''ਕਲੈਸ਼'' ਗੀਤ ਰਿਲੀਜ਼ ਹੋਣ ਤੋਂ ਬਾਅਦ ਅਲੈਕਸਾ ਨਾਲ ਪਿਆ ਦਿਲਜੀਤ ਦੋਸਾਂਝ ਦਾ ਕਲੇਸ਼ (ਵੀਡੀਓ)

08/12/2020 4:17:26 PM

ਜਲੰਧਰ (ਬਿਊਰੋ) : ਪੰਜਾਬੀ ਫ਼ਿਲਮ ਉਦਯੋਗ ਅਤੇ ਬਾਲੀਵੁੱਡ 'ਤੇ ਰਾਜ ਕਰਨ ਵਾਲੇ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝਾ ਦਾ ਨਵਾਂ ਪੰਗਾ ਪੈ ਗਿਆ ਹੈ। ਇਸ ਵਾਰ ਪੰਗਾ ਕਿਸੇ ਹੋਰ ਨਾਲ ਨਹੀਂ ਸਗੋਂ ਮਾਡਲ ਅਲੈਕਸਾ ਨਾਲ ਪਿਆ ਹੈ। ਸੁਣਨ 'ਚ ਕੁਝ ਅਜੀਬ ਲੱਗ ਰਿਹਾ ਹੈ ਪਰ ਦਿਲਜੀਤ ਦੋਸਾਂਝ ਦਾ ਐਮੇਜ਼ੌਨ ਅਲੈਕਸਾ ਨਾਲ ਕਲੇਸ਼ ਹੋ ਗਿਆ।

ਇੱਥੇ ਦੇਖੋ ਦਿਲਜੀਤ ਦੋਸਾਂਝ ਦੀ ਵੀਡੀਓ :-

ਕਲੇਸ਼ ਵੀ ਦਿਲਜੀਤ ਦੇ ਨਵੇਂ ਗੀਤ 'ਕਲੈਸ਼' ਕਰਕੇ ਹੋਇਆ। ਦਿਲਜੀਤ ਦੋਸਾਂਝ ਨੇ ਅਲੈਕਸਾ ਨੂੰ ਵਾਰ-ਵਾਰ ਬੇਨਤੀ ਕੀਤੀ ਕਿ ਉਸ ਦਾ ਨਵਾਂ ਗੀਤ 'ਕਲੈਸ਼' ਚਲਾਇਆ ਜਾਵੇ ਪਰ ਅਲੈਕਸਾ ਨੂੰ ਵੀ ਕੰਮ ਕਰਨ ਲਈ ਸਹੀ ਕਮਾਂਡ ਚਾਹੀਦੀ ਹੈ, ਜੋ ਦੋਸਾਂਝਾ ਵਾਲਾ ਦੇਣ 'ਚ ਥੋੜ੍ਹਾ ਢਿੱਲਾ ਸੀ। ਦਿਲਜੀਤ ਦੀ ਇੰਗਲਿਸ਼ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ ਤੇ ਖ਼ੁਦ ਦਿਲਜੀਤ ਵੀ ਮੰਨਦੇ ਹਨ ਕਿ ਉਨ੍ਹਾਂ ਦੀ ਇੰਗਲਿਸ਼ ਕੁਝ ਜ਼ਿਆਦਾ ਵਧੀਆ ਨਹੀਂ ਹੈ। ਇਨ੍ਹੀ ਦਿਨੀਂ ਦਿਲਜੀਤ ਦੋਸਾਂਝ ਆਪਣੀ ਨਵੀਂ ਐਲਬਮ 'ਗੋਟ' ਦੇ ਨਾਲ ਟ੍ਰੈਂਡਿੰਗ 'ਚ ਛਾਏ ਹੋਏ ਹਨ। ਸੁਪਰਸਟਾਰ ਦਿਲਜੀਤ ਦੀ ਇਸ ਐਲਬਮ ਦੇ ਸਾਰੇ ਗੀਤ ਦਰਸ਼ਕਾਂ ਵਲੋਂ ਖ਼ੂਬ ਪਸੰਦ ਕੀਤੇ ਜਾ ਰਹੇ ਹਨ।


sunita

Content Editor

Related News