੀ ਕਈ ਫ਼ਿਲਮੀ ਕਲਾਕਾਰ ਇਸ 'ਤੇ ਆਪਣੀਆਂ ਵੀਡੀਓਜ਼ ਬਣਾ ਚੁੱਕੇ ਹਨ।

ਦੱਸਣਯੋਗ ਹੈ ਕਿ ਹਾਰਡੀ ਸੰਧੂ ਇੱਕ ਭਾਰਤੀ ਗਾਇਕ ਅਤੇ ਅਦਾਕਾਰ ਹੈ। ਹਾਰਡੀ ਸੰਧੂ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਹਨ। ਭੀੜ ਤੋਂ ਵੱਖ ਹੋ ਕੇ ਚੱਲਣ ਵਾਲੇ ਹਾਰਡੀ ਸੰਧੂ ਦੇ ਗੀਤ 'ਸੋਚ' ਨੇ ਉਸ ਦੀ ਕਿਸਮਤ ਬਦਲੀ ਹੈ ਜਿਸ ਤੋਂ ਹਾਰਡੀ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।ਹਾਲਾਂਕਿ ਇਸ ਤੋਂ ਪਹਿਲਾਂ ਵੀ ਹਾਰਡੀ ਦੇ 4 ਗੀਤ ਰਿਲੀਜ਼ ਹੋ ਚੁੱਕੇ ਸਨ ਪਰ ਉਸ ਨੂੰ ਪਛਾਣ 'ਸੋਚ' ਗੀਤ ਤੋਂ ਮਿਲੀ।ਇਸ ਤੋਂ ਬਾਅਦ ਹਾਰਡੀ ਸੰਧੂ ਨੇ ਇਕ ਤੋਂ ਇਕ ਹਿੱਟ ਗੀਤ ਦਿੱਤੇ। 'ਜੋਕਰ', 'ਸਾਹ', 'ਨਾ ਜੀ ਨਾ', 'ਹੌਰਨ ਬਲੋਅ', 'ਬੈਕ ਬੌਰਨ' ਸਮੇਤ ਕਈ ਗੀਤ ਹਿਟ ਗੀਤਾਂ ਦੀ ਲਿਸਟ 'ਚ ਸ਼ਾਮਲ ਸਨ ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


Rahul Singh

Content Editor

Related News