ਹਿੰਸਾ ਖ਼ਿਲਾਫ਼ ਸਲਮਾਨ ਖ਼ਾਨ ਤੇ ਸੰਜੇ ਦੱਤ ਦਾ ਫਰਮਾਨ; ਏਪੀ ਢਿੱਲੋਂ ਨੇ ਬਦਮਾਸ਼ਾਂ ਨੂੰ ਇੰਝ ਪਾਈ ਨੱਥ (ਵੀਡੀਓ)

Friday, Aug 09, 2024 - 02:30 PM (IST)

ਹਿੰਸਾ ਖ਼ਿਲਾਫ਼ ਸਲਮਾਨ ਖ਼ਾਨ ਤੇ ਸੰਜੇ ਦੱਤ ਦਾ ਫਰਮਾਨ; ਏਪੀ ਢਿੱਲੋਂ ਨੇ ਬਦਮਾਸ਼ਾਂ ਨੂੰ ਇੰਝ ਪਾਈ ਨੱਥ (ਵੀਡੀਓ)

ਐਂਟਰਟੇਨਮੈਂਟ ਡੈਸਕ : ਕੁਝ ਦਿਨ ਪਹਿਲਾਂ ਮਸ਼ਹੂਰ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਨਵੇਂ ਗੀਤ ਮਨੀ ਓਲਡ ਦਾ ਟੀਜ਼ਰ ਰਿਲੀਜ਼ ਹੋਇਆ ਸੀ, ਜਿਸ 'ਚ ਸਲਮਾਨ ਖ਼ਾਨ ਦੀ ਝਲਕ ਅਤੇ ਸੰਜੇ ਦੱਤ ਦੀ ਮੌਜੂਦਗੀ ਦਾ ਐਲਾਨ ਕੀਤਾ ਗਿਆ ਸੀ। ਉਦੋਂ ਤੋਂ ਹੀ ਪ੍ਰਸ਼ੰਸਕ ਏਪੀ ਦੇ ਇਸ ਗੀਤ ਦੇ ਰਿਲੀਜ਼ ਲਈ ਬੇਤਾਬ ਸਨ ਤੇ ਹੁਣ ਉਨ੍ਹਾਂ ਦੇ ਉਤਸ਼ਾਹ ਨੂੰ ਹੋਰ ਵਧਾਉਂਦੇ ਹੋਏ 'ਓਲਡ ਮਨੀ' ਗੀਤ ਰਿਲੀਜ਼ ਕਰ ਦਿੱਤਾ ਗਿਆ ਹੈ, ਜਿਸ 'ਚ ਸਲਮਾਨ ਖ਼ਾਨ ਤੇ ਸੰਜੇ ਦੱਤ ਇਕੱਠੇ ਨਜ਼ਰ ਆ ਰਹੇ ਹਨ। ਏਪੀ ਢਿੱਲੋਂ ਦਾ ਇਹ ਨਵਾਂ ਗੀਤ ਹਿੰਸਾ ਨਾ ਕਰਨ ਦਾ ਸੁਨੇਹਾ ਦੇ ਰਿਹਾ ਹੈ।  

ਇਹ ਖ਼ਬਰ ਵੀ ਪੜ੍ਹੋ - 11 ਸਾਲਾਂ ਮਗਰੋਂ ਅਦਾਕਾਰਾ ਨੀਰੂ ਬਾਜਵਾ ਦੀ ਬਾਲੀਵੁੱਡ 'ਚ ਐਂਟਰੀ! ਇਸ ਫ਼ਿਲਮ 'ਚ ਨਿਭਾਏਗੀ ਅਹਿਮ ਭੂਮਿਕਾ

