ਗਾਇਕ ਅਲਫ਼ਾਜ਼ ਨੂੰ ਆਇਆ ਹੋਸ਼, ਹਸਪਤਾਲ ਤੋਂ ਹਨੀ ਸਿੰਘ ਨੇ ਸਾਂਝੀ ਕੀਤੀ ਖ਼ਾਸ ਤਸਵੀਰ

10/05/2022 4:04:21 PM

ਜਲੰਧਰ (ਬਿਊਰੋ) : ਪੰਜਾਬੀ ਗਾਇਕ ਅਲਫਾਜ਼ ਨੂੰ ਹੋਸ਼ ਆ ਗਿਆ ਹੈ। ਉਸ ਨੇ ਆਈ. ਸੀ. ਯੂ. 'ਚ ਆਪਣੀਆਂ ਅੱਖਾਂ ਖੋਲੀਆਂ ਅਤੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕੀਤੀ। ਹਾਲ ਹੀ 'ਚ ਢਾਬੇ 'ਤੇ ਹਮਲੇ ਦਾ ਸ਼ਿਕਾਰ ਹੋਏ ਗਾਇਕ ਅਲਫਾਜ਼ ਦੀ ਸਿਹਤ ਹੁਣ ਤੱਕ ਕਾਫ਼ੀ ਗੰਭੀਰ ਦੱਸੀ ਜਾ ਰਹੀ ਹੈ। ਹਾਲ ਹੀ 'ਚ ਗਾਇਕ ਯੋ ਯੋ ਹਨੀ ਸਿੰਘ ਨੇ ਇੱਕ ਪੋਸਟ 'ਚ ਦੱਸਿਆ ਸੀ ਕਿ ਅਲਫਾਜ਼ ਹਾਲੇ ਵੀ ਆਈ. ਸੀ. ਯੂ. 'ਚ ਹਨ ਅਤੇ ਉਨ੍ਹਾਂ ਲਈ ਦੁਆਵਾਂ ਕਰਨ ਦੀ ਲੋੜ ਹੈ ਪਰ ਹੁਣ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਤੋਂ ਬਾਅਦ ਫੈਨਜ਼ ਕੁਝ ਰਾਹਤ ਮਹਿਸੂਸ ਕਰ ਰਹੇ ਹਨ।

ਦੱਸ ਦਈਏ ਕਿ ਅਲਫਾਜ਼ ਦੇ ਬਚਪਨ ਦੇ ਦੋਸਤ ਦਿਗਵਿਜੇ ਸਿੰਘ ਚੌਟਾਲਾ ਨੇ ਅਲਫਾਜ਼ ਦੀ ਇੱਕ ਤਾਜ਼ਾ ਤਸਵੀਰ ਪੋਸਟ ਕੀਤੀ ਹੈ, ਜਿਸ 'ਚ ਉਹ ਖੁੱਲ੍ਹੀਆਂ ਅੱਖਾਂ ਨਾਲ ਆਲੇ-ਦੁਆਲੇ ਖੜ੍ਹੇ ਲੋਕਾਂ ਨੂੰ ਦੇਖ ਰਹੇ ਹਨ। ਉਨ੍ਹਾਂ ਨੇ ਆਪਣਾ ਇੱਕ ਹੱਥ ਆਪਣੀ ਛਾਤੀ 'ਤੇ ਅਤੇ ਦੂਜਾ ਬੈੱਡ 'ਤੇ ਰੱਖਿਆ ਹੋਇਆ ਹੈ। ਰੈਪਰ ਹਨੀ ਸਿੰਘ ਨੇ ਵੀ ਇਹ ਫੋਟੋ ਆਪਣੀ ਇੰਸਟਾ ਸਟੋਰੀ 'ਤੇ ਸ਼ੇਅਰ ਕੀਤੀ ਹੈ। ਇਹ ਸਪੱਸ਼ਟ ਹੈ ਕਿ ਅਲਫਾਜ਼ ਨੂੰ ਹੋਸ਼ ਆ ਗਿਆ ਹੈ ਅਤੇ ਹੁਣ ਉਸ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ।

PunjabKesari

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਲਫਾਜ਼ ਦੇ ਦੋਸਤ ਦਿਗਵਿਜੇ ਨੇ ਲਿਖਿਆ, ''ਮੇਰੇ ਬਚਪਨ ਦੇ ਦੋਸਤ ਅਲਫਾਜ਼ ਨੂੰ ਇੰਨੀ ਮੁਸੀਬਤ 'ਚ ਦੇਖਣਾ ਬਹੁਤ ਦੁਖਦਾਈ ਹੈ, ਜੋ ਸਭ ਤੋਂ ਮਾਸੂਮ, ਕੋਮਲ ਅਤੇ ਦਿਆਲੂ ਵਿਅਕਤੀ ਹੈ। ਉਹ ਆਪਣਾ ਕੰਮ ਕਰਦਾ ਹੈ ਅਤੇ ਹਾਲ ਹੀ 'ਚ ਮੋਹਾਲੀ ਦੇ ਇੱਕ ਢਾਬੇ 'ਤੇ ਉਸ ਨੂੰ ਇਨ੍ਹਾਂ ਗੱਲਾਂ ਦੀ ਸਜ਼ਾ ਮਿਲੀ ਹੈ, ਉਸ 'ਤੇ ਇੱਕ ਵਿਅਕਤੀ ਨੇ ਹਮਲਾ ਕੀਤਾ ਸੀ।''

ਅਲਫਾਜ਼ ਦੇ ਦੋਸਤ ਦਿਗਵਿਜੇ ਨੇ ਆਪਣੀ ਪੋਸਟ 'ਚ ਪੰਜਾਬ ਸਰਕਾਰ ਨੂੰ ਕਾਰਵਾਈ ਕਰਨ ਦੀ ਅਪੀਲ ਕੀਤੀ ਅਤੇ ਲਿਖਿਆ, ''ਨਿਆਏ ਤਾਂ ਹੋਵੇਗਾ। ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਹੁਣ ਕਾਰਵਾਈ ਕਰਨੀ ਚਾਹੀਦੀ ਹੈ। ਮੇਰੇ ਭਰਾ ਅਲਫਾਜ਼ ਲਈ ਪ੍ਰਾਰਥਨਾ ਕਰੋ ਕਿਉਂਕਿ ਉਹ ਹਸਪਤਾਲ 'ਚ ਜਾਨਲੇਵਾ ਸੱਟਾਂ ਨਾਲ ਜੂਝ ਰਿਹਾ ਹੈ। ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ ਚੈਂਪੀਅਨ। ਤੁਸੀਂ ਮਜ਼ਬੂਤੀ ਨਾਲ ਇਸ ਦਰਦ ਤੋਂ ਬਾਹਰ ਆ ਜਾਓਗੇ।'' 


sunita

Content Editor

Related News