ਦਿਲਜੀਤ ਦੋਸਾਂਝ ਦਾ ਇਹ ਘਰ ਕਿਸੇ ਮਹਿਲ ਤੋਂ ਨਹੀਂ ਘੱਟ, ਤਸਵੀਰਾਂ ਵੇਖ ਆਖੋਗੇ ਵਾਹ-ਵਾਹ...

Friday, Jun 30, 2023 - 10:43 AM (IST)

ਦਿਲਜੀਤ ਦੋਸਾਂਝ ਦਾ ਇਹ ਘਰ ਕਿਸੇ ਮਹਿਲ ਤੋਂ ਨਹੀਂ ਘੱਟ, ਤਸਵੀਰਾਂ ਵੇਖ ਆਖੋਗੇ ਵਾਹ-ਵਾਹ...

ਜਲੰਧਰ (ਬਿਊਰੋ) : ਦਿਲਜੀਤ ਦੋਸਾਂਝ ਇਕ ਅਜਿਹਾ ਕਲਾਕਾਰ ਹੈ, ਜਿਸ ਨੇ ਗਾਇਕੀ ਤੋਂ ਸਫ਼ਰ ਸ਼ੁਰੂ ਕੀਤਾ ਤੇ ਅੱਜ ਬਾਲੀਵੁੱਡ ਤੇ ਹਾਲੀਵੁੱਡ ਇੰਡਸਟਰੀ 'ਤੇ ਰਾਜ਼ ਕਰ ਰਿਹਾ ਹੈ। ਜੀ ਹਾਂ, ਦਿਲਜੀਤ ਦੋਸਾਂਝ ਅੱਜ ਪੰਜਾਬੀ ਇੰਡਸਟਰੀ ਦਾ ਵੱਡਾ ਨਾਂ ਹੈ। ਮਿਹਨਤ ਸਦਕਾ ਦਿਲਜੀਤ ਦੋਸਾਂਝ ਨੇ ਆਪਣਾ ਨਾਂ ਬੁਲੰਦੀਆਂ 'ਤੇ ਪਹੁੰਚਾਇਆ ਹੈ।

PunjabKesari

ਹਾਲ ਹੀ 'ਚ ਦਿਲਜੀਤ ਦੋਸਾਂਝ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਆਪਣਾ ਲਗਜ਼ਰੀ ਘਰ ਦਿਖਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਦਿਲਜੀਤ ਨੇ ਆਪਣੇ ਘਰ ਦਾ ਹਰ ਕੋਨਾ ਫੈਨਜ਼ ਨੂੰ ਦਿਖਾਇਆ ਹੈ।

PunjabKesari

ਇਸ ਘਰ ਦੀ ਖ਼ਾਸ ਗੱਲ ਇਹ ਹੈ ਕਿ ਇਸ ਘਰ ਦੇ ਦਰਵਾਜੇ ਕਦੇ-ਕਦੇ ਹੀ ਖੁੱਲ੍ਹਦੇ ਹਨ। ਇਹ ਅਸੀਂ ਨਹੀਂ ਸਗੋਂ ਦਿਲਜੀਤ ਨੇ ਖ਼ੁਦ ਦੱਸਿਆ ਹੈ। ਦਰਅਸਲ, ਉਨ੍ਹਾਂ ਦਾ ਕਹਿਣਾ ਹੈ ਕਿ ਇਸ ਘਰ 'ਚ ਅਸੀਂ ਬਹੁਤ ਘੱਟ ਸਮਾਂ ਬਤੀਤ ਕਰ ਪਾਉਂਦੇ ਹਾਂ ਕਿਉਂਕਿ ਬਹੁਤ ਸਮਾਂ ਉਨ੍ਹਾਂ ਦਾ ਬਾਹਰ ਟੂਰ ਜਾਂ ਸ਼ੋਅਜ਼ 'ਚ ਹੀ ਬਤੀਤ ਹੁੰਦਾ ਹੈ।

PunjabKesari

ਵੇਖਣ 'ਚ ਦਿਲਜੀਤ ਦੋਸਾਂਝ ਦਾ ਘਰ ਬਹੁਤ ਹੀ ਸ਼ਾਨਦਾਰ ਲੱਗ ਰਿਹਾ ਹੈ। ਬੈੱਡਰੂਮ ਤੋਂ ਲੈ ਕੇ ਰਸੋਈ ਅਤੇ ਬਾਥਰੂਮ ਦੇ ਬਾਹਰਲਾ ਹਿੱਸਾ ਵਿਖਾਇਆ ਹੈ।