ਦੱਸ ਦਈਏ ਕਿ ਸਲਮਾਨ ਤੇ ਸੰਜੇ ਦੱਤ ਦੀ ਜੋੜੀ ਲੰਬੇ ਸਮੇਂ ਤੋਂ ਕਿਸੇ ਨਾ ਕਿਸੇ ਪ੍ਰੋਜੈਕਟ 'ਚ ਇਕੱਠੇ ਨਜ਼ਰ ਆ ਰਹੀ ਹੈ। ਏਪੀ ਢਿੱਲੋਂ ਦੇ 'ਓਲਡ ਮਨੀ' ਗੀਤ ਨਾਲ ਇਹ ਸੰਭਵ ਹੋਇਆ ਹੈ। ਇਹ ਗੀਤ 9 ਅਗਸਤ ਨੂੰ AP ਦੇ ਆਫ਼ਸ਼ੀਅਲ ਯੂਟਿਊਬ ਚੈਨਲ 'ਤੇ ਰਿਲੀਜ਼ ਹੋਇਆ ਹੈ। 'ਓਲਡ ਮਨੀ' ਗੀਤ 'ਚ ਸਾਫ਼ ਦੇਖਿਆ ਜਾ ਰਿਹਾ ਹੈ ਕਿ ਏਪੀ ਢਿੱਲੋਂ ਆਪਣੇ ਦੋਸਤ ਨਾਲ ਗੈਂਗ ਵਾਰ ਨੂੰ ਅੰਜਾਮ ਦੇਣ ਜਾਂਦਾ ਹੈ, ਜਿਸ 'ਚ ਉਸ ਦਾ ਦੋਸਤ ਮਾਰਿਆ ਜਾਂਦਾ ਹੈ ਅਤੇ ਉਸ ਨੂੰ ਬੰਦੀ ਬਣਾ ਲਿਆ ਜਾਂਦਾ ਹੈ।

ਉਨ੍ਹਾਂ ਨੂੰ ਬਚਾਉਣ ਲਈ ਸਲਮਾਨ ਮੌਕੇ 'ਤੇ ਪਹੁੰਚਦੇ ਹਨ ਅਤੇ ਗੋਲੀਆਂ ਨਾਲ ਦੁਸ਼ਮਣ ਨੂੰ ਹਰਾ ਦਿੰਦੇ ਹਨ। ਗੀਤ ਦੇ ਅੰਤ 'ਚ ਸੰਜੇ ਦੱਤ ਦਾਖ਼ਲ ਹੁੰਦਾ ਹੈ ਅਤੇ ਉਹ ਸਲਮਾਨ ਨਾਲ ਏਪੀ ਨੂੰ ਹਿੰਸਾ 'ਚ ਸ਼ਾਮਲ ਨਾ ਹੋਣ ਦੀ ਸਲਾਹ ਦਿੰਦਾ ਹੈ। 'ਓਲਡ ਮਨੀ' ਦੇ ਬੋਲ ਤੇ ਸੰਗੀਤ ਸ਼ਾਨਦਾਰ ਲੱਗਦੇ ਹਨ। ਮੰਨਿਆ ਜਾ ਰਿਹਾ ਹੈ ਕਿ ਏਪੀ ਢਿੱਲੋਂ ਦੇ ਹੋਰ ਗੀਤਾਂ ਵਾਂਗ ਓਲਡ ਮਨੀ ਵੀ ਨੌਜਵਾਨਾਂ 'ਚ ਧੂਮ ਮਚਾਉਂਦਾ ਹੋਇਆ ਨਜ਼ਰ ਆ ਸਕਦਾ ਹੈ। 

ਸਲਮਾਨ ਤੇ ਸੰਜੇ ਦੱਤ ਨੇ ਵੀ ਆਪਣੇ ਆਫ਼ਸ਼ੀਅਲ ਐਕਸ ਹੈਂਡਲ 'ਤੇ ਏਪੀ ਢਿੱਲੋਂ ਦੇ ਇਸ ਨਵੇਂ ਗੀਤ ਦੀ ਝਲਕ ਸਾਂਝੀ ਕੀਤੀ ਹੈ ਅਤੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਗੀਤ ਨੂੰ ਸੁਣਨ ਦੇ ਨਾਲ-ਨਾਲ ਹਿੰਸਾ 'ਚ ਸ਼ਾਮਲ ਨਾ ਹੋਣ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News