ਅਦਾਕਾਰਾ ਨਿਸ਼ਾ ਬਾਨੋ ਨੇ ਪਤੀ ਨਾਲ ਗੁਰੂ ਘਰ ਕੀਤੀ ਸੇਵਾ

Friday, Aug 02, 2024 - 12:09 PM (IST)

ਅਦਾਕਾਰਾ ਨਿਸ਼ਾ ਬਾਨੋ ਨੇ ਪਤੀ ਨਾਲ ਗੁਰੂ ਘਰ ਕੀਤੀ ਸੇਵਾ

ਜਲੰਧਰ (ਬਿਊਰੋ) — ਇਨ੍ਹੀਂ ਦਿਨੀਂ ਨਿਸ਼ਾ ਬਾਨੋ ਪੰਜਾਬੀ ਫ਼ਿਲਮ ਉਦਯੋਗ 'ਚ ਪੂਰੀ ਤਰ੍ਹਾਂ ਛਾਈ ਹੋਈ ਹੈ। ਇੱਕ ਤੋਂ ਬਾਅਦ ਇੱਕ ਫ਼ਿਲਮ 'ਚ ਲਗਾਤਾਰ ਨਜ਼ਰ ਆਉਣ ਵਾਲੀ ਅਦਾਕਾਰਾ ਨਿਸ਼ਾ ਬਾਨੋ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਹ ਗੁਰੂ 'ਚ ਨਜ਼ਰ ਆ ਰਹੀ ਹੈ।

PunjabKesari

ਇਸ ਵੀਡੀਓ 'ਚ ਨਿਸ਼ਾ ਬਾਨੋ ਨੂੰ ਗੁਰੂ ਘਰ 'ਚ ਬਰਤਨ ਧੋਣ ਤੇ ਝਾੜੂ ਦੀ ਸੇਵਾ ਕਰਦਿਆਂ ਵੇਖਿਆ ਜਾ ਸਕਦਾ ਹੈ। ਨਿਸ਼ਾ ਬਾਨੋ ਨੇ ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਸਾਂਝਾ ਕਰਦਿਆਂ ਕੈਪਸ਼ਨ 'ਚ ਲਿਖਿਆ, ''ਸੰਗਤਾਂ ਨੂੰ ਸੇਵਾ ਜਦੋਂ ਦਰ ਓੱਤੋ ਮਿਲਦੀ ❣️🌸🙏🏻।''

PunjabKesari

ਇਸ ਵੀਡੀਓ 'ਚ ਨਿਸ਼ਾ ਬਾਨੋ ਆਪਣੇ ਪਤੀ ਸਮੀਰ ਨਾਲ ਗੁਰੂ ਘਰ 'ਚ ਸੇਵਾ ਕਰਦੀ ਨਜ਼ਰ ਆ ਰਹੀ ਹੈ। ਫੈਨਜ਼ ਵਲੋਂ ਵੀ ਇਸ ਵੀਡੀਓ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਦੱਸ ਦਈਏ ਕਿ ਨਿਸ਼ਾ ਬਾਨੋ ਇੱਕ ਅਜਿਹੀ ਕਲਾਕਾਰ ਹੈ, ਜੋ ਬਹੁਮੁਖੀ ਪ੍ਰਤਿਭਾ ਦੀ ਧਨੀ ਹੈ। ਨਿਸ਼ਾ ਬਾਨੋ ਮਾਨਸਾ ਦੀ ਰਹਿਣ ਵਾਲੀ ਹੈ ਅਤੇ ਇਕ ਵਧੀਆ ਅਦਾਕਾਰਾ ਹੋਣ ਦੇ ਨਾਲ-ਨਾਲ ਉਨ੍ਹਾਂ ਨੂੰ ਗਾਉਣ ਦਾ ਵੀ ਸ਼ੌਂਕ ਹੈ।

PunjabKesari

ਮਾਨਸਾ ਦੀ ਰਹਿਣ ਵਾਲੀ ਨਿਸ਼ਾ ਬਾਨੋ ਨੇ ਵੱਖ-ਵੱਖ ਫ਼ਿਲਮਾਂ 'ਚ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ। ਹੁਣ ਤੱਕ ਉਨ੍ਹਾਂ ਦੀਆਂ ਕਈ ਫ਼ਿਲਮਾਂ ਆ ਚੁੱਕੀਆਂ ਹਨ, ਜਿਨ੍ਹਾਂ 'ਚ ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਖ਼ੂਬ ਸਰਾਹਿਆ ਗਿਆ ਹੈ।

PunjabKesari

ਜੇ ਗੱਲ ਕਰੀਏ ਨਿਸ਼ਾ ਬਾਨੋ ਦੀ ਕਾਮਯਾਬੀ ਦੀ ਤਾਂ ਕਰਮਜੀਤ ਅਨਮੋਲ ਦਾ ਵੀ ਉਨ੍ਹਾਂ ਦੀ ਕਾਮਯਾਬੀ 'ਚ ਵੱਡਾ ਹੱਥ ਰਿਹਾ ਹੈ। ਨਿਸ਼ਾ ਬਾਨੋ ਪਾਲੀਵੁੱਡ ਫ਼ਿਲਮ ਉਦਯੋਗ ਦੀ ਅਜਿਹੀ ਅਦਾਕਾਰਾ ਹੈ, ਜਿਨ੍ਹਾਂ ਨੇ ਵੱਖ-ਵੱਖ ਤਰ੍ਹਾਂ ਦੇ ਚੁਣੌਤੀਪੂਰਨ ਕਿਰਦਾਰ ਨਿਭਾਅ ਕੇ ਫ਼ਿਲਮ ਉਦਯੋਗ 'ਚ ਸ਼ੌਹਰਤ ਹਾਸਲ ਕੀਤੀ ਹੈ।

PunjabKesari

ਨਿਸ਼ਾ ਬਾਨੋ ਨੂੰ ਸਿਰਫ਼ ਅਦਾਕਾਰੀ ਦਾ ਹੀ ਸ਼ੌਕ ਨਹੀਂ ਹੈ ਸਗੋਂ ਉਨ੍ਹਾਂ ਨੂੰ ਗਾਇਕੀ 'ਚ ਵੀ ਬੇਹੱਦ ਦਿਲਚਸਪੀ ਹੈ।ਨਿਸ਼ਾ ਬਾਨੋ ਬੀਨੂੰ ਢਿੱਲੋਂ ਕਮੇਡੀ ਗਰੁੱਪ ਨਾਲ ਵੀ ਜੁੜੇ ਹੋਏ ਹਨ। ਉਨ੍ਹਾਂ ਨੇ ਬੀਨੂੰ ਢਿੱਲੋਂ ਨਾਲ ਦੇਸ਼ ਹੀ ਨਹੀਂ ਵਿਦੇਸ਼ਾਂ 'ਚ ਵੀ ਸਟੇਜ 'ਤੇ ਪਰਫਾਰਮ ਕੀਤਾ ਹੈ। ਉਨ੍ਹਾਂ ਨੇ ਆਸਟ੍ਰੇਲੀਆ ਨਿਊਜ਼ੀਲੈਂਡ ਸਮੇਤ ਕਈ ਦੇਸ਼ਾਂ 'ਚ ਬੀਨੂੰ ਢਿੱਲੋਂ ਨਾਲ ਪਰਫਾਰਮ ਕੀਤਾ ਅਤੇ ਕਈ ਫ਼ਿਲਮਾਂ 'ਚ ਕਿਰਦਾਰ ਨਿਭਾਏ।

PunjabKesari

PunjabKesari
 


author

sunita

Content Editor

Related News