PunjabKesari

ਦੱਸ ਦਈਏ ਕਿ ਇਸ ਦੀ ਵੀਡੀਓ ਨੂੰ ਕਿਸੇ ਨਿੱਜੀ ਚੈਨਲ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤਾ ਹੈ, ਜਿਸ ਤੋਂ ਇਹ ਪ੍ਰਿੰਟ ਸ਼ਾਰਟ ਕਲਿੱਕ ਕੀਤੇ ਗਏ ਹਨ। 

PunjabKesari

ਇਸੇ ਸਾਲ ਕੋਚੇਲਾ ਫੈਸਟੀਵਲ ’ਚ ਪੇਸ਼ਕਾਰੀ ਦੇ ਕੇ ਦਿਲਜੀਤ ਦੋਸਾਂਝ ਨੇ ਇਤਿਹਾਸ ਰਚਿਆ। ਦਿਲਜੀਤ ਦੋਸਾਂਝ ਉਦੋਂ ਤੋਂ ਜ਼ਿਆਦਾ ਸੁਰਖੀਆਂ 'ਚ ਹਨ, ਜਦੋਂ ਤੋਂ ਉਨ੍ਹਾਂ ਦਾ ਨਾਂ ਅਮਰੀਕਾ ਦੀ ਸੰਸਦ 'ਚ ਗੂੰਜਿਆ ਸੀ।

PunjabKesari

ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ ਦੌਰੇ ਦੌਰਾਨ ਪੰਜਾਬੀਆਂ ਦਾ ਮਾਣ ਵਧਾਇਆ। ਪ੍ਰਧਾਨ ਮੰਤਰੀ ਮੋਦੀ ਦੇ ਸਾਹਮਣੇ ਉਨ੍ਹਾਂ ਨੇ ਕੋਚੇਲਾ ’ਚ ਦਿਲਜੀਤ ਦੋਸਾਂਝ ਦੇ ਗੀਤਾਂ ’ਤੇ ਡਾਂਸ ਕਰਨ ਦੀ ਗੱਲ ਆਖੀ ਸੀ। ਇੰਨਾ ਹੀ ਨਹੀਂ, ਉਨ੍ਹਾਂ ਨੇ ਭਾਰਤ ਦੇ ਯੋਗ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ’ਚ ਅਪਣਾ ਕੇ ਸਿਹਤਮੰਦ ਰਹਿਣ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਵੀ ਕੀਤਾ ਸੀ।

PunjabKesari

ਦੱਸਣਯੋਗ ਹੈ ਕਿ ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕ 'ਚ ਦਿਲਜੀਤ ਦੋਸਾਂਝ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਇਸੇ ਸਾਲ ਮਈ ਮਹੀਨੇ 'ਚ ਦਿਲਜੀਤ ਦੋਸਾਂਝ ਦੀ ਫ਼ਿਲਮ 'ਜੋੜੀ' ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ।

PunjabKesari

ਇਸ ਫ਼ਿਲਮ 'ਚ ਪੰਜਾਬੀ ਗਾਇਕਾ ਤੇ ਨਿਮਰਤ ਖਹਿਰਾ ਨੇ ਦਿਲਜੀਤ ਨਾਲ ਮੁੱਖ ਭੂਮਿਕਾ ਨਿਭਾਈ ਸੀ। ਇਸ ਫ਼ਿਲਮ ਨੇ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਕੇ ਪੰਜਾਬੀ ਫ਼ਿਲਮ ਇੰਡਸਟਰੀ ਦਾ ਮਾਣ ਵਧਾਇਆ ਸੀ। ਇਸ ਤੋਂ ਇਲਾਵਾ ਪ੍ਰਸਿੱਧ ਗਾਇਕ ਅਮਰ ਸਿੰਘ ਚਮਕੀਲਾ ’ਤੇ ਬਣੀ ਫ਼ਿਲਮ 'ਚ ਵੀ ਦਿਲਜੀਤ ਮੁੱਖ ਭੂਮਿਕਾ 'ਚ ਹੈ।

PunjabKesari

PunjabKesari

 

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News