ਰੋਂਦੇ ਹੋਏ ਜਦੋਂ ਗੁਰਦਾਸ ਮਾਨ ਨੇ ਇਸ ਕੁੜੀ ਦੇ ਲਾਏ ਪੈਰੀਂ ਹੱਥ, ਵੀਡੀਓ ਹੋਈ ਵਾਇਰਲ

4/3/2021 1:17:01 PM

ਚੰਡੀਗੜ੍ਹ (ਬਿਊਰੋ) : ਪੰਜਾਬੀ ਫ਼ਿਲਮ ਇੰਡਸਟਰੀ ਦੇ ਪ੍ਰਸਿੱਧ ਅਦਾਕਾਰ ਤੇ ਗਾਇਕ ਗੁਰਦਾਸ ਮਾਨ ਹਾਲ ਹੀ 'ਚ ਜ਼ੀ. ਟੀ. ਵੀ. ਦੇ ਸ਼ੋਅ 'ਇੰਡੀਅਨ ਪ੍ਰੋ ਮਿਊਜ਼ਿਕ ਲੀਗ' 'ਚ ਪਹੁੰਚੇ ਸਨ। ਇਸ ਸ਼ੋਅ 'ਚ ਗੁਰਦਾਸ ਮਾਨ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਕਈ ਦਿਲਚਸਪ ਗੱਲਾਂ ਆਪਣੇ ਪ੍ਰਸ਼ੰਸਕਾਂ ਨਾਲ ਕੀਤੀਆਂ। ਜ਼ੀ. ਟੀ. ਵੀ. ਦੇ ਰਿਐਲਿਟੀ ਸ਼ੋਅ 'ਇੰਡੀਅਨ ਪ੍ਰੋ ਮਿਊਜ਼ਿਕ ਲੀਗ' ਦੀਆਂ ਕੁਝ ਵੀਡੀਓਜ਼ ਕਾਫ਼ੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਗੁਰਦਾਸ ਮਾਨ ਰੋਂਦੇ ਹੋਏ ਨਜ਼ਰ ਆ ਰਹੇ ਹਨ।

PunjabKesari

ਦਰਅਸਲ 'ਇੰਡੀਅਨ ਪ੍ਰੋ ਮਿਊਜ਼ਿਕ ਲੀਗ' ਦੇ ਆਉਣ ਵਾਲੇ ਐਪੀਸੋਡ 'ਚ ਗੁਜਰਾਤ ਰੌਕਰਸ ਟੀਮ ਦੀ ਮੁਕਾਬਲੇਬਾਜ਼ ਲਾਜ ਜਾਵੇਦ ਅਲੀ ਨਾਲ 'ਦਿਲ ਇਬਾਬਤ ਕਰ ਰਹਾ ਹੈ' ਅਤੇ ਇਕ ਪੰਜਾਬੀ ਗੀਤ 'ਤੇ ਡਿਊਟ ਪਰਫਾਰਮੈਂਸ ਦੇਵੇਗੀ। ਮੁਕਾਬਲੇਬਾਜ਼ ਲਾਜ ਦੀ ਪਰਫਾਰਮੈਂਸ ਇੰਨੀ ਕਮਾਲ ਦੀ ਹੈ ਕਿ ਗੁਰਦਾਸ ਮਾਨ ਪਹਿਲਾਂ ਤਾਂ ਸੁਣ ਕੇ ਭਾਵੁਕ ਹੋ ਜਾਂਦੇ ਹਨ ਅਤੇ ਬਾਅਦ 'ਚ ਮੁਕਾਬਲੇਬਾਜ਼ ਨੂੰ ਗਲ਼ੇ ਲਾ ਲੈਂਦੇ ਹਨ।

PunjabKesari

ਇਸ ਤੋਂ ਬਾਅਦ ਉਹ ਰੋਣ ਲੱਗ ਜਾਂਦੇ ਹਨ। ਇੰਨਾਂ ਹੀ ਨਹੀਂ ਗੁਰਦਾਸ ਮਾਨ ਉਸ ਮੁਕਾਬਲੇਬਾਜ਼ ਦੇ ਪੈਰੀਂ ਵੀ ਹੱਥ ਲਾਉਂਦੇ ਹਨ।  ਦੱਸ ਦਈਏ ਕਿ ਗੁਰਦਾਸ ਮਾਨ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਲੋਕਾਂ ਵਲੋਂ ਵੀ ਇਸ ਵੀਡੀਓ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 
 
 

A post shared by ZEE TV (@zeetv)

ਮੁੱਖ ਮਹਿਮਾਨ ਵਜੋਂ ਪਹੁੰਚੇ ਗੁਰਦਾਸ ਮਾਨ
ਸ਼ੋਅ 'ਚ ਪਹੁੰਚੇ ਮੀਕਾ ਸਿੰਘ ਨੇ ਆਪਣਾ ਇਕ ਕਿੱਸਾ ਸਾਂਝਾ ਕਰਦਿਆਂ ਦੱਸਿਆ ਕਿ ਇਕ ਵਾਰ ਮੈਂ ਤੇ ਗੁਰਦਾਸ ਮਾਨ ਨੇ ਰੇਲ ਗੱਡੀ 'ਚ 'ਬਗੈਰ ਟਿਕਟ' ਸਫ਼ਰ ਕੀਤਾ। ਸਮਾਗਮ ਦੌਰਾਨ ਉਨ੍ਹਾਂ ਨੇ ਇਸ ਸਾਰੇ ਕਿੱਸੇ ਦਾ ਜ਼ਿਕਰ ਕੀਤਾ, ਜੋ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

