ਗਾਇਕਾ ਅਫਸਾਨਾ ਖ਼ਾਨ ਤੇ ਸਾਜ਼ ''ਤੇ ''ਪਠਾਨ'' ਦਾ ਫੀਵਰ, ''ਝੂਮੇ ਜੋ ਪਠਾਨ'' ''ਤੇ ਪਾਇਆ ਭੰਗੜਾ (ਵੀਡੀਓ)
02/22/2023 3:27:14 PM

ਜਲੰਧਰ (ਬਿਊਰੋ) : ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਦੀ ਫ਼ਿਲਮ 'ਪਠਾਨ' ਦੀ ਦੀਵਾਨਗੀ ਭਾਰਤ ਦੇ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਹੀ ਹੈ। ਇਹ ਫ਼ਿਲਮ ਹਰ ਦਿਨ ਨਵੇਂ ਰਿਕਾਰਡ ਬਣਾ ਰਹੀ ਹੈ। ਹਾਲ ਹੀ 'ਚ ਇਸ ਫ਼ਿਲਮ ਨੇ ਪੂਰੀ ਦੁਨੀਆ 'ਚ 1000 ਕਰੋੜ ਦੀ ਕਮਾਈ ਕਰਕੇ ਇਤਿਹਾਸ ਰਚਿਆ ਹੈ।
ਦੱਸ ਦਈਏ ਕਿ ਫ਼ਿਲਮ 'ਪਠਾਨ' ਦਾ ਫੀਵਰ ਹੁਣ ਪੰਜਾਬੀ ਇੰਡਸਟਰੀ ਦੇ ਸਿਰ ਚੜ੍ਹ ਕੇ ਬੋਲਣ ਲੱਗ ਪਿਆ ਹੈ। ਅਫਸਾਨਾ ਖ਼ਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੇ ਪਤੀ ਸਾਜ਼ ਨਾਲ 'ਪਠਾਨ' ਦੇ ਗੀਤ 'ਝੂਮੇ ਜੋ ਪਠਾਨ' 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਅਫਸਾਨਾ ਤੇ ਸਾਜ਼ ਨੇ ਆਪਣੇ ਵੱਖਰੇ ਅੰਦਾਜ਼ 'ਚ ਇਸ ਗੀਤ 'ਤੇ ਸਟੈੱਪ ਕੀਤੇ।
ਦੱਸਣਯੋਗ ਹੈ ਕਿ ਹਾਲ ਹੀ 'ਚ ਅਫਸਾਨਾ ਖ਼ਾਨ ਤੇ ਸਾਜ਼ ਨੇ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ ਹੈ। ਇਸ ਮੌਕੇ ਸਾਜ਼ ਨੇ ਅਫਸਾਨਾ ਖ਼ਾਨ ਨੂੰ ਸਰਪ੍ਰਾਈਜ਼ ਪਾਰਟੀ ਵੀ ਦਿੱਤੀ ਸੀ। ਅਫਸਾਨਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾਵਾਂ 'ਚੋਂ ਇੱਕ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗੀਤ ਦਿੱਤੇ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।