ਸੋਨਮ ਬਾਜਵਾ ਮਸ਼ਹੂਰ ਮੋਬਾਈਲ ਕੰਪਨੀ ਦੀ ਬਣੀ ਬ੍ਰਾਂਡ ਅੰਬੈਸਡਰ, 2024 ਵੀ ਭਾਗਾਂ ਵਾਲਾ ਹੋ ਰਿਹੈ ਸਾਬਿਤ

Wednesday, Jan 10, 2024 - 07:08 PM (IST)

ਸੋਨਮ ਬਾਜਵਾ ਮਸ਼ਹੂਰ ਮੋਬਾਈਲ ਕੰਪਨੀ ਦੀ ਬਣੀ ਬ੍ਰਾਂਡ ਅੰਬੈਸਡਰ, 2024 ਵੀ ਭਾਗਾਂ ਵਾਲਾ ਹੋ ਰਿਹੈ ਸਾਬਿਤ

ਐਂਟਰਟੇਨਮੈਂਟ ਡੈਸਕ : ਪੰਜਾਬੀ ਫ਼ਿਲਮ ਇੰਡਸਟਰੀ ਦੀ ਬੋਲਡ ਅਦਾਕਾਰਾ ਸੋਨਮ ਬਾਜਵਾ ਹਮੇਸ਼ਾ ਹੀ ਆਪਣੀਆਂ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਸੋਨਮ ਬਾਜਵਾ ਪ੍ਰਸਿੱਧੀ ਅਤੇ ਖ਼ੂਬਸੂਰਤੀ ਦੇ ਲਿਹਾਜ਼ ਨਾਲ ਕਈ ਬਾਲੀਵੁੱਡ ਅਦਾਕਾਰਾਂ ਨੂੰ ਪਿੱਛੇ ਛੱਡਦੀ ਹੈ। ਸੋਨਮ ਬਾਜਵਾ ਲਈ ਪਿਛਲਾ ਸਾਲ 2023 ਕਾਫੀ ਸ਼ਾਨਦਾਰ ਰਿਹਾ ਸੀ। ਉਸ ਦੀਆਂ ਪਿਛਲੇ ਸਾਲ ਲਗਾਤਾਰ ਦੋ ਫ਼ਿਲਮਾਂ ਜ਼ਬਰਦਸਤ ਹਿੱਟ ਰਹੀਆਂ। ਗਿੱਪੀ ਗਰੇਵਾਲ ਨਾਲ ਉਸ ਦੀ ਫ਼ਿਲਮ 'ਕੈਰੀ ਆਨ ਜੱਟਾ 3' ਨੇ ਤਾਂ 100 ਕਰੋੜ ਦੀ ਕਮਾਈ ਕਰਕੇ ਇਤਿਹਾਸ ਰਚਿਆ ਸੀ। ਇਸ ਮਗਰੋਂ ਹੁਣ ਸੋਨਮ ਲਈ ਸਾਲ 2024 ਵੀ ਭਾਗਾਂ ਵਾਲਾ ਸਾਬਿਤ ਹੋ ਰਿਹਾ ਹੈ।

ਦਰਅਸਲ, ਹਾਲ ਹੀ 'ਚ ਸੋਨਮ ਬਾਜਵਾ ਨੇ ਇਕ ਵੀਡੀਓ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ। ਜੀ ਹਾਂ, ਸੋਨਮ ਬਾਜਵਾ ਇੱਕ ਵੱਡੀ ਮੋਬਾਈਲ ਕੰਪਨੀ ਦੀ ਬ੍ਰਾਂਡ ਅੰਬੈਸਡਰ ਬਣ ਗਈ ਹੈ। ਦੱਸ ਦਈਏ ਕਿ ਇਸ ਕੰਪਨੀ ਦਾ ਨਾਂ 'ਵੀਵੋ ਇੰਡੀਆ' ਹੈ। ਸੋਨਮ ਬਾਜਵਾ ਨੇ ਇਸ ਬਾਰੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਜਾਣਕਾਰੀ ਦਿੱਤੀ ਹੈ। ਉਸ ਨੇ ਲਿਖਿਆ, ''ਵੀਵੋ ਸੇ ਐਕਸ 100 ਸੀਰੀਜ਼ ਦੇ ਫੋਨ ਤੋਂ ਮੈਂ ਆਪਣੇ ਖੂਬਸੂਰਤ ਪਲਾਂ ਦੀਆਂ ਤਸਵੀਰਾਂ ਲਈਆਂ ਹਨ। ਜੇ ਤੁਸੀਂ ਵੀ ਇਨ੍ਹਾਂ ਤਸਵੀਰਾਂ ਦੇ ਪਿੱਛੇ ਦੀ ਕਹਾਣੀ ਨੂੰ ਜਾਣਨਾ ਚਾਹੁੰਦੇ ਹੋ ਤਾਂ ਜੁੜੇ ਰਹੋ ਸਾਡੇ ਨਾਲ। ਇਸ ਤੋਂ ਇਲਾਵਾ ਸੋਨਮ ਨੇ ਇਹ ਵੀ ਦੱਸਿਆ ਕਿ ਉਸ ਦਾ ਹਾਲੀਆ ਫੋਟੋਸ਼ੂਟ ਵੀਵੋ ਦੇ ਐਕਸ 100 ਸੀਰੀਜ਼ ਦੇ ਫੋਨ ਨਾਲ ਹੀ ਸ਼ੂਟ ਹੋਇਆ ਹੈ।'' 

PunjabKesari

ਦੱਸਣਯੋਗ ਹੈ ਕਿ ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਹੈ। ਐਕਟਿੰਗ ਦੇ ਮਾਮਲੇ ਤਾਂ ਸੋਨਮ ਨੰਬਰ ਇੱਕ ਹੈ ਹੀ, ਨਾਲ ਹੀ ਅਦਾਕਾਰਾ ਦੀ ਖੂਬਸਰੂਤੀ ਦਾ ਵੀ ਕੋਈ ਜਵਾਬ ਨਹੀਂ। ਸੋਨਮ ਦੀ ਖੂਬਸੂਰਤੀ ਸਾਹਮਣੇ ਕਈ ਬਾਲੀਵੁੱਡ ਅਭਿਨੇਤਰੀਆਂ ਫੇਲ੍ਹ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਸੋਨਮ ਬਾਜਵਾ ਦੀਆ ਇਸ ਸਾਲ 2 ਫ਼ਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ, ਜਿਨ੍ਹਾਂ ਦੇ ਨਾਂ 'ਕੁੜੀ ਹਰਿਆਣੇ ਵੱਲ ਦੀ', ਜੋ ਕਿ 19 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ ਅਤੇ ਦੂਜੀ ਫ਼ਿਲਮ 'ਰੰਨਾਂ 'ਚ ਧੰਨਾ', ਜੋ ਕਿ 2 ਅਕਤੂਬਰ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ। 
 


author

sunita

Content Editor

Related News