ਫ਼ਿਲਮ 'ਰੁਪਿੰਦਰ ਗਾਂਧੀ' ਲਈ ਦੇਵ ਖਰੌੜ ਨੂੰ ਮਿਲੇ ਸਨ ਸਿਰਫ਼ ਇੰਨੇ ਪੈਸੇ

06/24/2020 10:56:40 AM

ਜਲੰਧਰ (ਬਿਊਰੋ) — ਪੰਜਾਬੀ ਫ਼ਿਲਮ ਉਦਯੋਗ ਦੇ ਕਮਾਲ ਦੇ ਐਕਸ਼ਨ ਹੀਰੋ ਦੇਵ ਖਰੌੜ ਅੱਜ ਕਿਸੇ ਪਛਾਣ ਦੇ ਮੁਹਤਾਜ ਨਹੀਂ ਹਨ। ਪੰਜਾਬੀ ਫ਼ਿਲਮ ਉਦਯੋਗ 'ਚ ਉਨ੍ਹਾਂ ਨੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ। ਦਰਸ਼ਕ ਉਨ੍ਹਾਂ ਦੀ ਅਦਾਕਾਰੀ ਨੂੰ ਖ਼ੂਬ ਪਸੰਦ ਕਰਦੇ ਹਨ, ਜਿਸ ਦਾ ਪਤਾ ਚੱਲਦਾ ਹੈ ਜਦੋਂ ਉਨ੍ਹਾਂ ਦੀ ਕੋਈ ਫ਼ਿਲਮ ਰਿਲੀਜ਼ ਹੁੰਦੀ ਹੈ ਤਾਂ ਹਰ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ ਪਰ ਇਸ ਮੁਕਾਮ 'ਤੇ ਪਹੁੰਚਣ ਲਈ ਉਨ੍ਹਾਂ ਨੂੰ ਬਹੁਤ ਮਿਹਨਤ ਕਰਨੀ ਪਈ ਹੈ।
Rupinder Gandhi 2: The Robinhood : Film Review - BookMyShow Blog
ਦੱਸ ਦਈਏ ਕਿ ਦੇਵ ਖਰੌੜ ਦੀ ਜ਼ਿੰਦਗੀ 'ਚ ਫ਼ਿਲਮ 'ਗਾਂਧੀ' ਦਾ ਕਾਫ਼ੀ ਵੱਡਾ ਕਿਰਦਾਰ ਹੈ। ਇਸ ਫ਼ਿਲਮ ਨੇ ਦੇਵ ਖਰੌੜ ਦੀ ਜ਼ਿੰਦਗੀ ਬਦਲ ਦਿੱਤੀ ਸੀ। ਦੇਵ ਖਰੌੜ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਗੱਲ ਕਰਦਿਆਂ ਦੱਸਿਆ ਕਿ ਉਸ ਫ਼ਿਲਮ ਲਈ ਮੈਨੂੰ ਸਿਰਫ਼ ਸਵਾ ਲੱਖ ਰੁਪਏ ਹੀ ਮਿਲੇ ਸਨ। ਦਰਅਸਲ, ਦੇਵ ਖਰੌੜ ਦੀ ਆਪਣੀ ਪ੍ਰੋਡਿਊਸ ਕੀਤੀ ਫ਼ਿਲਮ 'ਕੱਬਡੀ ਇੱਕ ਮੁਹੱਬਤ' ਦੇ ਅਸਫ਼ਲ ਹੋਣ ਤੋਂ ਬਾਅਦ ਦੇਵ ਨੂੰ ਜ਼ਿਆਦਾ ਕੰਮ ਨਹੀਂ ਮਿਲਿਆ। ਫ਼ਿਰ ਦੇਵ ਨੂੰ ਜਦੋਂ 'ਰੁਪਿੰਦਰ ਗਾਂਧੀ' ਆਫ਼ਰ ਹੋਈ ਤਾਂ ਉਸ ਸਮੇਂ ਉਨ੍ਹਾਂ ਨੂੰ ਸਿਰਫ਼ ਸਵਾ ਲੱਖ ਦੀ ਫੀਸ ਹੀ ਮਿਲੀ।

