ਗਾਇਕ ਦਿਲਜੀਤ ਦੋਸਾਂਝ ਨੂੰ ਫੈਨਜ਼ ਤੋਂ ਮਿਲੇ ਖ਼ਾਸ ਤੋਹਫ਼ੇ, ਸਾਹਮਣੇ ਆਈਆਂ ਤਸਵੀਰਾਂ

Tuesday, Jun 25, 2024 - 12:06 PM (IST)

ਗਾਇਕ ਦਿਲਜੀਤ ਦੋਸਾਂਝ ਨੂੰ ਫੈਨਜ਼ ਤੋਂ ਮਿਲੇ ਖ਼ਾਸ ਤੋਹਫ਼ੇ, ਸਾਹਮਣੇ ਆਈਆਂ ਤਸਵੀਰਾਂ

ਜਲੰਧਰ (ਬਿਊਰੋ) - ਗਲੋਬਲ ਸਟਾਰ ਦਿਲਜੀਤ ਦੋਸਾਂਝ ਤੇ ਅਦਾਕਾਰਾ ਨੀਰੂ ਬਾਜਵਾ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਜੱਟ ਐਂਡ ਜੂਲੀਅਟ 3’ ਨੂੰ ਲੈ ਕੇ ਹਰ ਪਾਸੇ ਛਾਏ ਹੋਏ ਹਨ। ਹਾਲ ਹੀ 'ਚ ਦਿਲਜੀਤ ਦੋਸਾਂਝ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਫੈਨਜ਼ ਦਿਲਜੀਤ ਨੂੰ ਤੋਹਫ਼ੇ 'ਚ ਖ਼ਾਸ ਚੀਜ਼ ਦਿੰਦੇ ਨਜ਼ਰ ਆ ਰਹੇ ਹਨ। ਦਰਅਸਲ, ਦਿਲਜੀਤ ਨੂੰ ਫੈਨਜ਼ ਵਲੋਂ ਉਨ੍ਹਾਂ ਦੀਆਂ ਕਈ ਤਸਵੀਰਾਂ ਤੋਹਫ਼ੇ 'ਚ ਦਿੱਤੀਆਂ ਗਈਆਂ, ਜਿਨ੍ਹਾਂ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ। 

PunjabKesari

ਜੇਕਰ ‘ਜੱਟ ਐਂਡ ਜੂਲੀਅਟ’ ਫਰੈਂਚਾਇਜ਼ੀ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਆਖਰੀ ਫ਼ਿਲਮ ਯਾਨੀ ‘ਜੱਟ ਐਂਡ ਜੂਲੀਅਟ 2’ ਸਾਲ 2013 ’ਚ ਰਿਲੀਜ਼ ਹੋਈ ਸੀ, ਯਾਨੀ ਕਿ 11 ਸਾਲਾਂ ਬਾਅਦ ਇਸ ਫਰੈਂਚਾਇਜ਼ੀ ਦਾ ਤੀਜਾ ਭਾਗ ‘ਜੱਟ ਐਂਡ ਜੂਲੀਅਟ 3’ ਰਿਲੀਜ਼ ਹੋਣ ਜਾ ਰਿਹਾ ਹੈ ਪਰ ਕਹਿੰਦੇ ਹਨ ਕਿ ਦੇਰ ਆਏ ਦਰੁਸਤ ਆਏ ਤੇ ਇਹੀ ਚੀਜ਼ ‘ਜੱਟ ਐਂਡ ਜੂਲੀਅਟ 3’ ਨਾਲ ਹੋਈ ਹੈ।

PunjabKesari

ਦੱਸ ਦਈਏ ਕਿ ਫ਼ਿਲਮ ਦਾ ਟਰੇਲਰ ਸ਼ਾਨਦਾਰ ਹੈ, ਜਿਹੜਾ ਅੱਜ ਦੇ ਮਾਹੌਲ ਦੀ ਟੈਕਨਾਲੋਜੀ ਤੇ ਟੀਮ ਨਾਲ ਮਿਲ ਕੇ ਬਣਾਇਆ ਗਿਆ ਹੈ, ਜੋ ਦਰਸ਼ਕਾਂ ਨੂੰ ਸ਼ਾਨਦਾਰ ਕੁਆਲਿਟੀ ਦੇਣ ਦੀ ਗਾਰੰਟੀ ਦੇ ਰਿਹਾ ਹੈ। ਇਸ ਦੇ ਨਾਲ ਹੀ ਹਰ ਫ਼ਿਲਮ ਨਾਲ ਆਪਣੀ ਅਦਾਕਾਰੀ ਨੂੰ ਹੋਰ ਵੀ ਮਜ਼ਬੂਤ ਕਰ ਚੁੱਕੇ ਦਿਲਜੀਤ ਤੇ ਨੀਰੂ ਹਰ ਸੀਨ ਨੂੰ ਆਪਣੇ ਟੈਲੰਟ ਨਾਲ ਭਰ ਰਹੇ ਹਨ।

