ਅਦਾਕਾਰਾ ਰੁਬਿਨਾ ਬਾਜਵਾ ਨੇ ਸਾਂਝੀਆਂ ਕੀਤੀਆਂ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ, ਸੋਸ਼ਲ ਮੀਡੀਆ ''ਤੇ ਆਖੀ ਇਹ ਗੱਲ

Friday, Nov 04, 2022 - 12:42 PM (IST)

ਅਦਾਕਾਰਾ ਰੁਬਿਨਾ ਬਾਜਵਾ ਨੇ ਸਾਂਝੀਆਂ ਕੀਤੀਆਂ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ, ਸੋਸ਼ਲ ਮੀਡੀਆ ''ਤੇ ਆਖੀ ਇਹ ਗੱਲ

ਜਲੰਧਰ (ਬਿਊਰੋ) : ਰੁਬਿਨਾ ਬਾਜਵਾ ਦਾ ਵਿਆਹ 26 ਅਕਤੂਬਰ ਨੂੰ ਗੁਰਬਖਸ਼ ਸਿੰਘ ਚਾਹਲ ਨਾਲ ਹੋਇਆ ਸੀ। ਇਸ ਦੌਰਾਨ ਅਦਾਕਾਰਾ ਨੇ ਖੂਬ ਸੁਰਖੀਆਂ ਬਟੋਰੀਆਂ ਹਨ। ਹਰ ਦਿਨ ਉਹ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ, ਜਿਸ ਨੂੰ ਫ਼ੈਨਜ਼ ਖੂਬ ਪਿਆਰ ਦੇ ਰਹੇ ਹਨ।

PunjabKesari

ਹੁਣ ਰੁਬਿਨਾ ਬਾਜਵਾ ਨੇ ਆਪਣੀ ਮਹਿੰਦੀ ਰਸਮ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 

PunjabKesari

ਦੱਸ ਦਈਏ ਕਿ ਇਨ੍ਹਾਂ ਤਸਵੀਰਾਂ ਸ਼ੇਅਰ ਕਰਦਿਆਂ ਰੁਬਿਨਾ ਬਾਜਵਾ ਨੇ ਕੈਪਸ਼ਨ 'ਚ ਲਿਖਿਆ, "ਸਾਦਗੀ ਤੋਂ ਜ਼ਿਆਦਾ ਖ਼ੂਬਸੂਰਤ ਹੋਰ ਕੁੱਝ ਨਹੀਂ ਹੈ।"

PunjabKesari

ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਰੁਬਿਨਾ ਦਾ ਮਹਿੰਦੀ ਡਿਜ਼ਾਇਨ ਕਿੰਨਾ ਸਿੰਪਲ ਹੈ। ਉਸ ਦੀਆਂ ਤਸਵੀਰਾਂ ਤੇ ਨੀਰੂ ਬਾਜਵਾ ਨੇ ਕੁਮੈਂਟ ਕਰਦਿਆਂ ਲਿਖਿਆ, "ਬਹੁਤ ਸੁੰਦਰ।"  

PunjabKesari

ਦੱਸਣਯੋਗ ਹੈ ਕਿ ਨੀਰੂ ਬਾਜਵਾ ਦੀ ਭੈਣ ਰੁਬਿਨਾ ਬਾਜਵਾ ਨੇ 26 ਅਕਤੂਬਰ ਨੂੰ ਆਪਣੇ ਮੰਗੇਤਰ ਗੁਰਬਖਸ਼ ਸਿੰਘ ਚਾਹਲ ਨਾਲ ਵਿਆਹ ਕਰਵਾਇਆ ਹੈ। ਉਸ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈਆਂ ਸਨ। ਖ਼ਾਸ ਕਰਕੇ ਨੀਰੂ ਬਾਜਵਾ ਦੇ ਅੰਦਾਜ਼ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ। 

PunjabKesari

ਰੁਬਿਨਾ ਬਾਜਵਾ ਦੇ ਵਰਕਫ਼ਰੰਟ ਦੀ ਗੱਲ ਕਰੀਏ ਤਾਂ ਉਹ ਹਾਲ ਹੀ ਅਖਿਲ ਨਾਲ ਫ਼ਿਲਮ 'ਤੇਰੀ ਮੇਰੀ ਗੱਲ ਬਣ ਗਈ' 'ਚ ਨਜ਼ਰ ਆਈ ਸੀ। ਇਹ ਫ਼ਿਲਮ ਬਾਕਸ ਆਫ਼ਿਸ 'ਤੇ ਬੁਰੀ ਤਰ੍ਹਾਂ ਫਲਾਪ ਹੋਈ ਸੀ।   

PunjabKesari
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


author

sunita

Content Editor

Related News