ਹੈਪੀ ਰਾਏਕੋਟੀ ਦਾ ਗੀਤ ''ਜਾ ਤੇਰੇ ਬਿਨਾ'' ਰਿਲੀਜ਼, ਤਾਨੀਆ ਬਣੀ ਖਿੱਚ ਦਾ ਕੇਂਦਰ (ਵੀਡੀਓ)

09/22/2022 5:52:13 PM

ਜਲੰਧਰ (ਬਿਊਰੋ) : ਪੰਜਾਬੀ ਗਾਇਕ ਹੈਪੀ ਰਾਏਕੋਟੀ ਦਾ ਨਵਾਂ ਗੀਤ 'ਜਾ ਤੇਰੇ ਬਿਨਾ' ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਹੈਪੀ ਰਾਏਕੋਟੀ ਦੇ ਇਸ ਗੀਤ 'ਚ ਪੰਜਾਬੀ ਸਿਨੇਮਾ ਜਗਤ ਦੀ ਮਸ਼ਹੂਰ ਅਦਾਕਾਰਾ ਤਾਨੀਆ ਆਪਣੇ ਖੂਬਸੂਰਤ ਅੰਦਾਜ਼ ਨਾਲ ਸਭ ਨੂੰ ਅਕਰਸ਼ਿਤ ਕਰਦੀ ਨਜ਼ਰ ਆ ਰਹੀ ਹੈ। ਇਸ ਗੀਤ 'ਚ ਹੈਪੀ ਰਾਏਕੋਟੀ ਨਾਲ ਤਾਨੀਆ ਦੀ ਲਵ ਕੈਮਿਸਟਰੀ ਨੂੰ ਪ੍ਰਸ਼ੰਸ਼ਕਾਂ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। 

ਦੱਸ ਦੇਈਏ ਕਿ 21 ਸਤੰਬਰ ਨੂੰ ਰਿਲੀਜ਼ ਹੋਏ ਇਸ ਗੀਤ ਨੂੰ 2.1 ਮਿਲੀਅਨ ਤੋਂ ਵੱਧ ਲੋਕ ਪਸੰਦ ਕਰ ਚੁੱਕੇ ਹਨ। ਇਸ ਗੀਤ ਨੂੰ ਖ਼ੁਦ ਹੈਪੀ ਰਾਏਕੋਟੀ ਵੱਲੋਂ ਲਿਖਿਆ ਗਿਆ ਹੈ, ਜਿਸ ਦਾ ਸੰਗੀਤ ਗੋਲਡਬੁਆਏ ਵੱਲੋਂ ਦਿੱਤਾ ਗਿਆ ਹੈ। ਗੁਣਬੀਰ ਸਿੰਘ ਸਿੱਧੂ ਅਤੇ ਮਨਮੋਰਦ ਸਿੰਘ ਸਿੱਧੂ ਇਸ ਦੇ ਨਿਰਮਾਤਾ ਹਨ। ਇਸ ਸੈਡ ਰੋਮਾਂਟਿਕ ਗੀਤ ਨੂੰ ਫੈਨਜ਼ ਦੇ ਨਾਲ-ਨਾਲ ਕਈ ਪਾਲੀਵੁੱਡ ਕਲਾਕਾਰਾਂ ਵੱਲੋਂ ਵੀ ਪਿਆਰ ਦਿੱਤਾ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਬੀਤੇ ਦਿਨ ਅਦਾਕਾਰਾ ਤਾਨੀਆ ਨੂੰ ਫ਼ਿਲਮ ਇੰਡਸਟਰੀ 'ਚ ਚਾਰ ਸਾਲ ਪੂਰੇ ਹੋ ਗਏ ਹਨ। ਤਾਨੀਆ ਨੇ ਆਪਣੀ ਇੱਕ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਲਿਖਿਆ, ''ਰੱਬ ਦੀ ਮੇਹਰ ਨਾਲ ਅੱਜ ਤੋਂ 4 ਸਾਲ ਪਹਿਲਾਂ 21 ਸਤੰਬਰ ਨੂੰ ਮੈਂ ਇਸ ਇੰਡਸਟਰੀ 'ਚ ਆਪਣਾ ਡੈਬਿਊ ਕੀਤਾ ਸੀ। ਉਸ ਦਿਨ ਤੋਂ ਅੱਜ ਤੱਕ ਰੋਜ਼, ਮੈਂ ਇਸ ਦਿਨ ਨੂੰ ਜੀ ਰਹੀ ਆ। ਉਦੋਂ ਤੋਂ ਲੈ ਕੇ ਹੁਣ ਤੱਕ ਅਤੇ ਹਮੇਸ਼ਾ ਲਈ ਬਿਨਾਂ ਸ਼ਰਤ ਪਿਆਰ ਅਤੇ ਸਮਰਥਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ♾…. ਮੇਰਾ ਸਾਰਾ ਪਿਆਰ ❤️🤲🏻🧚🏻‍♀️ ਤਾਨੀਆ।''


sunita

Content Editor

Related News