ਦਿਲਜੀਤ ਦੋਸਾਂਝ ਦੇ ਡਾਊਨ ਟੂ ਅਰਥ ਸੁਭਾਅ ਨੇ ਜਿੱਤਿਆ ਦਿਲ, ਤਸਵੀਰਾਂ ਬਣੀਆਂ ਗਵਾਹ
Monday, Dec 04, 2023 - 11:50 AM (IST)
ਜਲੰਧਰ (ਬਿਊਰੋ) : ਦਿਲਜੀਤ ਦੋਸਾਂਝ ਆਪਣੀ ਗਾਇਕੀ, ਅਦਾਕਾਰੀ ਤੇ ਨਰਮ ਸੁਭਾਅ ਕਰਕੇ ਹਰ ਕਿਸੇ ਦੇ ਦਿਲ ‘ਤੇ ਰਾਜ ਕਰਦੇ ਹਨ। ਇਹ ਕਲਾਕਾਰ ਨਾ ਸਿਰਫ਼ ਪੰਜਾਬੀ ਸਗੋਂ ਬਾਲੀਵੁੱਡ ਇੰਡਸਟਰੀ 'ਚ ਵੀ ਸੋਸ਼ਲ ਮੀਡੀਆ 'ਤੇ ਛਾਇਆ ਰਹਿੰਦਾ ਹੈ।
ਹਾਲ ਹੀ 'ਚ ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਹ ਆਪਣੇ ਫੈਨਜ਼ ਨੂੰ ਮਿਲਦੇ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਦਿਲਜੀਤ ਦੋਸਾਂਝ ਨੇ ਆਪਣੇ ਫੈਨਜ਼ ਨਾਲ ਇਹ ਮੁਲਾਕਾਤ ਸੜਕ 'ਤੇ ਕੀਤੀ ਹੈ। ਇੰਨੀਂ ਜ਼ਿਆਦਾ ਕਾਮਯਾਬੀ ਦੇ ਬਾਵਜੂਦ ਦਿਲਜੀਤ ਉਨ੍ਹਾਂ ਕਲਾਕਾਰਾਂ 'ਚੋਂ ਇੱਕ ਹਨ, ਜੋ ਡਾਊਨ ਟੂ ਅਰਥ ਹਨ।
ਇਸ ਦਾ ਪਤਾ ਦਿਲਜੀਤ ਦੀ ਤਾਜ਼ਾ ਵੀਡੀਓ ਦੇਖ ਕੇ ਲੱਗਦਾ ਹੈ, ਜਿਸ 'ਚ ਦਿਲਜੀਤ ਆਪਣੇ ਫੈਨਜ਼ ਨੂੰ ਮਿਲਦਾ ਨਜ਼ਰ ਆ ਰਿਹਾ ਹੈ।
ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਦਿਲਜੀਤ ਲਈ ਸਾਲ 2023 ਬਿਹਤਰੀਨ ਰਿਹਾ ਹੈ। ਉਨ੍ਹਾਂ ਨੇ ਇਸ ਸਾਲ ਅਪ੍ਰੈਲ ਮਹੀਨੇ 'ਚ ਕੈਲੀਫੋਰਨੀਆ ਦੇ 'ਕੋਚੈਲਾ ਮਿਊਜ਼ਿਕ ਫੈਸਟੀਵਲ' 'ਚ ਪਰਫਾਰਮ ਕੀਤਾ ਸੀ।
ਇਸ ਮਗਰੋਂ ਦਿਲਜੀਤ ਗਲੋਬਲ ਆਈਕਨ ਬਣ ਕੇ ਉੱਭਰੇ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਦਿਲਜੀਤ ਦੋਸਾਂਝ ਦੀ ਐਲਬਮ 'ਗੋਸਟ' ਰਿਲੀਜ਼ ਹੋਈ ਸੀ, ਜਿਸ ਨੂੰ ਲੋਕਾਂ ਵਲੋਂ ਕਾਫ਼ੀ ਪਿਆਰ ਮਿਲਿਆ।
ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਦਾ ਜਨਮ ਇਕ ਆਮ ਪਰਿਵਾਰ ’ਚ ਹੋਇਆ। ਦਿਲਜੀਤ ਦਾ ਬਚਪਨ ਜਲੰਧਰ ਜ਼ਿਲੇ ਦੇ ਪਿੰਡ ਦੋਸਾਂਝ ਕਲਾਂ ’ਚ ਬਤੀਤ ਹੋਇਆ। ਦਿਲਜੀਤ ਦਾ ਪ੍ਰਿਸੱਧੀ ਹਾਸਲ ਕਰਨ ਦਾ ਸੁਫ਼ਨਾ ਬਚਪਨ ਤੋਂ ਹੀ ਸੀ।
ਗੁਰੂ ਘਰ ਜਾ ਕੇ ਦਿਲਜੀਤ ਇਕੋ ਅਰਦਾਸ ਕਰਦਾ ਸੀ, ‘ਹੇ ਵਾਹਿਗੁਰੂ, ਮੈਂ ਕਿਸੇ ਨੂੰ ਨਾ ਜਾਣਾ, ਮੈਨੂੰ ਸਭ ਜਾਣਨ।’ ਦਿਲਜੀਤ ਜਦੋਂ 11 ਸਾਲਾਂ ਦਾ ਹੋਇਆ ਤਾਂ ਉਸ ਦੀ ਮਾਂ ਨੇ ਇਹ ਸੋਚ ਕੇ ਉਸ ਨੂੰ ਸ਼ਹਿਰ ਭੇਜ ਦਿੱਤਾ ਕਿ ਚਾਚੇ ਨਾਲ ਰਹਿ ਕੇ ਉਹ ਕੁਝ ਸਿੱਖ ਲਵੇਗਾ।