ਸੂਫ਼ੀ ਗਾਇਕ ਹੰਸ ਰਾਜ ਹੰਸ ਦਾ ਫੈਨਜ਼ ਨੂੰ ਖ਼ਾਸ ਤੋਹਫ਼ਾ, ਦਿਸੇਗਾ ਕਸ਼ਮੀਰ ਦੀਆਂ ਵਾਦੀਆਂ ਦਾ ਖ਼ੂਬਸੂਰਤ ਨਜ਼ਾਰਾ

Monday, Aug 19, 2024 - 12:54 PM (IST)

ਸੂਫ਼ੀ ਗਾਇਕ ਹੰਸ ਰਾਜ ਹੰਸ ਦਾ ਫੈਨਜ਼ ਨੂੰ ਖ਼ਾਸ ਤੋਹਫ਼ਾ, ਦਿਸੇਗਾ ਕਸ਼ਮੀਰ ਦੀਆਂ ਵਾਦੀਆਂ ਦਾ ਖ਼ੂਬਸੂਰਤ ਨਜ਼ਾਰਾ

ਐਂਟਰਟੇਨਮੈਂਟ ਡੈਸਕ : ਮਸ਼ਹੂਰ ਭਾਰਤੀ ਗਾਇਕ ਅਤੇ ਪਦਮਸ਼੍ਰੀ ਐਵਾਰਡੀ ਹੰਸ ਰਾਜ ਹੰਸ ਦਾ ਨਵਾਂ ਸੂਫੀ ਗੀਤ ਰਿਲੀਜ਼ ਹੋਣ ਵਾਲਾ ਹੈ, ਜੋ ਕਸ਼ਮੀਰੀ ਅਤੇ ਭਾਰਤੀ ਸੰਗੀਤ ਦਾ ਅਨੋਖਾ ਸੁਮੇਲ ਹੈ। ਕਸ਼ਮੀਰੀ ਨੌਜਵਾਨ ਅਹਿਸਾਨ ਹੱਕ ਮਸੂਦੀ ਦੁਆਰਾ ਲਿਖੇ ਇਸ ਗੀਤ ਦਾ ਸੰਗੀਤ ਸਥਾਨਕ ਪ੍ਰੋਡਕਸ਼ਨ ਹਾਊਸ ਦੇ ਅਧੀਨ ਫੁਰਕਾਨ ਬਾਬਾ ਦੁਆਰਾ ਤਿਆਰ ਕੀਤਾ ਗਿਆ ਹੈ। ਇੱਕ ਇੰਟਰਵਿਊ 'ਚ ਸੰਗੀਤਕਾਰ ਅਹਿਸਾਨ ਹੱਕ ਮਸੂਦੀ ਅਤੇ ਪ੍ਰੋਡਕਸ਼ਨ ਟੀਮ ਦੇ ਮੁੱਖ ਮੈਂਬਰ ਮੁਨੀਰ ਅਹਿਮਦ ਨੇ ਪ੍ਰੋਜੈਕਟ ਬਾਰੇ ਆਪਣੇ ਅਨੁਭਵ ਸਾਂਝੇ ਕੀਤੇ। ਮਸੂਦੀ ਨੇ ਕਿਹਾ, 'ਇਹ ਇੱਕ ਸੁਫ਼ਨਾ ਸਾਕਾਰ ਹੋਣ ਵਰਗਾ ਲੱਗਦਾ ਹੈ। ਸਾਡਾ ਪ੍ਰੋਡਕਸ਼ਨ ਹਾਊਸ ਹੰਸ ਰਾਜ ਹੰਸ ਵਰਗੇ ਦਿੱਗਜ ਕਲਾਕਾਰਾਂ ਦੇ ਗੀਤ ਲਾਂਚ ਕਰ ਰਿਹਾ ਹੈ।'

ਇਹ ਖ਼ਬਰ ਵੀ ਪੜ੍ਹੋ - ਕੋਲਕਾਤਾ ਰੇਪ ਕੇਸ 'ਤੇ ਕਰਨ ਔਜਲਾ ਦਾ ਫੁੱਟਿਆ ਗੁੱਸਾ, ਕਿਹਾ- ਬਲਾਤਕਾਰੀ 'ਤੇ ਕੋਈ ਰਹਿਮ ਨਹੀਂ...

