ਅਦਾਕਾਰਾ ਪਰਮਿੰਦਰ ਗਿੱਲ ਦੀ ਧੀ ਦਾ ਹੋਇਆ ਵਿਆਹ, ਵੇਖੋ ਖ਼ੂਬਸੂਰਤ ਤਸਵੀਰਾਂ

Tuesday, Sep 13, 2022 - 01:29 PM (IST)

ਅਦਾਕਾਰਾ ਪਰਮਿੰਦਰ ਗਿੱਲ ਦੀ ਧੀ ਦਾ ਹੋਇਆ ਵਿਆਹ, ਵੇਖੋ ਖ਼ੂਬਸੂਰਤ ਤਸਵੀਰਾਂ

ਚੰਡੀਗੜ੍ਹ (ਬਿਊਰੋ) :  ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਪਰਮਿੰਦਰ ਗਿੱਲ ਦੀ ਧੀ ਦਾ ਵਿਆਹ ਹੋ ਗਿਆ ਹੈ। ਇਸ ਦੀਆਂ ਤਸਵੀਰਾਂ ਪਰਮਿੰਦਰ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਪਰਮਿੰਦਰ ਨੇ ਲਿਖਿਆ ਕਿ 'ਡਾਟਰ ਮੈਰਿਜ।' 

PunjabKesari

ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਇਨ੍ਹਾਂ ਤਸਵੀਰਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਹਰ ਕੋਈ ਅਦਾਕਾਰਾ ਨੂੰ ਉਸ ਦੀ ਧੀ ਦੇ ਵਿਆਹ ਦੀਆਂ ਵਧਾਈਆਂ ਦੇ ਰਿਹਾ ਹੈ। 

PunjabKesari

ਪਰਮਿੰਦਰ ਗਿੱਲ ਦਾ ਜਨਮ 16 ਸਤੰਬਰ 1970 ਨੂੰ ਲੁਧਿਆਣਾ ਦੇ ਰਾਏਕੋਟ 'ਚ ਮਾਤਾ ਕ੍ਰਿਸ਼ਨ ਕੌਰ ਦੀ ਕੁੱਖੋਂ ਅਤੇ ਪਿਤਾ ਰਣਜੀਤ ਸਿੰਘ ਮੀਨ ਦੇ ਘਰ ਹੋਇਆ। ਉਨ੍ਹਾਂ ਨੇ ਆਪਣੀ ਸਿੱਖਿਆ ਐੱਸ. ਜੀ. ਜੀ. ਜੀ. ਕਾਲਜ ਰਾਏਕੋਟ ਤੋਂ ਪੂਰੀ ਕੀਤੀ।

PunjabKesari

ਸਕੂਲ ਦੌਰਾਨ ਹੀ ਉਨ੍ਹਾਂ ਦੀ ਰੂਚੀ ਅਦਾਕਾਰੀ ਵੱਲ ਸੀ ਅਤੇ ਆਪਣੀ ਇਸ ਕਲਾ ਦਾ ਪ੍ਰਦਰਸ਼ਨ ਉਹ ਸਕੂਲ ਦੌਰਾਨ ਹੋਣ ਵਾਲੇ ਪ੍ਰੋਗਰਾਮਾਂ 'ਚ ਭਾਗ ਲੈ ਕੇ ਕਰਦੇ ਸਨ। 22 ਸਾਲ ਦੀ ਉਮਰ 'ਚ ਉਨ੍ਹਾਂ ਦਾ ਵਿਆਹ ਸੁਖਜਿੰਦਰ ਸਿੰਘ ਨਾਲ ਹੋਇਆ, ਜੋ ਕਿ ਅਦਾਕਾਰ ਅਤੇ ਨਿਰਦੇਸ਼ਕ ਹਨ।

PunjabKesari
ਪਰਮਿੰਦਰ ਗਿੱਲ ਦੋ ਧੀਆਂ ਅਤੇ ਇੱਕ ਪੁੱਤਰ ਦੀ ਮਾਂ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 15 ਸਾਲ ਦੀ ਉਮਰ 'ਚ ਕੀਤੀ ਸੀ। ਫ਼ਿਲਮਾਂ 'ਚ ਨਿਭਾਏ ਜਾਣ ਵਾਲੇ ਕਿਰਦਾਰਾਂ 'ਚ ਨਵੀਂ ਜਾਨ ਫੂਕਣ ਵਾਲੀ ਇਸ ਅਦਾਕਾਰਾ ਨੇ ਪੰਜਾਬੀ ਤੋਂ ਇਲਾਵਾ ਹਿੰਦੀ ਫ਼ਿਲਮਾਂ ਅਤੇ ਨਾਟਕਾਂ 'ਚ ਵੀ ਕੰਮ ਕੀਤਾ ਹੈ।

PunjabKesari

PunjabKesari


author

sunita

Content Editor

Related News