ਸਰਗੁਣ ਮਹਿਤਾ ਤੇ ਰਵੀ ਦੂਬੇ ਨੇ ਰੋਮਾਂਟਿਕ ਅੰਦਾਜ਼ ''ਚ ਮਨਾਈ ਵਿਆਹ ਦੀ ਵਰ੍ਹੇਗੰਢ, ਵਾਇਰਲ ਹੋਈ ਵੀਡੀਓ

Thursday, Dec 09, 2021 - 05:05 PM (IST)

ਸਰਗੁਣ ਮਹਿਤਾ ਤੇ ਰਵੀ ਦੂਬੇ ਨੇ ਰੋਮਾਂਟਿਕ ਅੰਦਾਜ਼ ''ਚ ਮਨਾਈ ਵਿਆਹ ਦੀ ਵਰ੍ਹੇਗੰਢ, ਵਾਇਰਲ ਹੋਈ ਵੀਡੀਓ

ਚੰਡੀਗੜ੍ਹ (ਬਿਊਰੋ) - ਬਾਲੀਵੁੱਡ ਦੇ ਪਰਫੈਕਟ ਕਪਲ ਕਹਾਉਣ ਵਾਲੀਆਂ ਜੋੜੀਆਂ 'ਚੋਂ ਇੱਕ ਹੈ ਰਵੀ ਦੂਬੇ ਅਤੇ ਸਰਗੁਣ ਮਹਿਤਾ ਦੀ ਜੋੜੀ। ਇਹ ਜੋੜੀ ਆਏ ਦਿਨ ਆਪਣੀਆਂ ਤਸਵੀਰਾਂ ਤੇ ਇੰਸਟਾਗ੍ਰਾਮ ਰੀਲਸ ਨਾਲ ਆਪਣੇ ਫੈਨਜ਼ ਨਾਲ ਰੁਬਰੂ ਹੁੰਦੀ ਰਹਿੰਦੀ ਹੈ। ਹਾਲ ਹੀ 'ਚ ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਹ ਆਪਣੇ ਪਤੀ ਰਵੀ ਦੂਬੇ ਨਾਲ ਵਿਆਹ ਦੀ 8ਵੀਂ ਵਰ੍ਹੇਗੰਢ ਮਨਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਨਾਲ ਸਰਗੁਣ ਨੇ ਰਵੀ ਦੂਬੇ ਲਈ ਪਿਆਰ ਭਰਿਆ ਮੈਸੇਜ ਵੀ ਲਿਖਿਆ ਹੈ। ਅਦਾਕਾਰਾ ਨੇ ਕੈਪਸ਼ਨ 'ਚ ਲਿਖਿਆ, "10 ਸਾਲ ਪਹਿਲਾਂ ਲਾਲ ਰੰਗ ਦੀ ਜੈਕੇਟ 'ਚ ਵੈਨਿਟੀ ਵੈਨ ਦੇ ਬਾਹਰ ਪਹਿਲੀ ਵਾਰ ਵੇਖਿਆ ਸੀ, ਬਸ ਉਦੋਂ ਤੋਂ ਹੀ ਬੇਕਰਾਰ ਵੀ ਤੂੰ ਕੀਤਾ ਤੇ ਕਰਾਰ ਵੀ ਤੂੰ ਹੀ ਦਿੱਤਾ, ਹੈਪੀ 8th ਐਨਾਵਰਸਰੀ ਬਡੀ।"

PunjabKesari

ਦੱਸ ਦਈਏ ਕਿ ਇਸ ਵੀਡੀਓ 'ਚ ਰਵੀ ਦੂਬੇ ਤੇ ਸਰਗੁਣ ਮਹਿਤਾ ਵੱਖ-ਵੱਖ ਅੰਦਾਜ਼ 'ਚ ਇੱਕ-ਦੂਜੇ ਨਾਲ ਨੱਚਦੇ ਅਤੇ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਛੋਟਾ ਜਿਹਾ ਪਿਆਰਾ ਕੇਕ ਵੀ ਸ਼ੇਅਰ ਕੀਤਾ ਹੈ, ਜਿਸ ਨੂੰ ਰਵੀ ਕੱਟਦੇ ਹੋਏ ਨਜ਼ਰ ਆ ਰਹੇ ਹਨ।

PunjabKesari

ਸਰਗੁਣ ਮਹਿਤਾ ਨਾਲ ਰਵੀ ਦੂਬੇ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਬੇਹੱਦ ਖ਼ੂਬਸੁਰਤ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''ਮਾਈ ਪ੍ਰਾਈਡ, ਹੈਪੀ ਐਨਾਵਰਸਿਰੀ!" ਇਸ ਤਸਵੀਰ 'ਚ ਦੋਵੇਂ ਬਹੁਤ ਸੋਹਣੇ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਤੇ ਵੀਡੀਓ ਦਾ ਬੈਕਗ੍ਰਾਊਂਡ ਲਾਈਟਸ ਤੇ ਫਲਾਵਰ ਡੈਕੋਰੇਸ਼ਨ ਕਾਰਨ ਬੇਹੱਦ ਆਕਰਸ਼ਕ ਨਜ਼ਰ ਆ ਰਿਹਾ ਹੈ। ਇਹ ਤਸਵੀਰਾਂ ਤੇ ਵੀਡੀਓ ਕਿਹੜੀ ਥਾਂ ਬਣਾਏ ਗਏ ਹਨ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ, ਪਰ ਫੈਨਜ਼ ਵੱਲੋਂ ਦੋਹਾਂ ਦੀ ਵੀਡੀਓ ਅਤੇ ਤਸਵੀਰ ਬੇਹੱਦ ਪਸੰਦ ਕੀਤੀ ਜਾ ਰਹੀ ਹੈ।

PunjabKesari

ਦੱਸਣਯੋਗ ਹੈ ਕਿ ਬੀ-ਟਾਊਨ ਦੀ ਇਸ ਜੋੜੀ ਨੂੰ ਫੈਨਜ਼ ਬੇਹਦ ਪਸੰਦ ਕਰਦੇ ਹਨ। ਜਿਥੇ ਇੱਕ ਪਾਸੇ ਰਵੀ ਦੂਬੇ ਬੀ-ਟਾਊਨ ਦੇ ਮਸ਼ਹੂਰ ਐਂਕਰ ਅਤੇ ਅਦਾਕਾਰ ਹਨ, ਉਥੇ ਹੀ ਦੂਜੇ ਪਾਸੇ ਸਰਗੁਣ ਮਹਿਤਾ ਨੇ ਵੀ ਪਾਲੀਵੁੱਡ ਤੇ ਬਾਲੀਵੁੱਡ 'ਚ ਆਪਣੀ ਅਦਾਕਾਰੀ ਨਾਲ ਵੱਖਰੀ ਪਛਾਣ ਬਣਾਈ ਹੈ।

 
 
 
 
 
 
 
 
 
 
 
 
 
 
 

A post shared by Sargun Mehta (@sargunmehta)

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News