ਮਸੂਦੀ ਨੇ ਕਿਹਾ ਕਿ ਅਜਿਹੇ ਮਸ਼ਹੂਰ ਗਾਇਕ ਨਾਲ ਕੰਮ ਕਰਨਾ ਵੱਡੀ ਗੱਲ ਹੈ। ਹਾਲਾਂਕਿ ਉਹ ਸ਼ੁਰੂ 'ਚ ਘਬਰਾ ਗਿਆ ਸੀ ਪਰ ਉਸ ਨੇ ਚੁਣੌਤੀ ਨੂੰ ਸਵੀਕਾਰ ਕੀਤਾ ਅਤੇ ਇੱਕ ਰਚਨਾ ਕੀਤੀ ਜਿਸ ਨੂੰ ਹੰਸ ਰਾਜ ਹੰਸ ਨੇ ਪਸੰਦ ਕੀਤਾ। ਮਸੂਦੀ ਨੇ ਕਿਹਾ, 'ਮੈਂ ਚਾਹੁੰਦਾ ਸੀ ਕਿ ਸੰਗੀਤ ਵੱਖਰਾ ਹੋਵੇ, ਇਸ ਲਈ ਮੈਂ ਰਿਵਾਇਤੀ ਕਸ਼ਮੀਰੀ ਸਾਜ਼ਾਂ ਨੂੰ ਭਾਰਤੀ ਸੰਗੀਤ ਨਾਲ ਮਿਲਾਇਆ। ਜਦੋਂ ਅਸੀਂ ਡਮੀ ਟਰੈਕ ਹੰਸ ਰਾਜ ਹੰਸ ਨੂੰ ਭੇਜਿਆ ਤਾਂ ਉਨ੍ਹਾਂ ਨੂੰ ਬਹੁਤ ਪਸੰਦ ਆਇਆ।'

ਇਹ ਖ਼ਬਰ ਵੀ ਪੜ੍ਹੋ -  ਕੋਲਕਾਤਾ ਰੇਪ ਕੇਸ 'ਤੇ ਫੁੱਟਿਆ ਪੰਜਾਬੀ ਕਲਾਕਾਰਾਂ ਦਾ ਗੁੱਸਾ, ਬੋਲੇ- ਭਾਰਤ 'ਚ ਕੁੜੀਆਂ ਸੁਰੱਖਿਅਤ ਨਹੀਂ....

ਮੁਨੀਰ ਅਹਿਮਦ ਨੇ ਕਿਹਾ ਕਿ ਟੀਮ ਰਿਵਾਇਤੀ ਕਸ਼ਮੀਰੀ ਸੰਗੀਤ ਨੂੰ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਨ ਲਈ ਉਤਸੁਕ ਹੈ। ਅਹਿਮਦ ਨੇ ਕਿਹਾ, 'ਅਸੀਂ ਆਮ ਤੌਰ 'ਤੇ ਵਰਤੇ ਜਾਣ ਵਾਲੇ ਸਾਜ਼ਾਂ ਨੂੰ ਕੱਵਾਲੀ ਦੇ ਤੱਤਾਂ ਨਾਲ ਮਿਲਾ ਕੇ ਅਜਿਹਾ ਫਿਊਜ਼ਨ ਬਣਾਇਆ ਜਿਸ ਦੀ ਹੰਸ ਰਾਜ ਹੰਸ ਨੇ ਬਹੁਤ ਸ਼ਲਾਘਾ ਕੀਤੀ।' ਗੀਤ ਨੂੰ ਪੂਰਾ ਹੋਣ 'ਚ ਤਿੰਨ ਮਹੀਨੇ ਲੱਗੇ ਅਤੇ ਕਸ਼ਮੀਰ 'ਚ ਵੱਖ-ਵੱਖ ਥਾਵਾਂ 'ਤੇ ਇਸ ਦੀ ਸ਼ੂਟਿੰਗ ਕੀਤੀ ਗਈ, ਜਿਸ 'ਚ ਸਥਾਨਕ ਕਲਾਕਾਰ ਵੀ ਸ਼ਾਮਲ ਸਨ। ਸੂਫੀ ਟਰੈਕ 16 ਸਤੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਟੀਮ ਨੂੰ ਉਮੀਦ ਹੈ ਕਿ ਦਰਸ਼ਕ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕਰਨਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News