ਉਡੀਕਾਂ ਖ਼ਤਮ! ਰਿਲੀਜ਼ ਹੋਇਆ ਪੰਜਾਬੀ ਫ਼ਿਲਮ 'ਵੱਡਾ ਘਰ' ਦਾ ਟਰੇਲਰ
Monday, Dec 02, 2024 - 02:51 PM (IST)
ਜਲੰਧਰ (ਬਿਊਰੋ) - ਪੰਜਾਬੀ ਸਿਨਮੇ ਨੇ ਪਿਛਲੇ 2-4 ਸਾਲਾਂ ਵਿਚ ਕਾਫੀ ਤਰੱਕੀ ਕੀਤੀ ਹੈ। ਮਨੋਰੰਜਨ ਦੇ ਨਾਲ-ਨਾਲ ਸਮਾਜ ਸੁਧਾਰ ਬਣਿਆ ਸਾਡਾ ਪੰਜਾਬੀ ਸਿਨੇਮਾ ਨਿਤ ਨਵੇਂ ਸਮਾਜਿਕ ਵਿਸ਼ਿਆਂ ਨਾਲ ਪੰਜਾਬੀ ਦਰਸ਼ਕਾਂ ਨਾਲ ਸਾਂਝ ਪਾ ਰਿਹਾ ਹੈ। ਪੰਜਾਬੀ ਸਿਨੇਮਾ ਦ੍ਰਿਸ਼ਾਂਵਲੀ ਦੇ ਰੰਗ ਅੱਜਕੱਲ੍ਹ ਰੋਸ਼ਨੀਆਂ ਅਤੇ ਰੰਗੀਨੀਆਂ ਦੇ ਹੋ ਰਹੇ ਵਿਸਥਾਰ ਨਾਲ ਹੋਰ ਗਹਿਰਾਉਂਦੇ ਜਾ ਰਹੇ ਹਨ, ਜਿਸ ਦੇ ਮੱਦੇਨਜ਼ਰ ਹੀ ਵੱਧ ਰਹੀਆਂ ਸਿਨੇਮਾ ਸਰਗਰਮੀਆਂ ਨੂੰ ਹੋਰ ਪ੍ਰਭਾਵੀ ਰੂਪ ਦੇਣ ਜਾ ਰਹੀ ਹੈ ਇੱਕ ਹੋਰ ਬਹੁ-ਚਰਚਿਤ ਪੰਜਾਬੀ ਫ਼ਿਲਮ 'ਵੱਡਾ ਘਰ', ਜੋ ਜਲਦ ਦੇਸ਼-ਵਿਦੇਸ਼ ਦੇ ਸਿਨੇਮਾਘਰਾਂ ਵਿਚ ਆਪਣੀ ਮੌਜ਼ੂਦਗੀ ਦਰਜ ਕਰਵਾਉਣ ਜਾ ਰਹੀ ਹੈ। ਹਾਲ ਹੀ ਵਿਚ ਫ਼ਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਫੈਨਜ਼ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 'ਰੋਬੀ ਐਂਡ ਲਾਡੀ ਫ਼ਿਲਮ ਪ੍ਰੋਡੋਕਸ਼ਨ' ਅਤੇ 'ਜਸਬੀਰ ਗੁਣਾਚੌਰੀਆ ਪ੍ਰੋਡੋਕਸ਼ਨ ਲਿਮਿ' ਵੱਲੋਂ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਫ਼ਿਲਮ ਦਾ ਨਿਰਦੇਸ਼ਨ ਕਮਲਜੀਤ ਸਿੰਘ ਅਤੇ ਗੋਲਡੀ ਢਿੱਲੋਂ ਕੈਨੇਡਾ ਦੁਆਰਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਮਹਿੰਗੀਆਂ ਕਾਰਾਂ ਤੋਂ ਲੈ ਕੇ ਬੰਗਲਿਆਂ ਤਕ, ਬੇਹੱਦ ਖੂਬਸੂਰਤ ਹੈ ਦਿਲਜੀਤ ਦਾ Life style
