ਐਮੀ ਵਿਰਕ ਨੂੰ ਇਸ ਗੱਲ ਦਾ ਚੜ੍ਹਿਆ ਚਾਅ, ਨਹੀਂ ਥੱਕ ਰਿਹਾ ਭੰਗੜਾ ਪਾਉਂਦਾ (ਵੇਖੋ ਵੀਡੀਓ)

Friday, Apr 16, 2021 - 11:40 AM (IST)

ਐਮੀ ਵਿਰਕ ਨੂੰ ਇਸ ਗੱਲ ਦਾ ਚੜ੍ਹਿਆ ਚਾਅ, ਨਹੀਂ ਥੱਕ ਰਿਹਾ ਭੰਗੜਾ ਪਾਉਂਦਾ (ਵੇਖੋ ਵੀਡੀਓ)

ਮੁੰਬਈ (ਬਿਊਰੋ) - ਹਾਲ ਹੀ 'ਚ ਪੰਜਾਬੀ ਇੰਡਸਟਰੀ ਦੇ 'ਨਿੱਕੇ ਜ਼ੈਲਦਾਰ' ਯਾਨੀ ਕਿ ਐਮੀ ਵਿਰਕ ਦਾ ਨਵਾਂ ਸਿੰਗਲ ਗੀਤ 'ਖੱਬੀ ਸੀਟ' ਰਿਲੀਜ਼ ਹੋਇਆ ਸੀ। ਇਸ ਗੀਤ 'ਚ ਐਮੀ ਵਿਰਕ ਨਾਲ ਸਵੀਤਾਜ਼ ਬਰਾੜ ਵੀ ਨਜ਼ਰ ਆਈ ਸੀ। ਗੀਤ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਿਆਰ ਮਿਲ ਰਿਹਾ ਹੈ। 'ਖੱਬੀ ਸੀਟ' ਗੀਤ ਦੇ ਯੂਟਿਊਬ 'ਤੇ ਵਿਊਜ਼ 21 ਮਿਲੀਅਨ ਤੋਂ ਪਾਰ ਹੋ ਗਏ ਹਨ, ਜਿਸ ਕਾਰਨ ਐਮੀ ਵਿਰਕ ਸੋਸ਼ਲ ਮੀਡੀਆ 'ਤੇ ਲੁੱਡੀਆਂ (ਜਸ਼ਨ ਮਨਾ ਰਿਹਾ) ਪਾ ਰਿਹਾ ਹੈ। 

 
 
 
 
 
 
 
 
 
 
 
 
 
 
 
 

A post shared by Ammy Virk ( ਐਮੀ ਵਿਰਕ ) (@ammyvirk)

ਐਮੀ ਵਿਰਕ ਨੇ ਗੀਤ ਦੀ ਅਪਾਰ ਸਫ਼ਲਤਾ 'ਤੇ ਖੁੱਲ੍ਹ ਕੇ ਭੰਗੜਾ ਪਾਇਆ ਹੈ ਅਤੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਹੈ। ਗੀਤ ਦੇ ਹਿੱਟ ਹੋਣ ਦੀ ਖੁਸ਼ੀ ਐਮੀ ਵਿਰਕ ਦੀ ਇੰਸਟਾ ਰੀਲਜ਼ ਤੋਂ ਸਾਫ਼ ਪਤਾ ਚਲਦੀ ਹੈ। ਇਸ ਗੀਤ 'ਤੇ ਐਮੀ ਵਿਰਕ ਬੈਕ-ਟੁ-ਬੈਕ ਰੀਲਜ਼ ਬਣਾ ਕੇ ਪਾ ਰਹੇ ਹਨ। 

 
 
 
 
 
 
 
 
 
 
 
 
 
 
 
 

A post shared by Ammy Virk ( ਐਮੀ ਵਿਰਕ ) (@ammyvirk)

ਦੱਸ ਦਈਏ ਕਿ ਐਮੀ ਵਿਰਕ ਦੇ ਗੀਤ 'ਖੱਬੀ ਸੀਟ' ਨੂੰ ਗਾਇਕ ਤੇ ਗੀਤਕਾਰ ਹੈਪੀ ਰਾਏਕੋਟੀ ਨੇ ਲਿਖਿਆ ਹੈ। ਸਵੀਤਾਜ਼ ਬਰਾੜ ਨੇ ਇਸ ਗੀਤ 'ਚ ਫ਼ੀਚਰਿੰਗ ਕਰਕੇ ਗੀਤ ਨੂੰ ਹੋਰ ਵੱਖਰਾ ਬਣਾਇਆ ਹੈ। 

 
 
 
 
 
 
 
 
 
 
 
 
 
 
 
 

A post shared by Ammy Virk ( ਐਮੀ ਵਿਰਕ ) (@ammyvirk)

ਦੱਸਣਯੋਗ ਹੈ ਕਿ ਐਮੀ ਵਿਰਕ ਇੰਨੀ ਦਿਨੀਂ ਇੰਗਲੈਂਡ 'ਚ ਪਹੁੰਚੇ ਹਨ। ਐਮੀ ਵਿਰਕ ਇੰਡਲੈਂਡ 'ਚ ਆਪਣੀ ਆਉਣ ਵਾਲੀ ਫ਼ਿਲਮ 'ਕਿਸਮਤ 2' ਦੇ ਸ਼ੂਟ ਲਈ ਗਏ ਹਨ। ਫ਼ਿਲਮ 'ਕਿਸਮਤ' ਦੇ ਸੀਕੁਅਲ ਦਾ ਕੁਝ ਹਿੱਸਾ ਇੰਗਲੈਂਡ 'ਚ ਸ਼ੂਟ ਕੀਤਾ ਜਾ ਰਿਹਾ ਹੈ। ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਲਈ ਇਕ ਵਾਰ ਫਿਰ ਐਮੀ ਵਿਰਕ ਅਤੇ ਸਰਗੁਣ ਮਹਿਤਾ ਦੀ ਜੋੜੀ ਪਰਦੇ 'ਤੇ ਨਜ਼ਰ ਆਵੇਗੀ।

PunjabKesari

 
 
 
 
 
 
 
 
 
 
 
 
 
 
 
 

A post shared by Ammy Virk ( ਐਮੀ ਵਿਰਕ ) (@ammyvirk)


author

sunita

Content Editor

Related News