PunjabKesari

ਫ਼ਿਲਮ ’ਚ ਪੁਰਾਣੇ ਕਿਰਦਾਰਾਂ ਦੇ ਨਾਲ-ਨਾਲ ਬਹੁਤ ਸਾਰੇ ਨਵੇਂ ਕਿਰਦਾਰ ਵੀ ਦੇਖਣ ਨੂੰ ਮਿਲਣ ਵਾਲੇ ਹਨ, ਖ਼ਾਸ ਕਰਕੇ ਲਹਿੰਦੇ ਪੰਜਾਬ ਦੇ ਨਾਸਿਰ ਚਿਨਓਟੀ ਤੇ ਅਕਰਮ ਉਦਾਸ, ਜਿਨ੍ਹਾਂ ਨੂੰ ਕਾਮੇਡੀ ਦੇ ਦਿੱਗਜ ਮੰਨਿਆ ਜਾਂਦਾ ਹੈ। ਇਨ੍ਹਾਂ ਤੋਂ ਇਲਾਵਾ ਜੈਸਮੀਨ ਬਾਜਵਾ, ਰਾਣਾ ਰਣਬੀਰ, ਬੀ. ਐੱਨ. ਸ਼ਰਮਾ, ਗੁਰਮੀਤ ਸਾਜਨ ਤੇ ਸਤਵੰਤ ਕੌਰ ਵਰਗੇ ਕਲਾਕਾਰ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਣ ਵਾਲੇ ਹਨ।

PunjabKesari

ਫ਼ਿਲਮ ਦੇ ਲੇਖਕ ਤੇ ਡਾਇਰੈਕਟਰ ਜਗਦੀਪ ਸਿੱਧੂ ਹਨ, ਜੋ ‘ਛੜਾ’ ਫ਼ਿਲਮ ’ਚ ਦਿਲਜੀਤ ਤੇ ਨੀਰੂ ਨਾਲ ਪਹਿਲਾਂ ਵੀ ਕੰਮ ਕਰ ਚੁੱਕੇ ਹਨ। ਇਨ੍ਹਾਂ ਤਿੰਨਾਂ ਦੀ ਕੈਮਿਸਟਰੀ ਬਾਕਮਾਲ ਹੈ, ਜੋ ‘ਛੜਾ’ ਫ਼ਿਲਮ ’ਚ ਵੀ ਦੇਖਣ ਨੂੰ ਮਿਲੀ ਸੀ। ਉਥੇ ਜਗਦੀਪ ਸਿੱਧੂ ਪੰਜਾਬੀ ਫ਼ਿਲਮ ਜਗਤ ਨੂੰ ਸ਼ਾਨਦਾਰ ਫ਼ਿਲਮ ਦੇ ਚੁੱਕੇ ਹਨ, ਜਿਨ੍ਹਾਂ ’ਚ ‘ਕਿਸਮਤ’, ‘ਨਿੱਕਾ ਜ਼ੈਲਦਾਰ’ ਤੇ ‘ਹਰਜੀਤਾ’ ਸ਼ਾਮਲ ਹਨ।

PunjabKesari

ਅਜਿਹੇ ’ਚ ਬਹੁਤ ਸਾਰੀਆਂ ਉਮੀਦਾਂ ‘ਜੱਟ ਐਂਡ ਜੂਲੀਅਟ 3’ ਫ਼ਿਲਮ ਨਾਲ ਜੁੜੀਆਂ ਹੋਈਆਂ ਹਨ। ਫ਼ਿਲਮ 27 ਜੂਨ, 2024 ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਹੈ, ਜੋ ਉਮੀਦ ਹੈ ਕਿ ਫ਼ਿਲਮੀ ਦਰਸ਼ਕਾਂ ਦੀਆਂ ਉਮੀਦਾਂ ’ਤੇ ਖ਼ਰੀ ਉਤਰੇਗੀ।
 


author

sunita

Content Editor

Related News