ਗਾਇਕ ਸਿੰਗਾ ਨੇ ਖੋਲ੍ਹੇ ਇੰਡਸਟਰੀ ਦੇ ਕਾਲੇ ਚਿੱਠੇ, ਕਿਹਾ- ਸਾਰਿਆਂ ਨੂੰ ਪਤਾ ਖ਼ਰਚਿਆਂ ਲਈ ਕਿੱਥੋਂ ਆਉਂਦੇ ਪੈਸੇ ...

Monday, Aug 05, 2024 - 01:08 PM (IST)

ਗਾਇਕ ਸਿੰਗਾ ਨੇ ਖੋਲ੍ਹੇ ਇੰਡਸਟਰੀ ਦੇ ਕਾਲੇ ਚਿੱਠੇ, ਕਿਹਾ- ਸਾਰਿਆਂ ਨੂੰ ਪਤਾ ਖ਼ਰਚਿਆਂ ਲਈ ਕਿੱਥੋਂ ਆਉਂਦੇ ਪੈਸੇ ...

ਜਲੰਧਰ (ਬਿਊਰੋ) : ਪੰਜਾਬੀ ਗਾਇਕ ਸਿੰਗਾ ਸੰਗੀਤ ਜਗਤ ਦੇ ਮਸ਼ਹੂਰ ਸਿਤਾਰਿਆਂ 'ਚੋਂ ਇੱਕ ਹਨ। ਉਨ੍ਹਾਂ ਆਪਣੀ ਗਾਇਕੀ ਨਾਲ ਨਾ ਸਿਰਫ਼ ਦੇਸ਼ ਸਗੋਂ ਵਿਦੇਸ਼ 'ਚ ਵੀ ਆਪਣਾ ਸਿੱਕਾ ਜਮਾਇਆ ਹੈ ਪਰ ਉਸ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਇਕ ਵੀਡੀਓ ਸਾਂਝਾ ਕੀਤਾ, ਜਿਸ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ।

ਇੰਸਟਾਗ੍ਰਾਮ 'ਤੇ ਵੀਡੀਓ 'ਚ ਉਨ੍ਹਾਂ ਕਿਹਾ ਕਿ ਪੰਜਾਬੀ ਇੰਡਸਟਰੀ 'ਚ ਇਨਫਲੂਐਂਸਰ ਕੁੜੀਆਂ ਨੇ ਗੰਦ ਪਾਇਆ ਹੋਇਆ ਹੈ। ਘਰੋਂ ਕੁਝ ਹੋਰ ਆਖ ਕੇ ਆਉਂਦੀਆਂ ਅਤੇ ਬਾਹਰ ਕੁਝ ਹੋਰ ਕਰਦੀਆਂ ਹਨ। ਕੋਈ ਵੀ ਆਪਣੀ ਮਿਹਨਤ ਨਾਲ ਨਹੀਂ ਕੰਮ ਕਰਨਾ ਚਾਹੁੰਦਾ ਸਗੋਂ ਸ਼ਾਟ-ਕੱਟ ਲੱਭ ਕੇ ਪੈਸੇ ਕਮਾਉਣਾ ਚਾਹੁੰਦੀਆਂ ਹਨ।

ਇਨਫਲੂਐਂਸਰ ਦੇ ਕਿਵੇਂ ਖਰਚੇ ਨਿਕਲਦੇ ਹਨ ਇਨ੍ਹਾਂ ਬਾਰੇ ਸਾਰਿਆਂ ਨੂੰ ਪਤਾ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਨੂੰ ਇੰਡਸਟਰੀ ਬਾਰੇ ਪਤਾ ਨਹੀਂ ਉਹ ਪੋਡਕਾਸਟਾਂ 'ਚ ਜਾ ਕੇ ਬੋਲਦੇ ਹਨ ਕਿ ਪੰਜਾਬੀ ਇੰਡਸਟਰੀ 'ਚ ਇਹ ਕੁਝ ਚੱਲ ਰਿਹਾ ਹੈ। ਇੰਡਸਟਰੀ 'ਚ ਘਰ ਕੁਝ ਹੋਰ ਹੈ, ਰੀਲਾਂ 'ਚ ਕੁਝ ਹੋਰ ਹੈ ਤੇ ਫਲੈਟਾਂ 'ਚ ਕੁਝ ਹੋਰ ਚੱਲ ਰਿਹਾ ਹੈ।

ਸਿੰਗਾ ਨੇ ਕਿਹਾ ਕਿ ਕਈਆਂ ਨੂੰ ਮੇਰੀਆਂ ਗੱਲਾਂ ਨਾਲ ਸੇਕ ਲੱਗੇਗਾ ਪਰ ਸੱਚ ਤਾਂ ਸੱਚ ਹੈ। ਜੇਕਰ ਤੁਸੀਂ ਵੀਡੀਓ ਬਣਾਉਣੀਆਂ ਹੀ ਹਨ ਤਾਂ ਵਧੀਆਂ ਬਣਾਇਆ ਕਰੋ। ਆਪ ਖੁਦ ਚੀਜ਼ਾਂ ਲੱਭਿਆ ਕਰੋ, ਪਰ ਨਹੀਂ ਅੱਜ ਕੱਲ੍ਹ ਤਾਂ ਕੈਮਰਾ ਹੀ ਪਿੱਛੇ ਤੋਂ ਸ਼ੁਰੂ ਹੁੰਦਾ ਹੈ, ਲੱਕ ਵਿਖਾਏ ਜਾਂਦੇ ਹਨ। ਪ੍ਰੋਡਕਾਸਟਾਂ 'ਚ ਤੁਸੀਂ ਜਾ ਕੇ ਕਹਿੰਦੇ ਨੇ ਸਾਡੇ ਨਾਲ ਇਹ ਹੋ ਗਿਆ ਪਰ ਤੁਹਾਡੇ ਨਾਲ ਹੀ ਕਿਉਂ ਹੁੰਦਾ, ਚੰਗੇ ਘਰਾਂ ਦੀਆਂ ਕੁੜੀਆਂ ਨਾਲ ਕਿਉਂ ਨਹੀਂ ਐਵੇਂ ਹੁੰਦਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News