ਦਿਲਜੀਤ ਨੂੰ ਮਿਲ ਨਿੱਕੇ ਫੈਨ ਨੇ ਆਪਣਾ ਸੁਫ਼ਨਾ ਇੰਝ ਕੀਤਾ ਪੂਰਾ, ਵੇਖੋ ਕਿਊਟ ਵੀਡੀਓ

Tuesday, Oct 08, 2024 - 02:10 PM (IST)

ਐਂਟਰਟੇਨਮੈਂਟ ਡੈਸਕ : ਪੰਜਾਬ ਦੇ ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਲਗਾਤਾਰ ਦੇਸ਼-ਵਿਦੇਸ਼ ਦੀਆਂ ਸੁਰਖੀਆਂ 'ਚ ਛਾਏ ਹੋਏ ਹਨ। ਗਾਇਕ ਇਨ੍ਹੀਂ ਦਿਨੀਂ ਵਿਦੇਸ਼ 'ਚ ਆਪਣਾ ਮਿਊਜ਼ਿਕਲ ਸ਼ੋਅ ਦਿਲ-ਲੂਮਿਨਾਟੀ ਕਰ ਰਹੇ ਹਨ ਤੇ ਵੱਡੀ ਗਿਣਤੀ 'ਚ ਫੈਨਜ਼ ਇਸ 'ਚ ਸ਼ਮੂਲੀਅਤ ਕਰ ਰਹੇ ਹਨ, ਜਿਨ੍ਹਾਂ 'ਚ ਉਨ੍ਹਾਂ ਦੇ ਨਿੱਕੇ-ਨਿੱਕੇ ਫੈਨਜ਼ ਵੀ ਸ਼ਾਮਲ ਹਨ। ਇਨ੍ਹੀਂ ਦਿਨੀ ਗਲੋਬਲ ਸਟਾਰ ਦਿਲਜੀਤ ਦੋਸਾਂਝ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਉਨ੍ਹਾਂ ਦੇ ਸ਼ੋਅ ਸੋਲਡ ਆਊਟ ਹੋ ਰਹੇ ਹਨ। ਗਾਇਕ ਦਿਲਜੀਤ ਦੋਸਾਂਝ ਆਪਣੇ ਸ਼ੋਅ 'ਚ ਆਪਣੇ ਫੈਨਜ਼ 'ਤੇ ਖੂਬ ਪਿਆਰ ਲੁਟਾ ਰਹੇ ਹਨ। 

ਹਾਲ ਹੀ 'ਚ ਗਾਇਕ ਦਿਲਜੀਤ ਦੋਸਾਂਝ ਨੇ ਆਪਣੇ ਦਿਲ-ਲੂਮਿਨਾਟੀ ਸ਼ੋਅ ਦੀ ਨਵੀਂ ਵੀਡੀਓ ਫੈਨਜ਼ ਨਾਲ ਸਾਂਝੀ ਕੀਤੀ ਹੈ, ਜਿਸ 'ਚ ਤੁਸੀਂ ਗਾਇਕ ਦੇ ਇੱਕ ਨਿੱਕੇ ਫੈਨ ਨੂੰ ਉਨ੍ਹਾਂ ਨਾਲ ਗਾਉਂਦੇ ਹੋਏ ਵੇਖ ਸਕਦੇ ਹੋ। ਇਹ ਬੱਚਾ ਦੱਸਦਾ ਹੈ ਕਿ ਕਿਵੇਂ ਉਸ ਨੇ ਆਪਣੇ ਚਹੇਤੇ ਗਾਇਕ ਨੂੰ ਮਿਲਣ ਦਾ ਸੁਫਨਾ ਪੂਰਾ ਕੀਤਾ ਹੈ। 

ਦੱਸ ਦਈਏ ਕਿ ਦਿਲਜੀਤ ਦੋਸਾਂਝ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ 'ਚ ਗਾਇਕ ਅਕਸਰ ਆਪਣੇ ਫੈਨਜ਼ ਨਾਲ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਬਾਰੇ ਅਪਡੇਟ ਸ਼ੇਅਰ ਕਰਦੇ ਰਹਿੰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


sunita

Content Editor

Related News