PunjabKesari

ਦਰਅਸਲ ਜ਼ੀ ਟੀਵੀ ਦੇ 'ਇੰਡੀਅਨ ਪ੍ਰੋ ਮਿਊਜ਼ਿਕ ਲੀਗ' ਦੀ ਹਾਲੀਆ ਸ਼ੂਟਿੰਗ 'ਚ ਪੰਜਾਬ ਦੇ ਲੋਕ ਗਾਇਕ ਗੁਰਦਾਸ ਮਾਨ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ। ਇਸੇ ਦੌਰਾਨ 'ਪੰਜਾਬ ਲਾਇਨਜ਼' ਦੇ ਕਪਤਾਨ ਮੀਕਾ ਸਿੰਘ ਨੇ ਗੁਰਦਾਸ ਮਾਨ ਨਾਲ ਆਪਣੇ ਇਕ ਵੱਡੇ ਸਟੰਟ ਬਾਰੇ ਇੰਕਸ਼ਾਫ਼ ਕੀਤਾ।

 
 
 
 
 
 
 
 
 
 
 
 
 
 
 
 

A post shared by ZEE TV (@zeetv)

ਮੀਕਾ ਸਿੰਘ ਨੇ ਸਾਂਝਾ ਕੀਤਾ ਖ਼ਾਸ ਕਿੱਸਾ 
'ਇੰਡੀਅਨ ਪ੍ਰੋ ਮਿਊਜ਼ਿਕ ਲੀਗ' 'ਚ ਪਹੁੰਚੇ ਮੀਕਾ ਸਿੰਘ ਨੇ ਉਸ ਵੇਲੇ ਦੀ ਗੱਲ ਕੀਤੀ, ਜਦੋਂ ਉਹ ਤੇ ਗੁਰਦਾਸ ਮਾਨ ਰੇਲ ਗੱਡੀ ਰਾਹੀਂ ਇੱਕ ਸਮਾਰੋਹ 'ਚ ਭਾਗ ਲੈਣ ਲਈ ਦਿੱਲੀ ਤੋਂ ਚੰਡੀਗੜ੍ਹ ਬੇਟਿਕਟੇ ਹੀ (ਬਿਨਾਂ ਟਿਕਟ ਦੇ) ਗਏ ਸਨ। ਮੀਕਾ ਸਿੰਘ ਨੇ ਦੱਸਿਆ ਕਿ ਮੈਂ ਤੈ ਗੁਰਦਾਸ ਮਾਨ ਇੱਕ ਸਮਾਰੋਹ 'ਚ ਸ਼ਾਮਲ ਹੋਣ ਲਈ ਇੱਕ ਉਡਾਣ ਰਾਹੀਂ ਚੰਡੀਗੜ੍ਹ ਜਾ ਰਹੇ ਸਨ ਪਰ ਉਸ ਦਿਨ ਧੁੰਦ ਜ਼ਿਆਦਾ ਹੋਣ ਕਾਰਨ ਜਹਾਜ਼ ਚੰਡੀਗੜ੍ਹ ਉੱਤਰ ਨਾ ਸਕਿਆ। ਇਸ ਲਈ ਉਸ ਨੂੰ ਸਿੱਧਾ ਦਿੱਲੀ ਡਾਇਵਰਟ ਕਰ ਦਿੱਤਾ ਗਿਆ।

PunjabKesari

ਉਨ੍ਹਾਂ ਦੱਸਿਆ ਕਿ ਫਿਰ ਅਸੀਂ ਰੇਲ ਗੱਡੀ ਰਾਹੀਂ ਚੰਡੀਗੜ੍ਹ ਜਾਣ ਦਾ ਫ਼ੈਸਲਾ ਕੀਤਾ। ਗੁਰਦਾਸ ਮਾਨ ਨੇ ਮੈਨੂੰ ਪੁੱਛਿਆ ਕਿ ਤੇਰੇ ਕੋਲ ਟਿਕਟ ਹੈਗੀ ਹੈ? ਮੈਂ ਕਿਹਾ ਨਹੀਂ ਪਰ ਕੁਝ ਨਾ ਕੁਝ ਤਾਂ ਕਰ ਹੀ ਲਵਾਂਗੇ। ਅਸੀਂ ਸਟੇਸ਼ਨ ਪਹੁੰਚੇ ਅਤੇ ਬਿਨਾਂ ਟਿਕਟ ਦੇ ਹੀ ਰੇਲ ਗੱਡੀ 'ਚ ਸਵਾਰ ਹੋ ਗਏ। ਇਸ ਤਰ੍ਹਾਂ ਅਸੀਂ ਬਿਨਾਂ ਟਿਕਟ ਦੇ ਚੰਡੀਗੜ੍ਹ ਤੱਕ ਦਾ ਸਫ਼ਰ ਕੀਤਾ, ਜੋ ਕਿ ਕਾਫ਼ੀ ਰੋਮਾਂਚ ਸੀ।

PunjabKesari

ਨੋਟ - ਗੁਰਦਾਸ ਮਾਨ ਦੀ ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor sunita