ਲੋਕਾਂ ਦੀਆਂ ਇਨ੍ਹਾਂ ਹਰਕਤਾਂ ਤੋਂ ਤੰਗ ਹੋਈ ਗਾਇਕਾ ਬਾਨੀ ਸੰਧੂ

Friday, Oct 23, 2020 - 11:57 AM (IST)

ਲੋਕਾਂ ਦੀਆਂ ਇਨ੍ਹਾਂ ਹਰਕਤਾਂ ਤੋਂ ਤੰਗ ਹੋਈ ਗਾਇਕਾ ਬਾਨੀ ਸੰਧੂ

ਜਲੰਧਰ (ਬਿਊਰੋ) - ਸੋਸ਼ਲ ਮੀਡੀਆ 'ਤੇ ਆਏ ਦਿਨੀਂ ਕੋਈ ਨਾ ਕੋਈ ਮੁੱਦਾ ਛਾਇਆ ਰਹਿੰਦਾ ਹੈ। ਯੂਜ਼ਰਸ ਵੱਲੋਂ ਵਰਤੀ ਮਾੜੀ ਸ਼ਬਦਾਵਲੀ ਕਈ ਵਾਰ ਕਲਾਕਾਰਾਂ ਨੂੰ ਬੇਹੱਦ ਨਿਰਾਸ਼ ਕਰ ਦਿੰਦੀ ਹੈ। ਅਜਿਹਾ ਹੀ ਪੰਜਾਬੀ ਗਾਇਕਾ ਬਾਨੀ ਸੰਧੂ ਦੇ ਨਾਲ ਵੀ ਹੋਇਆ। ਮਾੜੇ ਮੈਸਜਸ ਤੋਂ ਤੰਗ ਆ ਕੇ ਬਾਨੀ ਸੰਧੂ ਨੇ ਸੋਸ਼ਲ ਮੀਡੀਆ 'ਤੇ ਹੀ ਆਪਣੀ ਗੱਲ ਰੱਖੀ ਹੈ ਤੇ ਇਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ 'ਚ ਬਾਨੀ ਸੰਧੂ ਲਿਖਦੀ ਹੈ 'We Artists are public Domain and its an Obvious thing we Should know how to handle Critiscism but there is Limit Everthing Buddy।ਆਰਟਿਸਟ ਆ ਰੱਬ ਨਹੀਂ ਹੈ। 99.9% ਚੀਜਾਂ ਇਗਨੋਰ ਹੁੰਦੀਆਂ ਪਰ ਜੇ ਕੋਈ .1% ਨੂੰ ਵੀ ਸੋਚੇ ਕਿ ਅਸੀਂ ਇਗਨੋਰ ਕਰੀਏ ਤਾਂ ਫਿਰ ਸੋਰੀ। ਮੈਂ ਤਾਂ ਨੀ ਕਰ ਸਕਦੀ ਐਟਲੀਸਟ। ਆਈ ਵਿਸ਼ ਬਾਬਾ ਜੀ ਥੋੜੀ ਜਿਹੀ ਮਤ ਬਖਸ਼ੇ ਤੁਹਾਨੂੰ। ਇਸ ਦੇ ਨਾਲ ਹੀ ਬਾਨੀ ਸੰਧੂ ਲਿਖਦੀ ਹੈ। ਮੇਰੇ 'ਚ ਕੁੱਝ ਨਹੀਂ ਵਧੀਆ ਲੱਗਦਾ ਉਹ ਬੋਲੋ, ਗੀਤ ਨਹੀਂ ਵਧੀਆ ਲੱਗਦੇ ਉਹ ਬੋਲੋ, ਸੋਹਣੀ ਨਹੀਂ ਲੱਗਦੀ ਉਹ ਬੋਲੋ, ਗਾਲ੍ਹਾਂ ਕੱਢਣੀਆਂ ਚੱਲੋਂ ਉਹਦਾ ਵੀ ਕੁਝ ਨਹੀਂ ਕਰ ਸਕਦੇ, ਕੱਢੋ ਜੀ ਸਦਕੇ ਕੱਢੋ ਪਰ ਜੇ ਭੈਣ ਭਰਾ ਦੇ ਰਿਸ਼ਤੇ 'ਤੇ ਆ ਕੇ ਕੁਝ ਵੀ ਗਲਤ ਬੋਲੋਗੇ। ਫਿਰ ਜੇ ਏਥੇ ਆ ਕੇ ਵੀ ਮੈਂ ਚੁੱਪ ਚਪੀਤੇ ਸੁਣੀ ਗਈ ਫਿਰ ਮੇਰੀ ਜ਼ਮੀਰ ਮਰ ਗਈ ਸਮਝੋ। ਉਹ ਦੇ ਲਈ ਸੋਰੀ ਆ, ਉਹ ਨਹੀਂ ਮੈਂ ਸੁਣ ਸਕਦੀ।'


ਦੱਸ ਦਈਏ ਕਿ ਬਾਨੀ ਸੰਧੂ ਨੇ ਇਸ ਪੋਸਟ 'ਚ ਉਸ ਵਿਅਕਤੀ ਦੀ ਆਈ. ਡੀ. ਵੀ ਸਾਂਝੀ ਕੀਤੀ ਹੈ। ਅਜਿਹਾ ਬਾਨੀ ਸੰਧੂ ਨਾਲ ਪਹਿਲੀ ਵਾਰੀ ਨਹੀਂ ਹੋਇਆ ਕਿਉਂਕਿ ਬਾਨੀ ਸੰਧੂ ਇਸ ਤੋਂ ਪਹਿਲਾ ਵੀ ਕਈ ਵਾਰ ਇਸ ਮੁੱਦੇ 'ਤੇ ਲਾਈਵ ਹੋ ਚੁੱਕੀ ਹੈ। 


author

sunita

Content Editor

Related News