ਰੁਬਿਨਾ ਬਾਜਵਾ ਨੇ ਲਾਲ ਜੋੜੇ ''ਚ ਸਾਂਝੀਆਂ ਕੀਤੀਆਂ ਵਿਆਹ ਦੀਆਂ ਖ਼ੂਬਸੂਰਤ ਤਸਵੀਰਾਂ

Friday, Oct 28, 2022 - 10:08 AM (IST)

ਰੁਬਿਨਾ ਬਾਜਵਾ ਨੇ ਲਾਲ ਜੋੜੇ ''ਚ ਸਾਂਝੀਆਂ ਕੀਤੀਆਂ ਵਿਆਹ ਦੀਆਂ ਖ਼ੂਬਸੂਰਤ ਤਸਵੀਰਾਂ

ਜਲੰਧਰ (ਬਿਊਰੋ) : ਪੰਜਾਬੀ ਅਦਾਕਾਰਾ ਨੀਰੂ ਬਾਜਵਾ ਦੀ ਭੈਣ ਰੁਬਿਨਾ ਬਾਜਵਾ ਆਪਣੇ ਮੰਗੇਤਰ ਗੁਰਬਖਸ਼ ਸਿੰਘ ਚਾਹਲ ਨਾਲ ਵਿਆਹ ਦੇ ਬੰਧਨ 'ਚ ਬੱਝ ਗਈ ਹੈ। ਰੁਬਿਨਾ ਤੇ ਗੁਰਬਖ਼ਸ਼ ਚਾਹਲ ਨੇ 26 ਅਕਤੂਬਰ ਨੂੰ (ਕੈਨੇਡਾ ਦੇ ਸਮੇਂ ਅਨੁਸਾਰ) ਵਿਆਹ ਕਰਵਾਇਆ, ਜਿਸ ਦੀਆਂ ਖ਼ੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ।

PunjabKesari

ਹਾਲ ਹੀ 'ਚ ਰੁਬਿਨਾ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵਿਆਹ ਦੇ ਲਾਲ ਜੋੜੇ 'ਚ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਵੱਖ-ਵੱਖ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

PunjabKesari

ਲੋਕਾਂ ਵਲੋਂ ਵੀ ਉਸ ਦੇ ਇਸ ਅੰਦਾਜ਼ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 

PunjabKesari

ਦੱਸ ਦਈਏ ਕਿ ਕੈਨੇਡਾ ਦੇ ਟਾਈਮ ਅਨੁਸਾਰ, 26 ਅਕਤੂਬਰ ਦੀ ਸਵੇਰ ਰੁਬਿਨਾ ਬਾਜਵਾ ਤੇ ਗੁਰਬਖਸ਼ ਸਿੰਘ ਚਾਹਲ ਦੇ ਅਨੰਦ ਕਾਰਜ ਦੀ ਰਸਮ ਹੋਈ ਸੀ।

PunjabKesari

ਇਸ ਤੋਂ ਬਾਅਦ ਗੁਰਬਖਸ਼ ਚਾਹਲ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ।

PunjabKesari

ਦੱਸਣਯੋਗ ਹੈ ਕਿ ਰੁਬਿਨਾ ਬਾਜਵਾ ਲੰਬੇ ਸਮੇਂ ਤੋਂ ਗੁਰਬਖਸ਼ ਚਾਹਲ ਨੂੰ ਡੇਟ ਕਰ ਰਹੀ ਸੀ। ਇਸ ਤੋਂ ਬਾਅਦ 26 ਅਕਤੂਬਰ ਨੂੰ ਦੋਵਾਂ ਨੇ ਵਿਆਹ ਕਰਵਾਇਆ ਹੈ।

PunjabKesari

ਇਸ ਤੋਂ ਪਹਿਲਾਂ ਬੀਤੇ ਦਿਨ ਰੁਬਿਨਾ ਬਾਜਵਾ ਨੇ ਆਪਣੇ ਪਤੀ ਨਾਲ ਵਿਆਹ ਤੋਂ ਪਹਿਲਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸੀ, ਜਿਸ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਪਸੰਦ ਕੀਤਾ ਗਿਆ ਸੀ।

PunjabKesari

ਰੁਬਿਨਾ ਬਾਜਵਾ ਦੇ ਵਰਕਫ਼ਰੰਟ ਦੀ ਗੱਲ ਕਰੀਏ ਤਾਂ ਉਹ ਹਾਲ ਹੀ 'ਚ ਫ਼ਿਲਮ 'ਤੇਰੀ ਮੇਰੀ ਗੱਲ ਬਣ ਗਈ' 'ਚ ਅਖਿਲ ਨਾਲ ਨਜ਼ਰ ਆਈ ਸੀ।    

PunjabKesari

PunjabKesari


author

sunita

Content Editor

Related News