ਪੰਜਾਬੀ ਫਿਲਮ ''ਚੰਨੋ ਕਮਲੀ ਯਾਰ ਦੀ'' ਪਹਿਲੀ ਝਲਕ
Saturday, Dec 26, 2015 - 07:16 PM (IST)

ਮੁੰਬਈ- ''ਚੰਨੋ ਕਮਲੀ ਯਾਰ ਦੀ'' ਪਹਿਲੀ ਝਲਕ ਸਾਹਮਣੇ ਆਈ ਹੈ। ਇਸ ਫਿਲਮ ਦੇ ਜਾਰੀ ਪੋਸਟਰ ''ਚ ਅਭਿਨੇਤਰੀ ਨੀਰੂ ਬਾਜਵਾ ਗਰਭਵਤੀ ਔਰਤ ਦੇ ਕਿਰਦਾਰ ''ਚ ਨਜ਼ਰ ਆ ਰਹੀ ਹੈ। ਫਿਲਮ ''ਚ ਉਨ੍ਹਾਂ ਨਾਲ ਪੰਜਾਬੀ ਕਾਮੇਡੀ ਕਿੰਗ ਬਿੰਨੂ ਢਿੱਲੋਂ ਵੀ ਹੈ। ਇਸ ਫਿਲਮ ਨੂੰ ਨੀਰੂ ਬਾਜਵਾ ਨੇ ਖੁਦ ਪ੍ਰੋਡਿਊਸ ਕੀਤਾ ਹੈ।
ਇਹ ਫਿਲਮ ਇਕ ਪੰਜਾਬਣ ਔਰਤ ਦੀ ਕਹਾਣੀ ''ਤੇ ਅਧਾਰਿਤ ਹੈ, ਜਿਸ ਦਾ ਪਤੀ ਉਸ ਨੂੰ ਛੱਡ ਕੇ ਕੈਨੇਡਾ ਚਲਾ ਜਾਂਦਾ ਹੈ ਤੇ ਉਹ ਫਿਰ ਉਸ ਨੂੰ ਲੱਭਣ ਲਈ ਬਿੰਨੂ ਢਿੱਲੋਂ ਨਾਲ ਕੈਨੇਡਾ ਜਾਂਦੀ ਹੈ। ਇਹ ਪੰਜਾਬੀ ਫਿਲਮ ''ਚੰਨੋ ਕਮਲੀ ਯਾਰ ਦੀ'' 19 ਫਰਵਰੀ 2016 ਨੂੰ ਰਿਲੀਜ਼ ਹੋਵੇਗੀ।
ਜ਼ਿਕਰਯੋਗ ਹੈ ਕਿ ਇਸੇ ਹੀ ਦਿਨ ਅਭਿਨੇਤਰੀ ਸੋਨਮ ਕਪੂਰ ਦੀ ਫਿਲਮ ''ਨੀਰਜਾ'' ਵੀ ਰਿਲੀਜ਼ ਹੋ ਰਹੀ ਹੈ। ਫਿਲਮ ''ਚ ਸੋਨਮ ਨੀਰਜਾ ਭਨੋਟ ਦਾ ਕਿਰਦਾਰ ਨਿਭਾਅ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਨੀਰੂ ਦੀ ਫਿਲਮ ਦੀ ਪ੍ਰਦਰਸ਼ਨ ਕਰਦੀ ਹੈ।