ਕੈਨੇਡਾ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਫਿਲਮਾਈ ਗਈ ਉਕਤ ਇਸ ਫ਼ਿਲਮ ਵਿਚ ਜੋਬਨ ਪ੍ਰੀਤ, ਮੈਂਡੀ ਤੱਖਰ, ਭਿੰਦਾ ਔਜਲਾ, ਸਰਦਾਰ ਸੋਹੀ, ਨਿਰਮਲ ਰਿਸ਼ੀ, ਅਮਰ ਨੂਰੀ, ਰਵਿੰਦਰ ਮੰਡ, ਕਵਲੀਨ, ਸਤਵੰਤ ਕੌਰ, ਤਰਸੇਮ ਪੌਲ, ਬਲਵੀਰ ਬੋਪਾਰਾਏ, ਹਰਪ ਨਾਜ਼, ਜੋਤੀ ਅਰੋੜਾ, ਸੁਖਵਿੰਦਰ ਰੋਡੇ ਅਤੇ ਬਾਲ ਕਲਾਕਾਰ ਗੁਰਬਾਜ਼ ਸੰਧੂ ਨੇ ਅਹਿਮ ਕਿਰਦਾਰ ਨਿਭਾਏ ਹਨ। ਇਸ ਫ਼ਿਲਮ ਰਾਹੀਂ ਗਾਇਕਾ ਅਤੇ ਅਦਾਕਾਰਾ ਅਮਰ ਨੂਰੀ ਲੰਮੇ ਸਮੇਂ ਬਾਅਦ ਮੁੜ ਪਰਦੇ ਤੇ ਨਜ਼ਰ ਆਵੇਗੀ। ਇਸ ਤੋਂ ਇਲਾਵਾ ਪਦਮਸ਼੍ਰੀ ਐਵਾਰਡ ਜੇਤੂ ਨਿਰਮਲ ਰਿਸ਼ੀ ਨੇ ਵੀ ਇਸ ਫ਼ਿਲਮ ਚ ਅਹਿਮ ਭੂਮਿਕਾ ਨਿਭਾਈ ਹੈ। ਇਸ ਫ਼ਿਲਮ ਨਾਲ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਬਾਲ ਕਲਾਕਾਰ ਗੁਰਬਾਜ਼ ਸੰਧੂ ਦਾ ਵੀ ਬਹੁਤ ਪ੍ਰਭਾਵਸ਼ਾਲੀ ਕਿਰਦਾਰ ਹੈ।
'ਨਵਰੋਜ-ਗੁਰਬਾਜ ਇੰਟਰਟੇਨਮੈਂਟ' ਵੱਲੋਂ 13 ਦਸੰਬਰ ਨੂੰ ਮੈਂਡੀ ਤੱਖੜ੍ਹ ਵਰਲਡ-ਵਾਈਡ ਰਿਲੀਜ਼ ਕੀਤੀ ਜਾ ਰਹੀ ਉਕਤ ਫ਼ਿਲਮ ਦੁਆਰਾ ਮੈਂਡੀ ਤੱਖੜ ਅਤੇ ਜੋਬਨਪ੍ਰੀਤ ਦੀ ਆਨ ਸਕ੍ਰੀਨ ਜੋੜੀ ਕਾਫ਼ੀ ਲੰਮੇਂ ਵਕਫੇ ਬਾਅਦ ਸਿਨੇਮਾ ਦਰਸ਼ਕਾਂ ਦੇ ਸਨਮੁੱਖ ਹੋਵੇਗੀ, ਜੋ ਇਸ ਤੋਂ ਪਹਿਲਾਂ ਸਾਲ 2019 ਵਿਚ ਸਾਹਮਣੇ ਆਈ ਅਰਥ-ਭਰਪੂਰ ਫ਼ਿਲਮ 'ਸਾਕ' ਵਿਚ ਇਕੱਠਿਆਂ ਨਜ਼ਰ ਆਏ ਸਨ, ਜਿਸ ਵਿਚ ਇੰਨ੍ਹਾਂ ਦੋਹਾਂ ਦੀ ਕੈਮਿਸਟਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ। ਹਾਲ ਹੀ ਵਿਚ ਚਰਚਾ ਦਾ ਕੇਂਦਰ ਬਿੰਦੂ ਰਹੀ ਪੰਜਾਬੀ ਫ਼ਿਲਮ 'ਮਿਸਟਰ ਸ਼ੁਦਾਈ' ਦਾ ਸ਼ਾਨਦਾਰ ਹਿੱਸਾ ਰਹੀ ਫ਼ਿਲਮ ਅਦਾਕਾਰਾ ਮੈਂਡੀ ਤੱਖੜ ਅਪਣੀ ਉਕਤ ਨਵੀਂ ਫ਼ਿਲਮ ਵਿਚ ਕਾਫ਼ੀ ਖੂਬਸੂਰਤ ਅਤੇ ਪ੍ਰਭਾਵੀ ਕਿਰਦਾਰ ਦੁਆਰਾ ਸਿਨੇਮਾ ਦਰਸ਼ਕ ਦੇ ਸਨਮੁੱਖ ਹੋਵੇਗੀ, ਜਿੰਨ੍ਹਾਂ ਦੀਆਂ ਆਉਣ ਫ਼ਿਲਮਾਂ ਦੀ ਗੱਲ ਕਰੀਏ ਤਾਂ ਇੰਨ੍ਹਾਂ ਵਿਚ 'ਇੰਨਾਂ ਨੂੰ ਰਹਿਣਾ ਸਹਿਣਾ ਨੀਂ ਆਉਂਦਾ' ਵੀ ਸ਼ਾਮਲ ਹੈ, ਜਿਸ ਦਾ ਲੇਖਣ ਅਤੇ ਨਿਰਦੇਸ਼ਨ ਰੂਪਨ ਬਲ ਦੁਆਰਾ ਕੀਤਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।