ਅੱਜ ਦੇਵ ਖਰੌੜ ਨੂੰ ਕਈ ਵੱਡੇ ਅਦਾਕਾਰਾਂ ਦੇ ਬਰਾਬਰ ਦੀ ਫੀਸ ਮਿਲਦੀ ਹੈ ਪਰ ਦੇਵ ਉਸ ਸਮੇਂ ਨੂੰ ਕਦੇ ਨਹੀਂ ਭੁਲਾ ਸਕੇ ਜਦੋਂ ਉਨ੍ਹਾਂ ਕੋਲ ਬਿਲਕੁਲ ਵੀ ਕੰਮ ਨਹੀਂ ਸੀ। ਉਹ ਡਿਪ੍ਰੈਸ਼ਨ 'ਚ ਚਲੇ ਗਏ ਸਨ ਪਰ ਜ਼ਿੰਦਗੀ ਨਾਲ ਲੜਦੇ ਹੋਏ ਦੇਵ ਅੱਜ ਇੱਕ ਕਾਮਯਾਦ ਅਦਾਕਾਰ ਹਨ। ਆਉਣ ਵਾਲੇ ਸਮੇਂ 'ਚ ਕਈ ਫ਼ਿਲਮਾਂ ਨਾਲ ਲੋਕਾਂ ਦਾ ਮਨੋਰੰਜਨ ਕਰਨਗੇ। ਦੇਵ ਖਰੌੜ ਬਚਪਨ ਤੋਂ ਹੀ ਅਦਾਕਾਰ ਬਣਨਾ ਚਾਹੁੰਦੇ ਸਨ। ਪਟਿਆਲਾ ਦੇ ਜੰਮਪਲ ਦੇਵ ਖਰੌੜ ਨੇ ਆਪਣੀ ਮੁੱਢਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ 'ਚੋਂ ਬੀ. ਏ. ਕੀਤੀ।

ਉਹ ਵਾਲੀਬਾਲ ਦੇ ਚੰਗੇ ਖ਼ਿਡਾਰੀ ਰਹੇ ਹਨ। ਉੱਚੇ ਲੰਬੇ ਕੱਦ ਅਤੇ ਖੇਡ 'ਚ ਵਧੀਆ ਹੋਣ ਕਰਕੇ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਨੇ ਉਨ੍ਹਾਂ ਨੂੰ ਪੰਜਾਬ ਪੁਲਸ ਭਰਤੀ ਹੋਣ ਲਈ ਜ਼ੋਰ ਪਾਇਆ ਤੇ ਪੁਲਸ ਟੈਸਟ ਦੇਣ ਤੋਂ ਬਾਅਦ ਉਹ ਪੰਜਾਬ ਪੁਲਸ 'ਚ ਭਰਤੀ ਹੋ ਗਏ ਪਰ ਉਨ੍ਹਾਂ ਦਾ ਮਨ ਤਾਂ ਐਕਟਿੰਗ 'ਚ ਹੀ ਸੀ, ਜਿਸ ਕਰਕੇ ਕੁਝ ਸਮੇਂ ਬਾਅਦ ਉਨ੍ਹਾਂ ਨੇ ਸਰਕਾਰੀ ਨੌਕਰੀ ਨੂੰ ਛੱਡ ਦਿੱਤਾ। ਇਸ ਕਰਕੇ ਉਨ੍ਹਾਂ ਦੇ ਰਿਸ਼ਤੇਦਾਰ ਵੀ ਤਾਹਨੇ ਦੇਣ ਲੱਗ ਗਏ ਕਿ ਇਸ ਮੁੰਡੇ ਦਾ ਕੁਝ ਨਹੀਂ ਹੋਣਾ ਪਰ ਦੇਵ ਖਰੌੜ ਆਪਣੀ ਅਦਾਕਾਰੀ ਦੇ ਖ਼ੇਤਰ 'ਚ ਲਗਾਤਾਰ ਮਿਹਨਤ ਕਰਦੇ ਰਹੇ।

ਦੱਸਣਯੋਗ ਹੈ ਕਿ ਦੇਵ ਖਰੌੜ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 'ਕਬੱਡੀ ਇੱਕ ਮੁਹੱਬਤ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਫ਼ਿਲਮਾਂ 'ਚ ਕੰਮ ਕੀਤਾ, ਜਿਸ 'ਚ 'ਸਾਡਾ ਹੱਕ', 'ਰੁਪਿੰਦਰ ਗਾਂਧੀ', 'ਰੁਪਿੰਦਰ ਗਾਂਧੀ 2', 'ਦੁੱਲਾ ਭੱਟੀ', 'ਬਲੈਕੀਆ', 'ਡੀ ਐੱਸ ਪੀ ਦੇਵ' ਵਰਗੀਆਂ ਸੁਪਰ ਹਿੱਟ ਫ਼ਿਲਮਾਂ ਸ਼ਾਮਲ ਹਨ। ਪਿਛਲੇ ਸਾਲ ਆਈਆਂ ਸੁਪਰ ਹਿੱਟ ਫ਼ਿਲਮਾਂ 'ਬਲੈਕੀਆ' ਅਤੇ 'ਡੀ ਐੱਸ ਪੀ ਦੇਵ' ਵੱਖ- ਵੱਖ ਕੈਟਾਗਿਰੀਆਂ ਲਈ ਨੌਮੀਨੇਟ ਹੋਈਆਂ ਹਨ। ਦੇਵ ਖਰੌੜ ਖੁਦ ਵੀ 'ਬਲੈਕੀਆ' ਫ਼ਿਲਮ ਲਈ ਬੈਸਟ ਐਕਟਰ ਦੀ ਕੈਟਾਗਿਰੀ ਲਈ ਨੌਮੀਨੇਟ ਹੋਏ ਹਨ।


sunita

Content Editor

Related News